Twitter View Counts Feature: ਟਵਿੱਟਰ ਹਮੇਸ਼ਾ ਆਪਣੇ ਯੂਜ਼ਰਸ ਲਈ ਨਵੇਂ ਫੀਚਰ ਲਿਆਉਂਦਾ ਹੈ। ਹੁਣ ਜੋ ਫੀਚਰ ਰੋਲਆਊਟ ਕੀਤਾ ਗਿਆ ਹੈ ਉਹ ਕਾਫੀ ਸ਼ਾਨਦਾਰ ਹੈ। ਇਸ ਦੀ ਮਦਦ ਨਾਲ ਤੁਸੀਂ ਜਾਣ ਸਕੋਗੇ ਕਿ ਤੁਹਾਡੇ ਟਵੀਟ ਨੂੰ ਕਿੰਨੀ ਵਾਰ ਦੇਖਿਆ ਗਿਆ ਹੈ।
ਇਹ ਟਵੀਟ ‘ਤੇ ਆਏ ਵਿਊਜ਼ ਦੀ ਗਿਣਤੀ ਲਾਈਨ, ਕਮੈਂਟ ਤੇ ਰੀਟਵੀਟ ਦੇ ਨੇੜੇ ਨਜ਼ਰ ਆਵੇਗੀ। ਫਿਲਹਾਲ ਇਹ ਫੀਚਰ iOS ਤੇ Android ਯੂਜ਼ਰਸ ਲਈ ਉਪਲਬਧ ਹੈ। ਜਲਦੀ ਹੀ ਇਸ ਨੂੰ ਵੈੱਬ ਯੂਜ਼ਰਸ ਲਈ ਰੋਲਆਊਟ ਕੀਤਾ ਜਾਵੇਗਾ।
ਮਸਕ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਐਲੋਨ ਮਸਕ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਟਵੀਟ ਕਰਕੇ ਇਸ ਫੀਚਰ ਦਾ ਐਲਾਨ ਕੀਤਾ। ਉਨ੍ਹਾਂ ਨੇ ਟਵੀਟ ‘ਚ ਲਿਖਿਆ ਕਿ ਵਿਊ ਕਾਊਂਟ ਫੀਚਰ ਨੂੰ ਰੋਲਆਊਟ ਕੀਤਾ ਜਾ ਰਿਹਾ ਹੈ। ਹੁਣ ਯੂਜ਼ਰਸ ਦੇਖ ਸਕਣਗੇ ਕਿ ਉਨ੍ਹਾਂ ਦੇ ਟਵੀਟ ਨੂੰ ਕਿੰਨੀ ਵਾਰ ਦੇਖਿਆ ਗਿਆ ਹੈ। ਇਹ ਵੀਡੀਓ ਲਈ ਆਮ ਹੈ।
Twitter is rolling out View Count, so you can see how many times a tweet has been seen! This is normal for video.
Shows how much more alive Twitter is than it may seem, as over 90% of Twitter users read, but don’t tweet, reply or like, as those are public actions.
— Elon Musk (@elonmusk) December 22, 2022
ਜਾਣੋ ਕਿਵੇਂ ਨਵੀਂ ਵਿਸ਼ੇਸ਼ਤਾ ਕਿਵੇਂ ਕੰਮ ਕਰੇਗੀ
ਨਵਾਂ ਫੀਚਰ ਐਪ ਵਿੱਚ ਟਵੀਟ ‘ਤੇ ਕੁਮੈਂਟ, ਲਾਈਕ ਅਤੇ ਰੀਟਵੀਟ ਆਈਕਨ ਦੇ ਕੋਲ ਵਿਊ ਕਾਉਂਟ ਆਈਕਨ ਮਿਲੇਗਾ। ਵਿਊ ਕਾਉਂਟ ਭਾਵ ਵਿਊਜ਼ ਦੀ ਗਿਣਤੀ ਹਰ ਟਵੀਟ ‘ਤੇ ਦਿਖਾਈ ਨਹੀਂ ਦੇਵੇਗੀ। ਇਹ ਵਿਸ਼ੇਸ਼ਤਾ ਕਮਿਊਨਿਟੀ ਟਵੀਟਸ, ਟਵਿੱਟਰ ਸਰਕਲ ਟਵੀਟਸ ਅਤੇ ਪੁਰਾਣੇ ਟਵੀਟਸ ਲਈ ਉਪਲਬਧ ਨਹੀਂ ਹੋਵੇਗੀ।
Twitter New Business ਫੀਚਰ
ਹਾਲ ਹੀ ਵਿੱਚ ਕੰਪਨੀ ਨੇ ਇੱਕ ਨਵਾਂ ਫੀਚਰ ਟਵਿਟਰ ਨਿਊ ਬਿਜ਼ਨਸ ਰੋਲਆਊਟ ਕੀਤਾ। ਇਹ ਨਵਾਂ ਫੀਚਰ ਵਿੱਤ ਖੇਤਰ ਨਾਲ ਸਬੰਧਤ ਹੈ, ਜੋ ਉਪਭੋਗਤਾਵਾਂ ਨੂੰ ਟਵਿੱਟਰ ‘ਤੇ ਹੀ ਪ੍ਰਮੁੱਖ ਸਟਾਕਾਂ (ਸ਼ੇਅਰ), ਕ੍ਰਿਪਟੋਕਰੰਸੀ ਦੇ ਚਾਰਟ ਅਤੇ ਗ੍ਰਾਫ ਪ੍ਰਦਾਨ ਕਰੇਗੀ।
ਟਵਿਟਰ ਦਾ ਇਹ ਫੀਚਰ ਨਿਵੇਸ਼ਕਾਂ, ਵਪਾਰੀਆਂ ਅਤੇ ਵਿੱਤ ਖੇਤਰ ਨਾਲ ਜੁੜੇ ਲੋਕਾਂ ਲਈ ਖਾਸ ਤੌਰ ‘ਤੇ ਫਾਇਦੇਮੰਦ ਹੋਣ ਵਾਲਾ ਹੈ। ਇਸ ਦੇ ਲਈ ਯੂਜ਼ਰ ਨੂੰ ਟਵਿਟਰ ‘ਤੇ ਸ਼ੇਅਰ ਅਤੇ ਸਟਾਕ ਦਾ ਨਾਮ ਲਿਖਣਾ ਹੋਵੇਗਾ ਅਤੇ ਉਸ ਦੇ ਅੱਗੇ ‘$’ ਚਿੰਨ੍ਹ ਲਗਾਉਣਾ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h