Indian Team announced for Hockey World Cup: ਹਾਕੀ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਸ਼ੁੱਕਰਵਾਰ (23 ਦਸੰਬਰ) ਨੂੰ ਕੀਤਾ ਗਿਆ। 18 ਮੈਂਬਰੀ ਟੀਮ ਦੀ ਕਪਤਾਨੀ ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ। ਉਹ ਮਨਪ੍ਰੀਤ ਸਿੰਘ ਦੀ ਥਾਂ ਟੀਮ ਦੀ ਕਮਾਨ ਸੰਭਾਲਣਗੇ।
ਦੱਸ ਦਈਏ ਕਿ ਹਾਕੀ ਵਿਸ਼ਵ ਕੱਪ 13 ਜਨਵਰੀ ਤੋਂ ਉੜੀਸਾ ਵਿੱਚ ਹੋਵੇਗਾ। ਫਾਈਨਲ ਮੈਚ 29 ਜਨਵਰੀ ਨੂੰ ਖੇਡਿਆ ਜਾਵੇਗਾ। ਇਹ ਮੈਚ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਅਤੇ ਰਾਓਰਕੇਲਾ ਵਿੱਚ ਖੇਡੇ ਜਾਣਗੇ।
ਡਿਫੈਂਡਰ ਅਮਿਤ ਰੋਹੀਦਾਸ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਹਰਮਨਪ੍ਰੀਤ ਨੇ ਹਾਲ ਹੀ ‘ਚ ਆਸਟ੍ਰੇਲੀਆ ਖਿਲਾਫ ਸੀਰੀਜ਼ ‘ਚ ਟੀਮ ਦੀ ਕਮਾਨ ਸੰਭਾਲੀ ਸੀ। ਟੀਮ ਇੰਡੀਆ ਨੂੰ ਪੰਜ ਮੈਚਾਂ ਦੀ ਸੀਰੀਜ਼ ‘ਚ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਿਡਫੀਲਡਰ ਮਨਪ੍ਰੀਤ ਸਿੰਘ ਨੇ ਟੋਕੀਓ ਓਲੰਪਿਕ ਵਿੱਚ ਟੀਮ ਦੀ ਕਪਤਾਨੀ ਕੀਤੀ ਸੀ। ਜਿਸ ‘ਚ ਟੀਮ ਇੰਡੀਆ ਨੇ ਇਤਿਹਾਸਕ ਕਾਂਸੀ ਦਾ ਤਗਮਾ ਜਿੱਤਿਆ ਸੀ।
ਵੱਖ-ਵੱਖ ਕਪਤਾਨ ਬਣਾ ਰਹੇ ਗ੍ਰਾਹਮ ਰੀਡ
ਭਾਰਤ ਦੇ ਕੋਚ ਗ੍ਰਾਹਮ ਰੀਡ ਟੀਮ ‘ਚ ਵੱਖ-ਵੱਖ ਖਿਡਾਰੀਆਂ ਨੂੰ ਕਪਤਾਨੀ ਦੇਣ ਲਈ ਜਾਣੇ ਜਾਂਦੇ ਹਨ। ਉਸ ਦਾ ਮੰਨਣਾ ਹੈ ਕਿ ਇਸ ਨਾਲ ਸੀਨੀਅਰ ਖਿਡਾਰੀ ਜ਼ਿਆਦਾ ਜ਼ਿੰਮੇਵਾਰ ਬਣਦੇ ਹਨ। ਅਮਿਤ ਰੋਹੀਦਾਸ ਨੇ ਵੀ ਟੀਮ ਦੀ ਕਪਤਾਨੀ ਕੀਤੀ ਹੈ।
