ਅਕਸ਼ੈ ਕੁਮਾਰ ਦੀ ਫਿਲ਼ਮ ‘ਬੈੱਲ ਬਾਟਮ’ ਸਿਨੇਮਾਘਰਾਂ ‘ਚ ਛਾਈ ਹੋਈ ਹੈ।’ਬੈੱਲਬਾਟਮ’ ਨੂੰ ਦਰਸ਼ਕਾਂ ਅਤੇ ਫਿਲਮ ਸਮੀਖਿਅਕਾਂ ਤੋਂ ਮਿਕਸ ਪ੍ਰਤੀਕ੍ਰਿਆ ਮਿਲ ਰਹੀ ਹੈ।ਕੋਰੋਨਾ ਮਹਾਮਾਰੀ ਦੇ ਪ੍ਰਤੀਬੰਧਾਂ ਦੇ ਵਿਚਾਲੇ ਫਿਲ਼ਮ ‘ਬੈੱਲ ਬਾਟਮ’ ਦੁਨੀਆ ਭਰ ‘ਚ ਰਿਲੀਜ਼ ਹੋਈ ਹੈ।ਹਾਲਾਂਕਿ ਤਿੰਨ ਦੇਸ਼ਾਂ ਨੇ ਇਸ ‘ਤੇ ਬੈਨ ਲਗਾ ਦਿੱਤਾ ਹੈ।ਸਾਊਦੀ ਅਰਬ, ਕੁਵੈਤ ਅਤੇ ਕਤਰ ‘ਚ ਫਿਲ਼ਮ ‘ਬੈੱਲ ਬਾਟਮ’ ‘ਚ ਦਿਖਾਏ ਤੱਥਾਂ ਨੂੰ ਗਲਤ ਦੱਸਿਆ ਗਿਆ ਹੈ।ਇਸ ਦੇ ਚਲਦਿਆਂ ਫਿਲ਼ਮ ਨੂੰ ਇਨ੍ਹਾਂ ਦੇਸ਼ਾਂ ‘ਚ ਬੈਨ ਕਰ ਦਿੱਤਾ ਗਿਆ ਹੈ।
ਫਿਲਮ ਸਰਟੀਫਿਕੇਸ਼ਨ ਅਥਾਰਿਟੀ ਦਾ ਕਹਿਣਾ ਹੈ ਕਿ ਇਤਿਹਾਸਕ ਤੱਥਾਂ ਦੇ ਨਾਲ ਛੇੜਛਾੜ ਕੀਤੀ ਗਈ ਹੈ।ਇਹੀ ਕਾਰਨ ਹੈ ਕਿ ਇਨਾਂ੍ਹ ਤਿੰਨਾਂ ਹੀ ਦੇਸ਼ਾਂ ‘ਚ ‘ਬੈੱਲਬਾਟਮ’ ਦੀ ਸਕ੍ਰੀਨਿੰਗ ਬੈਨ ਕੀਤੀ ਗਈ ਹੈ।’ਬੈੱਲ ਬਾਟਮ’ ਇੱਕ ਸਪਾਰੀ ਥ੍ਰਿਲਰ ਫਿਲਮ ਹੈ।
1980 ਦੇ ਦਹਾਕੇ ‘ਚ ਹੋਏ ਜਹਾਜ਼ ਹਾਈਜੈਕਿੰਗ ਦੀ ਸੱਚੀ ਘਟਨਾ ‘ਤੇ ਅਧਾਰਿਤ ਇਸ ਫਿਲ਼ਮ ‘ਚ ਅਕਸ਼ੈ ਕੁਮਾਰ ਰਾ ਏਜੰਟ ਦੇ ਰੋਲ ‘ਚ ਨਜ਼ਰ ਆ ਰਹੇ ਹਨ।ਬਾਲੀਵੁਡ ਹੰਗਾਮਾ ਦੀ ਖਬਰ ਮੁਤਾਬਕ, ਫਿਲ਼ਮ ਦੇ ਸੈਕਿੰਡ ਹਾਲਫ ‘ਚ ਅਕਸ਼ੈ ਕੁਮਾਰ ਅਤੇ ਉਨਾਂ੍ਹ ਦੇ ਸਾਥੀ ਹਾਈਜੈਕਰਸ ਦੇ ਨਾਲ ਗੱਲਬਾਤ ਅਤੇ ਲੜਾਈ ਕਰ ਕੇ ਜਹਾਜ਼ ‘ਚ ਫਸੇ 210 ਲੋਕਾਂ ਨੂੰ ਬਚਾਉਂਦੇ ਹਨ।