Lottery of 10 Crores: ਕਈ ਵਾਰ ਤਾਂ ਰੱਬ ਵੀ ਇਨਸਾਨ ਦੀ ਜ਼ਿੱਦ ਅੱਗੇ ਝੁਕ ਜਾਂਦਾ ਹੈ। ਅਜਿਹੀ ਹੀ ਇੱਕ ਸੇਲਜ਼ ਗਰਲ ਤੇ ਉਸਦੇ ਟਰੱਕ ਡਰਾਈਵਰ ਮੰਗੇਤਰ ਦੀ ਕਹਾਣੀ ਹੈ। ਦੋਵਾਂ ਦੀ 15 ਸਾਲ ਪਹਿਲਾਂ ਮੰਗਣੀ ਹੋਈ ਸੀ। ਫਿਰ ਪੈਸੇ ਦੀ ਕਮੀ ਕਾਰਨ ਦੋਵੇਂ ਵਿਆਹ ਨਹੀਂ ਕਰਵਾ ਸਕੇ। ਹੁਣ ਉਨ੍ਹਾਂ ਨੂੰ 10 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ।
ਇਸ ਲਾਟਰੀ ਤੋਂ ਬਾਅਦ ਹੁਣ ਇਹ ਜੋੜਾ ਵਿਆਹ ਕਰਨ ਜਾ ਰਿਹਾ ਹੈ। ਦਰਅਸਲ, 41 ਸਾਲਾ ਐਲੀ ਅਤੇ 43 ਸਾਲਾ ਕਾਰਲ ਵਾਰਡ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਦੋਵੇਂ ਪਿਛਲੇ 20 ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਹਨ। ਉਨ੍ਹਾਂ ਦੀ 15 ਸਾਲ ਪਹਿਲਾਂ ਮੰਗਣੀ ਹੋਈ ਸੀ। ਹੁਣ ਉਨ੍ਹਾਂ ਦੇ ਬੱਚੇ ਵੀ ਹਨ, ਪਰ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਉਹ ਆਪਣੇ ਲਈ ਪੈਸੇ ਨਹੀਂ ਬਚਾ ਸਕੇ। ਇਸ ਲਈ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ। ਹੁਣ ਇਹ ਜੋੜਾ ਲਾਟਰੀ ਦੇ ਪੈਸੇ ਨਾਲ ਵਿਆਹ ਕਰਨ ਜਾ ਰਿਹਾ ਹੈ।
ਬ੍ਰਿਟਿਸ਼ ਅਖ਼ਬਾਰ The Independent.co.uk ਦੀ ਇੱਕ ਰਿਪੋਰਟ ਮੁਤਾਬਕ, ਐਲੀ ਅਤੇ ਵਾਰਡ ਦੇ ਦੋ ਬੱਚੇ ਹਨ – 12 ਸਾਲ ਦਾ ਬੇਟਾ ਤੇ ਇੱਕ ਛੇ ਸਾਲ ਦੀ ਧੀ। ਐਲੀ ਇੱਕ ਸੁਪਰ ਸਟੋਰ ਵਿੱਚ ਸੇਲਜ਼ ਗਰਲ ਹੈ ਜਦੋਂ ਕਿ ਵਾਰਡ ਟਰੱਕ ਚਲਾਉਂਦਾ ਹੈ। ਹਾਲ ਹੀ ਵਿੱਚ, ਐਲੀ ਨੇ ਸਟੋਰ ਤੋਂ ਇੱਕ ਲਾਟਰੀ ਟਿਕਟ ਖਰੀਦੀ ਜਿੱਥੇ ਉਹ ਕੰਮ ਕਰਦੀ ਹੈ। ਉਹ ਟਿਕਟ ਬ੍ਰਿਟੇਨ ਦੀ ਮਸ਼ਹੂਰ ਲਾਟਰੀ ਕੰਪਨੀ ਯੂਰੋਮਿਲੀਅਨਜ਼ ਯੂਕੇ ਮਿਲੀਅਨੇਅਰ ਮੇਕਰ ਦੀ ਸੀ। ਇਸ ਟਿਕਟ ਨਾਲ ਐਲੀ ਨੂੰ 10 ਲੱਖ ਪੌਂਡ ਯਾਨੀ ਕਰੀਬ 10 ਕਰੋੜ ਰੁਪਏ ਦੀ ਲਾਟਰੀ ਲੱਗੀ।
ਇਸ ਜਿੱਤ ਤੋਂ ਬਾਅਦ ਵਾਰਡ ਨੇ ਕਿਹਾ ਕਿ ਹੁਣ ਤੱਕ ਅਸੀਂ ਪੈਸੇ ਨਾ ਹੋਣ ਕਾਰਨ ਆਪਣੇ ਵਿਆਹ ਮੁਲਤਵੀ ਕਰਦੇ ਆ ਰਹੇ ਹਾਂ। ਸਾਨੂੰ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਖਰਚਾ ਚਲਾਉਣ ਦੀ ਚਿੰਤਾ ਸੀ। ਹੁਣ ਸਾਡੇ ਕੋਲ ਪੈਸੇ ਆ ਗਏ ਹਨ ਤੇ ਹੁਣ ਅਸੀਂ ਵਿਆਹ ਕਰਨ ਜਾ ਰਹੇ ਹਾਂ।
ਐਲੀ ਨੇ ਕਿਹਾ ਕਿ ਮੈਂ ਕਦੇ ਵੀ ਲਾਟਰੀ ਦੀਆਂ ਟਿਕਟਾਂ ਨਹੀਂ ਖਰੀਦਦੀ ਸੀ। ਜਦੋਂ ਮੇਰੇ ਦੋਸਤ ਮੈਨੂੰ ਕਿਸਮਤ ਅਜ਼ਮਾਉਣ ਲਈ ਕਹਿੰਦੇ ਸੀ ਤਾਂ ਮੈਂ ਉਨ੍ਹਾਂ ‘ਤੇ ਹੱਸਦੀ ਸੀ ਤੇ ਕਹਿੰਦੀ ਸੀ ਕਿ ਜਦੋਂ ਮੈਂ ਕੁਝ ਜਿੱਤ ਗਈ ਤਾਂ ਮੈਂ ਤੁਹਾਨੂੰ ਪਾਰਟੀ ਜ਼ਰੂਰ ਦੇਵਾਂਗੀ। ਉਸ ਨੇ ਕਿਹਾ ਕਿ ਹੁਣ ਮੈਂ 10 ਲੱਖ ਪੌਂਡ ਜਿੱਤੇ ਹਨ। ਯਕੀਨੀ ਤੌਰ ‘ਤੇ ਹੁਣ ਮੈਂ ਉਨ੍ਹਾਂ ਨੂੰ ਪਾਰਟੀ ਦੇਵਾਂਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h