Mining Minister Harjot Singh Bains: ਪੰਜਾਬ ‘ਚ ਸੋਮਵਾਰ ਨੂੰ ਪਹਿਲਾ ਸਰਕਾਰੀ ਰੇਤਾ-ਬੱਜਰੀ ਵਿਕਰੀ ਕੇਂਦਰ (sand-gravel sales center) ਸ਼ੁਰੂ ਹੋ ਗਿਆ ਹੈ। ਮੁਹਾਲੀ ਦੇ ਚੰਡੀਗੜ੍ਹ-ਕੁਰਾਲੀ ਰੋਡ (Chandigarh-Kurali Road) ’ਤੇ ਸਥਿਤ ਈਕੋ ਸਿਟੀ-2 ਵਿੱਚ ਕੁਝ ਸਮਾਂ ਪਹਿਲਾਂ ਖੋਲ੍ਹੇ ਗਏ ਇਸ ਸੈਂਟਰ ਦਾ ਉਦਘਾਟਨ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਸ ਕੇਂਦਰ ਤੋਂ ਸਰਕਾਰੀ ਰੇਟ ‘ਤੇ ਰੇਤਾ-ਬੱਜਰੀ ਮਿਲੇਗੀ। ਇਸ ਦੇ ਲਈ ਕੇਂਦਰ ਵਿੱਚ ਸਰਕਾਰੀ ਟੋਇਆਂ ਤੋਂ ਸਪਲਾਈ ਕੀਤੀ ਜਾਵੇਗੀ।
ਸੈਂਟਰ ‘ਤੇ ਇੱਕ ਸਾਈਨ ਬੋਰਡ ਵੀ ਲਗਾਇਆ ਗਿਆ ਹੈ, ਜਿਸ ‘ਤੇ ਸਹਾਇਕ ਮਾਈਨਿੰਗ ਅਫਸਰ ਅਤੇ ਮਾਈਨਿੰਗ ਇੰਸਪੈਕਟਰ ਦਾ ਨੰਬਰ ਲਿਖਿਆ ਹੋਇਆ ਹੈ। ਇਹ ਵੀ ਲਿਖਿਆ ਗਿਆ ਹੈ ਕਿ ਹੁਣ ਆਮ ਜਨਤਾ ਦੀ ਕੋਈ ਲੁੱਟ ਨਹੀਂ ਹੋਵੇਗੀ। ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਕੇਂਦਰ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਸਤੀ ਰੇਤਾ ਅਤੇ ਬਜਰੀ ਮੁਹੱਈਆ ਕਰਵਾਉਣ ਲਈ ਸਰਕਾਰੀ ਕੇਂਦਰ ਖੋਲ੍ਹੇ ਜਾਣਗੇ।
ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕੀਤਾ, “ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਪੰਜਾਬ ਵਿੱਚ ਪਹਿਲੀ ਵਾਰ ਸਾਡੀ ਸਰਕਾਰ ਮੋਹਾਲੀ ਵਿੱਚ ਰੇਤਾ-ਬੱਜਰੀ ਵਿਕਰੀ ਕੇਂਦਰ ਖੋਲ੍ਹਣ ਜਾ ਰਹੀ ਹੈ। ਮਾਈਨਿੰਗ ਮਾਫ਼ੀਆ ਨੂੰ ਖ਼ਤਮ ਕਰਨ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਅਜਿਹੇ ਵਿਕਰੀ ਕੇਂਦਰ ਖੋਲ੍ਹੇ ਜਾਣਗੇ।
पंजाब में रेत खनन माफिया का अंत ….
