Weather Report Today 24 December 2022: ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਦਿਨ ਦੇ ਤਾਪਮਾਨ ‘ਚ ਜ਼ਿਆਦਾ ਗਿਰਾਵਟ ਨਹੀਂ ਆਈ। ਦੋ ਦਿਨਾਂ ਤੋਂ ਧੁੱਪ ਨਾ ਨਿਕਲਣ ਕਾਰਨ ਧੁੰਦ ਘੱਟ ਰਹੀ। ਪਰ ਦਿਨ ਦੇ ਤਾਪਮਾਨ ‘ਚ ਬਹੁਤਾ ਫਰਕ ਨਾ ਹੋਣ ਕਾਰਨ ਪੰਜਾਬ ‘ਚ ਠੰਢ ਹੋਰ ਵਧ ਗਈ ਹੈ। ਅੰਮ੍ਰਿਤਸਰ ਦੀ ਹੀ ਗੱਲ ਕਰੀਏ ਤਾਂ ਇੱਥੇ ਦਿਨ ਤੇ ਰਾਤ ਦੇ ਤਾਪਮਾਨ ‘ਚ ਸਿਰਫ਼ 3.3 ਡਿਗਰੀ ਦਾ ਫ਼ਰਕ ਹੈ।
ਧੁੰਦ ਦਾ ਅਸਰ ਉੱਤਰੀ ਭਾਰਤ ਦੀਆਂ ਉਡਾਣਾਂ ‘ਤੇ ਵੀ ਦੇਖਿਆ ਗਿਆ । ਦਿੱਲੀ ਤੋਂ ਜੰਮੂ ਜਾ ਰਹੀ ਫਲਾਈਟ 6E5607 ਨੂੰ ਮੌਸਮ ਕਾਰਨ ਜੰਮੂ ‘ਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਿਸ ਤੋਂ ਬਾਅਦ ਫਲਾਈਟ ਦੀ ਅੰਮ੍ਰਿਤਸਰ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਇਸੇ ਤਰ੍ਹਾਂ ਦੁਬਈ ਤੋਂ ਅੰਮ੍ਰਿਤਸਰ ਆ ਰਹੀ ਐਸਜੀ56, ਸ਼ਾਰਜਾਹ ਅੰਮ੍ਰਿਤਸਰ ਆਈ.ਐਕਸ.138 ਤੇ ਦੁਬਈ ਅੰਮ੍ਰਿਤਸਰ ਆਈ.ਐਕਸ.192 ਦੇਰੀ ਨਾਲ ਲੈਂਡਿੰਗ ਹੋਈ।
ਠੰਡ ਤੇ ਧੁੰਦ ਦਾ ਅਸਰ ਲੰਬੀਆਂ ਤੇ ਛੋਟੀਆਂ ਟਰੇਨਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਸ਼ਾਨ-ਏ-ਪੰਜਾਬ ਟਰੇਨ ਅੱਧਾ ਘੰਟਾ ਦੇਰੀ ਨਾਲ ਚੱਲ ਰਹੀ ਹੈ ਤੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸੁਪਰ ਫਾਸਟ 12460 ਇਹ ਵੀ ਅੱਧਾ ਘੰਟਾ ਲੇਟ ਚੱਲ ਰਹੀ ਹੈ।
12029 ਦਿੱਲੀ ਅੰਮ੍ਰਿਤਸਰ ਸ਼ਤਾਬਦੀ 50 ਮਿੰਟ ਲੇਟ ਚੱਲ ਰਹੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਈ 12014 ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਟਰੇਨ ਵੀ ਅੱਧਾ ਘੰਟਾ ਦੇਰੀ ਨਾਲ ਚੱਲ ਰਹੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h