ਵਿਸ਼ਵ ਕੱਪ ਟੀਮ ਦੀ ਚੋਣ ਬੈਂਗਲੁਰੂ ਦੇ ਸਾਈ (SAI) ਸੈਂਟਰ ਵਿੱਚ ਦੋ ਦਿਨ ਦੇ ਟਰਾਇਲ ਤੋਂ ਬਾਅਦ ਕੀਤੀ ਗਈ। ਟਰਾਇਲਾਂ ਵਿੱਚ 33 ਖਿਡਾਰੀਆਂ ਨੇ ਹਿੱਸਾ ਲਿਆ। ਟੋਕੀਓ ਓਲੰਪਿਕ ‘ਚ ਖੇਡਣ ਵਾਲੇ ਗੁਰਜੰਟ ਸਿੰਘ ਅਤੇ ਦਿਲਪ੍ਰੀਤ ਸਿੰਘ ਮੁੱਖ ਟੀਮ ਦਾ ਹਿੱਸਾ ਨਹੀਂ ਹਨ ਪਰ ਦੋਵੇਂ ਵਿਸ਼ਵ ਕੱਪ ਟੀਮ ਦੇ ਨਾਲ ਸਟੈਂਡਬਾਏ ਵਜੋਂ ਹੋਣਗੇ।
ਭਾਰਤ ਦਾ ਸ਼ੈਡਿਊਲ
ਵਿਸ਼ਵ ਕੱਪ ਦੀ ਭਾਰਤੀ ਟੀਮ ਆਪਣਾ ਪਹਿਲਾ ਮੈਚ 13 ਜਨਵਰੀ ਨੂੰ ਰਾਓਰਕੇਲਾ ਦੇ ਨਵੇਂ ਬਣੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਵਿੱਚ ਸਪੇਨ ਖ਼ਿਲਾਫ਼ ਖੇਡੇਗੀ। ਟੀਮ ਇੰਡੀਆ ਇਸ ਮੈਦਾਨ ‘ਤੇ ਪੂਲ-ਡੀ ‘ਚ ਇੰਗਲੈਂਡ ਨਾਲ ਭਿੜੇਗੀ। ਇਸ ਤੋਂ ਬਾਅਦ ਉਹ ਭੁਵਨੇਸ਼ਵਰ ‘ਚ ਵੇਲਸ ਖਿਲਾਫ ਆਪਣਾ ਤੀਜਾ ਮੈਚ ਖੇਡੇਗੀ।
ਨਾਕਆਊਟ ਮੈਚ 22 ਜਨਵਰੀ ਤੋਂ ਸ਼ੁਰੂ ਹੋਣਗੇ। 22 ਅਤੇ 23 ਜਨਵਰੀ ਨੂੰ ਕਰਾਸਓਵਰ ਮੈਚ ਖੇਡੇ ਜਾਣਗੇ। ਕੁਆਰਟਰ ਫਾਈਨਲ 25 ਜਨਵਰੀ ਨੂੰ ਅਤੇ ਸੈਮੀਫਾਈਨਲ 27 ਜਨਵਰੀ ਨੂੰ ਹੋਣਗੇ। ਫਾਈਨਲ ਅਤੇ ਕਾਂਸੀ ਤਮਗੇ ਦਾ ਮੁਕਾਬਲਾ 29 ਜਨਵਰੀ ਨੂੰ ਹੋਵੇਗਾ।
ਹਾਕੀ ਵਿਸ਼ਵ ਕੱਪ ਲਈ ਭਾਰਤੀ ਟੀਮ
ਗੋਲਕੀਪਰ: ਕ੍ਰਿਸ਼ਨ ਬਹਾਦੁਰ ਪਾਠਕ ਅਤੇ ਪੀਆਰ ਸ਼੍ਰੀਜੇਸ਼।
ਡਿਫੈਂਡਰ: ਜਰਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ (ਕਪਤਾਨ), ਵਰੁਣ ਕੁਮਾਰ, ਅਮਿਤ ਰੋਹੀਦਾਸ (ਉਪ-ਕਪਤਾਨ), ਨੀਲਮ ਸੰਜੀਪ।
ਮਿਡਫੀਲਡਰ: ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਨੀਲਕਾਂਤਾ ਸ਼ਰਮਾ, ਸ਼ਮਸ਼ੇਰ ਸਿੰਘ, ਵਿਵੇਕ ਸਾਗਰ ਪ੍ਰਸਾਦ, ਅਕਾਸ਼ਦੀਪ ਸਿੰਘ।
ਫਾਰਵਰਡ: ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ ਅਤੇ ਸੁਖਜੀਤ ਸਿੰਘ।
ਆਪਸ਼ਨਲ ਖਿਡਾਰੀ: ਰਾਜਕੁਮਾਰ ਪਾਲ ਅਤੇ ਜੁਗਰਾਜ ਸਿੰਘ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h