भगवंत मान जी की सरकार द्वारा पंजाब के लोगों को बड़ी राहत देते हुए हम कल मोहाली में रेत और बजरी के बिक्री केंद्र का उद्घाटन कर रहे हैं।
आने वाले दिनों में पंजाब के हर ज़िले में ऐसे बिक्री केंद्र खोले जाएंगे। pic.twitter.com/Mk0mfwQ9j9
— Harjot Singh Bains (@harjotbains) December 18, 2022
ਸਰਕਾਰ ਦੇ ਇਸ ਫੈਸਲੇ ਦਾ ਜਨਤਾ ਨੂੰ ਕੀ ਫਾਇਦਾ
ਦੱਸ ਦੇਈਏ ਕਿ ਇਸ ਸਮੇਂ ਪੰਜਾਬ ‘ਚ ਲੋਕ ਖੁੱਲ੍ਹੇ ਬਾਜ਼ਾਰ ‘ਚੋਂ ਰੇਤਾ-ਬੱਜਰੀ ਖਰੀਦਦੇ ਹਨ। ਜਿਸ ਕਾਰਨ ਮਾਈਨਿੰਗ ਮਾਫੀਆ ਮਨਮਾਨੇ ਢੰਗ ਨਾਲ ਇਸ ਦੀ ਕੀਮਤ ਅਤੇ ਹੋਰ ਚੀਜ਼ਾਂ ਨੂੰ ਕੰਟਰੋਲ ਕਰਦਾ ਹੈ। ਪੰਜਾਬ ਵਿੱਚ ਇਸ ਤੋਂ ਪਹਿਲਾਂ ਮਾਈਨਿੰਗ ’ਤੇ ਪਾਬੰਦੀ ਅਤੇ ਸੂਬੇ ਦੀ ਮਾਈਨਿੰਗ ਨੀਤੀ ਨਾ ਬਣਾਏ ਜਾਣ ਕਾਰਨ ਰੇਤ-ਬੱਜਰੀ ਦੀਆਂ ਕੀਮਤਾਂ ਵਿੱਚ ਅਚਾਨਕ ਉਛਾਲ ਦੇਖਣ ਨੂੰ ਮਿਲਿਆ ਸੀ। ਜਿਸ ਕਾਰਨ ਆਮ ਲੋਕਾਂ ਲਈ ਘਰ ਬਣਾਉਣਾ ਬਹੁਤ ਮਹਿੰਗਾ ਹੁੰਦਾ ਜਾ ਰਿਹਾ ਸੀ।
ਇਸ ਤੋਂ ਇਲਾਵਾ ਕਈ ਸਰਕਾਰੀ ਸਕੀਮਾਂ ਦੇ ਨਿਰਮਾਣ ਕਾਰਜ ਰੁਕ ਗਏ ਸੀ। ਪਰ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਵਿੱਚ ਰੇਤ ਮਾਫੀਆ ਨੂੰ ਨੱਥ ਪਾਉਣ ਅਤੇ ਆਮ ਲੋਕਾਂ ਨੂੰ ਸਸਤੇ ਭਾਅ ‘ਤੇ ਰੇਤਾ-ਬੱਜਰੀ ਵੇਚਣ ਦਾ ਫੈਸਲਾ ਕੀਤਾ ਹੈ। ਹੌਲੀ-ਹੌਲੀ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਰੇਤਾ-ਬੱਜਰੀ ਦੇ ਵਿਕਰੀ ਕੇਂਦਰ ਖੋਲ੍ਹੇ ਜਾਣਗੇ।
*ਮਾਣਯੋਗ ਹਾਈਕੋਰਟ ਦੇ ਹੁਕਮਾਂ ਉੱਪਰ ਬੰਦ ਹੋਈ ਪੰਜਾਬ ਭਰ 'ਚ ਮਾਈਨਿੰਗ
* ਇਸ ਕਰਕੇ ਲੋਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਤੋਂ ਅਸੀਂ ਜਾਣੂ ਹਾਂ ਤੇ ਇਸਦੇ ਹੱਲ ਲਈ ਮਾਨ ਸਰਕਾਰ ਨੇ ਮਾਣਯੋਗ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਹੈ
– ਕੈਬਨਿਟ ਮੰਤਰੀ @harjotbains pic.twitter.com/nsUB4kk03l
— AAP Punjab (@AAPPunjab) December 19, 2022
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h