ਡਿਜੀਟਲ ਨਿਊਜ਼ ਚੈਨਲ ਪੰਜਾਬੀ ਬੁਲੇਟਿਨ ਪੰਜਾਬ ਦੀ ਬੁਲੰਦ ਆਵਾਜ਼ ਵਜੋਂ ਆਪਣੀ ਪਛਾਣ ਬਣਾ ਰਿਹਾ ਹੈ। ਬਹੁਤ ਹੀ ਘੱਟ ਸਮੇਂ ‘ਚ ਚੈਨਲ ਨੇ ਨਿਊਜ਼ ਇੰਡਸਟਰੀ ਵਿੱਚ ਆਪਣੇ ਲਈ ਇੱਕ ਅਹਿਮ ਥਾਂ ਬਣਾ ਲਈ ਹੈ।
ਜਲੰਧਰ ਤੋਂ ਸ਼ੁਰੂ ਹੋਏ ਪੰਜਾਬੀ ਬੁਲੇਟਿਨ ਚੈਨਲ ਨੇ 3 ਸਾਲਾਂ ‘ਚ ਆਪਣੀ ਰਿਪੋਰਟਿੰਗ ਨਾਲ ਪੰਜਾਬੀ ਸਰੋਤਿਆਂ ਦਾ ਦਿਲ ਜਿੱਤ ਲਿਆ ਹੈ। ਚੈਨਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸਬੰਧਤ ਮੁੱਦਿਆਂ ਨੂੰ ਕਵਰ ਕਰਨ ਦੇ ਨਾਲ-ਨਾਲ ਉਨ੍ਹਾਂ ‘ਤੇ ਵਿਚਾਰ-ਵਟਾਂਦਰਾ ਵੀ ਕਰਦਾ ਹੈ।
ਚੈਨਲ ਦੀ ਸ਼ੁਰੂਆਤ 1 ਜਨਵਰੀ, 2020 ਨੂੰ ਸੰਸਥਾਪਕ ਸੰਪਾਦਕ ਇਮਰਾਨ ਖਾਨ ਵਲੋਂ ਕੀਤੀ ਗਈ ਸੀ। ਇਮਰਾਨ ਨੇ ਇਸ ਸਟਾਰਟਅੱਪ ਤੋਂ ਪਹਿਲਾਂ ਇੱਕ ਦਹਾਕੇ ਤੱਕ ਏਬੀਪੀ ਨਿਊਜ਼ ਅਤੇ ਦੈਨਿਕ ਭਾਸਕਰ ਵਿੱਚ ਕੰਮ ਕੀਤਾ ਹੈ। ਉਹ ਚੈਨਲ ਦੇ ਸਫਰ ਬਾਰੇ ਦੱਸਦੇ ਹਨ- ਜਦੋਂ ਅਸੀਂ ਇਸ ਚੈਨਲ ਬਾਰੇ ਫੈਸਲਾ ਕੀਤਾ ਸੀ, ਭਾਰਤ ‘ਚ ਡਿਜੀਟਲ ਮਾਰਕੀਟ ਵਧ ਰਿਹਾ ਸੀ। 4ਜੀ ਇੰਟਰਨੈੱਟ ਬਹੁਤ ਸਸਤਾ ਹੋ ਗਿਆ ਸੀ। ਦਰਸ਼ਕਾਂ ਨੂੰ ਵੀਡੀਓ ‘ਚ ਲੋਕਲ ਖਬਰਾਂ ਦੀ ਲੋੜ ਸੀ। ਅਸੀਂ ਇਸੇ ਥੀਮ ‘ਤੇ ਕੰਮ ਕੀਤਾ ਹੈ। ਜਨਵਰੀ ‘ਚ ਅਸੀਂ ਚੈਨਲ ਲਾਂਚ ਕੀਤਾ ਅਤੇ ਮਾਰਚ ‘ਚ ਪੰਜਾਬ ਸਮੇਤ ਪੂਰਾ ਭਾਰਤ ਕੋਰੋਨਾ ਦੀ ਮਾਰ ਹੇਠਾਂ ਆ ਗਿਆ। ਇਸ ਦੌਰਾਨ ਅਸੀਂ ਦਰਸ਼ਕਾਂ ਦਾ ਵਿਸ਼ਵਾਸ ਜਿੱਤਿਆ। ਕੋਰੋਨਾ ਦੌਰਾਨ ਦਰਸ਼ਕਾਂ ਲਈ ਸਹੀ ਜਾਣਕਾਰੀ ਸਭ ਤੋਂ ਮਹੱਤਵਪੂਰਨ ਸੀ। ਅਸੀਂ ਲਗਾਤਾਰ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਉਹ ਸਾਡੇ ਨਾਲ ਜੁੜਦੇ ਰਹੇ।
