ਜੇਲ੍ਹ ‘ਚ ਬਲਾਤਕਾਰ ਅਤੇ ਕਤਲ ਦੇ ਮਾਮਲੇ ‘ਚ ਸਜ਼ਾ ਕੱਟ ਰਿਹਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਕਸਰ ਹੀ ਸੁਰਖੀਆਂ ‘ਚ ਰਹਿੰਦਾ ਹੈ।ਕਦੇ ਉਹ ਆਪਣੀ ਸਿਹਤ ਕਾਰਨ ਅਤੇ ਕਦੇ ਪੈਰੋਲ ਕਾਰਨ ਚਰਚਾ ਦਾ ਵਿਸ਼ਾ ਬਣਦਾ ਹੈ।ਪਰ ਇਸ ਵਾਰ ਡੇਰਾ ਮੁਖੀ ਦੀ ਚਰਚਾ ਦਾ ਵਿਸ਼ਾ ਕੁਝ ਹੋਰ ਹੈ।ਗੁਰਮੀਤ ਰਾਮ ਨੂੰ ਜੇਲ ‘ਚ ਉਸਦੇ ਪੈਰੋਕਾਰਾਂ ਵਲੋਂ ਰੱਖੜੀਆਂ ਭੇਜੀਆਂ ਗਈਆਂ ਹਨ।ਦੱਸ ਦੇਈਏ ਕਿ ਪਿਛਲੇ 19 ਦਿਨਾਂ ਦੌਰਾਨ 25000 ਤੋਂ ਜਿਆਦਾ ਰੱਖੜੀਆਂ ਡਾਕ ਰਾਹੀਂ ਪਹੁੰਚੀਆਂ।ਇੱਥੋਂ ਤੱਕ ਕਿ ਰੱਖੜੀ ਪਹੁੰਚਾਉਣ ਲਈ ਐਤਵਾਰ ਨੂੰ ਸਪੈਸ਼ਲ ਡਿਲੀਵਰੀ ਕੀਤੀ ਗਈ।ਦੱਸ ਦੇਈਏ ਕਿ ਗੁਰਮੀਤ ਰਾਮ ਰਹੀਮ ਦੇ ਜਨਮਦਿਨ ਕਾਰਨ ਅਤੇ ਰੱਖੜੀ ਦੇ ਤਿਉਹਾਰ ਕਾਰਨ ਉਸਦੇ ਪੈਰੋਕਾਰ ਇਸ ਅਗਸਤ ਮਹੀਨੇ ਨੂੰ ਅਵਤਾਰ ਮਹੀਨੇ ਦੇ ਤੌਰ ‘ਤੇ ਮਨਾਉਂਦੇ ਹਨ।