PRTC CONDUTOR: ਪੰਜਾਬ ਦੇ ਲੁਧਿਆਣਾ ‘ਚ ਬੱਸ ਸਟੈਂਡ ‘ਤੇ ਹੰਗਾਮਾ ਹੋ ਗਿਆ।ਹੰਗਾਮੇ ਦੀ ਵੀਡੀਓ ਵੀ ਸਾਹਮਣੇ ਆਈ ਹੈ।ਕੰਡਕਟਰ ਨੇ ਔਰਤਾਂ ਨੂੰ ਬੱਸ ‘ਚ ਚੜਾਉਣ ਆਏ ਇਕ ਵਿਅਕਤੀ ਨੂੰ ਥੱਪੜ ਜੜ ਦਿੱਤਾ।ਥੱਪੜ ਮਾਰਨ ਤੋਂ ਬਾਅਦ ਕੰਡਕਟਰ ਬੱਸ ‘ਚ ਬੈਠ ਕੇ ਚਲਾ ਗਿਆ।ਦਰਅਸਲ, ਔਰਤਾਂ ਆਪਣੇ ਨਾਲ ਜਿਆਦਾ ਸਮਾਨ ਲਿਆਈਆਂ ਸਨ।ਜਿਸ ‘ਤੇ ਕੰਡਕਟਰ ਨੇ ਉਨ੍ਹਾਂ ਨੂੰ ਸਮਾਨ ਨਹੀਂ ਰੱਖਣ ਦਿੱਤਾ ਤੇ ਵਿਵਾਦ ਸ਼ੁਰੂ ਹੋ ਗਿਆ।
ਕੰਡਕਟਰ ਤੇ ਉਸਦੇ ਸਾਥੀਆਂ ਦੀ ਔਰਤਾਂ ਨਾਲ ਵੀ ਬਹਿਸਬਾਜੀ ਹੋਈ।ਕੰਡਕਟਰ ਤੇ ਉਸਦੇ ਸਾਥੀਆਂ ਦਾ ਕਹਿਣਾ ਹੈ ਉਹ ਬੱਸ ‘ਚ ਮੁਫ਼ਤ ਸਫ਼ਰ ਕਰ ਸਕਦੀਆਂ ਹਨ, ਪਰ ਸਮਾਨ ਨਹੀਂ ਲਿਜਾ ਸਕਦੀਆਂ।ਇਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਕਈ ਦੇਰ ਤੱਕ ਬਹਿਸਬਾਜੀ ਹੁੰਦੀ ਰਹੀ।
ਬੱਸ ਫਰੀਦਕੋਟ ਦੇ ਡਿਪੋ ਦੀ ਹੈ।ਕੰਡਕਟਰ ਵਲੋਂ ਵਿਅਕਤੀ ਤੇ ਔਰਤਾਂ ਦੇ ਨਾਲ ਕੀਤੇ ਵਿਵਹਾਰ ਦੀ ਸ਼ਿਕਾਇਤ ਪੀੜਤਾਂ ਵਲੋਂ ਦਰਜ ਕਰਵਾਈ ਗਈ ਹੈ।ਦੂਜੇ ਬੱਸ ਸਟੈਂਡ ਦੇ ਅਧਿਕਾਰੀਆਂ ਨੂੰ ਵੀ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ।ਜਿਨ੍ਹਾਂ ਨੇ ਦੱਸਿਆ ਕਿ ਫਰੀਦਕੋਟ ਦੇ ਪੀਆਰਟੀਸੀ ਦੇ ਜੀ.ਐਮ ਨੂੰ ਸ਼ਿਕਾਇਤ ਪੱਤਰ ਭੇਜ ਦਿੱਤਾ ਜਾਵੇਗਾ ਤਾਂ ਕਿ ਕੰਡਕਟਰ ‘ਤੇ ਕਾਰਵਾਈ ਹੋ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h