ਪੰਜਾਬੀ ਬੁਲੇਟਿਨ ਚੈਨਲ ਇੰਸਟਾਗ੍ਰਾਮ ਦੇ ਨਾਲ-ਨਾਲ ਫੇਸਬੁੱਕ, ਯੂਟਿਊਬ ‘ਤੇ ਵੀ ਖਬਰਾਂ ਦੀ ਅਪਡੇਟ ਦਿੰਦਾ ਹੈ। ਚੈਨਲ ਦੀ ਵੈੱਬਸਾਈਟ ‘ਤੇ ਪੰਜਾਬੀ ਪਾਠਕਾਂ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਅੱਪਡੇਟ ਕੀਤੀਆਂ ਜਾਂਦੀਆਂ ਹਨ। ਇਮਰਾਨ ਨੇ ਡਿਜੀਟਲ ਖ਼ਬਰਾਂ ਦੇ ਭਵਿੱਖ ਬਾਰੇ ਦੱਸਿਆ – ਕਿਸੇ ਵੀ ਹੋਰ ਪ੍ਰੋਡਕਟ ਵਾਂਗ ਭਾਰਤ ‘ਚ ਖ਼ਬਰਾਂ ਦਾ ਬਾਜ਼ਾਰ ਵੀ ਸਭ ਤੋਂ ਵੱਡਾ ਹੈ, ਬਸ ਲੋੜ ਹੈ ਲੋਕਾਂ ਦਾ ਭਰੋਸਾ ਜਿੱਤਣ ਦੀ। ਇੰਡੀਆ ‘ਚ 5G ਹੁਣੇ ਲਾਂਚ ਹੋਇਆ ਹੈ। 2023 ਦੇ ਅਖੀਰ ਤੱਕ 5G ਭਾਰਤ ਦੇ ਅੰਦਰੂਨੀ ਹਿੱਸਿਆਂ ਤੱਕ ਪਹੁੰਚ ਜਾਵੇਗਾ। ਲੋਕਾਂ ਦੇ ਘਰਾਂ ‘ਚ ਹੁਣ ਸਮਾਰਟ ਮੋਬਾਇਲ ਦੇ ਨਾਲ-ਨਾਲ ਸਮਾਰਟ ਟੀ.ਵੀ. ਵੀ ਹਨ। ਡਿਜੀਟਲ ਨਿਊਜ਼ ਮੋਬਾਈਲ ਦੇ ਨਾਲ ਸਮਾਰਟ ਟੀਵੀ ‘ਤੇ ਵੇਖੀ ਜਾ ਰਹੀ ਹੈ। ਜੇਕਰ ਪੰਜਾਬ ਦੇ ਲੋਕ ਨੈੱਟਫਲਿਕਸ ‘ਤੇ ਯੂਰਪ ਨਾਲ ਸਬੰਧਤ ਕੋਈ ਵੈੱਬ ਸੀਰੀਜ਼ ਦੇਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਪੰਜਾਬ ਦੇ ਅਹਿਮ ਮੁੱਦਿਆਂ ਨਾਲ ਸਬੰਧਤ ਵੀਡੀਓਜ਼ ਵੀ ਓਨੇ ਹੀ ਜ਼ਰੂਰੀ ਹਨ।
ਪੰਜਾਬੀ ਬੁਲੇਟਿਨ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਸੰਪਾਦਕ ਦਾ ਕਹਿਣਾ ਹੈ ਕਿ ਫਿਲਹਾਲ ਅਸੀਂ ਪੂਰੀ ਤਰ੍ਹਾਂ ਖੇਤਰੀ ਸਮੱਗਰੀ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਪੰਜਾਬ ਨਾਲ ਜੁੜੀਆਂ ਖ਼ਬਰਾਂ ਅਤੇ ਇਸ ਦਾ ਵਿਸ਼ਲੇਸ਼ਣ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ। ਇਸ ਤੋਂ ਬਾਅਦ, ਅਸੀਂ ਅੱਗੇ ਦੀ ਮਾਰਕੀਟ ਦੇਖਾਂਗੇ. ਫੇਸਬੁੱਕ ‘ਤੇ 2 ਲੱਖ ਤੋਂ ਵੱਧ ਲੋਕ ਸਾਨੂੰ ਫਾਲੋ ਕਰਦੇ ਹਨ। ਸਾਡੇ ਵੀਡੀਓ ਨੂੰ ਕਰੋੜਾਂ ਵਿਊਜ਼ ਮਿਲ ਰਹੇ ਹਨ। ਅਸੀਂ ਆਪਣੇ ਦਰਸ਼ਕਾਂ ਲਈ ਵੀਡੀਓ ਵਧਾਉਣਾ ਚਾਹੁੰਦੇ ਹਾਂ। ਫਿਲਹਾਲ ਸਾਡੀ ਤਰਜੀਹ ਇਹੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h