Google Photos: ਗੂਗਲ ਫੋਟੋਜ਼, ਯੂਜ਼ਰਸ ਦੀਆਂ ਫੋਟੋਆਂ ਨੂੰ ਸਟੋਰ ਕਰਨ ‘ਚ ਮਦਦ ਕਰਦਾ ਹੈ। ਇਸ ਦੀ ਮਦਦ ਨਾਲ ਯੂਜ਼ਰ ਆਪਣੀਆਂ ਫੋਟੋਆਂ ਦੀਆਂ ਵੱਖ-ਵੱਖ ਐਲਬਮਾਂ ਬਣਾ ਸਕਦੇ ਹਨ। ਇਸ ਨਾਲ ਯੂਜ਼ਰਸ ਲਈ ਫੋਟੋਆਂ ਨੂੰ ਸਰਚ ਕਰਨਾ ਆਸਾਨ ਹੋ ਜਾਂਦਾ ਹੈ। ਦੱਸ ਦੇਈਏ ਕਿ ਗੂਗਲ ਫੋਟੋਜ਼ ਨਾ ਸਿਰਫ ਤੁਹਾਡੀਆਂ ਫੋਟੋਆਂ ਨੂੰ ਸੇਵ ਕਰਦਾ ਹੈ, ਸਗੋਂ ਤੁਹਾਡੀਆਂ ਫੋਟੋਆਂ ਨੂੰ ਵਧੀਆ ਵੀ ਬਣਾਉਂਦਾ ਹੈ। ਇਸ ਦੇ ਜ਼ਰੀਏ ਤੁਸੀਂ ਆਸਾਨੀ ਨਾਲ ਆਪਣੀਆਂ ਫੋਟੋਆਂ ਤੇ ਵੀਡੀਓਜ਼ ਨੂੰ ਟ੍ਰਾਂਸਫਰ ਕਰ ਸਕਦੇ ਹੋ, ਉਹਨਾਂ ਦਾ ਕੋਲਾਰਜ ਵੀ ਬਣਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਗੂਗਲ ਫੋਟੋਜ਼ ‘ਤੇ ਆਪਣੀਆਂ ਫੋਟੋਆਂ ਨੂੰ ਐਨੀਮੇਸ਼ਨ ਬਣਾ ਸਕਦੇ ਹੋ।
ਗੂਗਲ ਫੋਟੋਜ਼ ‘ਚ ਐਲਬਮ ਬਣਾਉਣ ਲਈ, ਪਹਿਲਾਂ ਆਪਣੇ ਸਮਾਰਟ ਡਿਵਾਈਸ ‘ਤੇ ਗੂਗਲ ਫੋਟੋਜ਼ ਐਪ ਨੂੰ ਖੋਲ੍ਹੋ। ਹੁਣ ਇੱਕ Google ਅਕਾਊਂਟ ‘ਚ ਸਾਈਨ ਇਨ ਕਰੋ। ਇਸ ਤੋਂ ਬਾਅਦ ਤਸਵੀਰ ਨੂੰ ਹੋਲਡ ਕਰੋ ਤੇ ਫਿਰ ਉਨ੍ਹਾਂ ਤਸਵੀਰਾਂ ਨੂੰ ਚੁਣੋ, ਜੋ ਤੁਸੀਂ ਨਵੀਂ ਐਲਬਮ ‘ਚ ਸ਼ਾਮਲ ਕਰਨਾ ਚਾਹੁੰਦੇ ਹੋ। ਇਸ ਤੋਂ ਬਾਅਦ Add to + ‘ਤੇ ਟੈਪ ਕਰੋ। ਹੁਣ ਇੱਥੇ ਐਲਬਮ ਚੁਣੋ। ਇਸ ਤੋਂ ਬਾਅਦ ਨਵੀਂ ਸ਼ਾਮਲ ਕੀਤੀ ਐਲਬਮ ‘ਚ ਇੱਕ ਟਾਈਟਲ ਲਿਖੋ ਤੇ ਫਿਰ Done ‘ਤੇ ਕਲਿੱਕ ਕਰੋ। ਇਸ ਤਰ੍ਹਾਂ ਤੁਹਾਡੀ ਨਵੀਂ ਐਲਬਮ ਬਣ ਜਾਵੇਗੀ।
ਯੂਜ਼ਰਸ ਨੂੰ ਗੂਗਲ ਫੋਟੋਜ਼ ‘ਚ ਆਟੋਮੈਟਿਕ ਬੈਕਅੱਪ ਮਿਲਦਾ ਹੈ। ਇਸ ਤੋਂ ਇਲਾਵਾ ਤੁਹਾਡੇ ਫੋਨ, ਟੈਬਲੇਟ, ਕੰਪਿਊਟਰ ਆਦਿ ‘ਚ ਗੂਗਲ ਫੋਟੋਜ਼ ‘ਤੇ ਸੇਵ ਕੀਤੀਆਂ ਸਾਰੀਆਂ ਫੋਟੋਆਂ ਆਟੋਮੈਟਿਕ ਬੈਕਅਪ ਦੀ ਮਦਦ ਨਾਲ ਸੁਰੱਖਿਅਤ ਹਨ। ਇਸ ‘ਚ, ਤੁਹਾਨੂੰ ਅਨਲਿਮਟਿਡ ਮੁਫਤ ਸਟੋਰੇਜ ਮਿਲਦੀ ਹੈ, ਜਿਸ ਨਾਲ ਤੁਸੀਂ ਹਾਈ ਕੁਆਲਿਟੀ ਵਾਲੀਆਂ ਫੋਟੋਆਂ ਨੂੰ ਸੁਰੱਖਿਅਤ ਕਰ ਸਕਦੇ ਹੋ।
ਇਸਨੂੰ ਕਿਸੇ ਵੀ ਡਿਵਾਈਸ ਤੋਂ ਐਂਡਰਾਇਡ, ਆਈਓਐਸ ਤੇ ਵੈਬ ਐਪਸ ‘ਚ ਐਕਸੈਸ ਕੀਤਾ ਜਾ ਸਕਦਾ ਹੈ। ਅਜਿਹੇ ‘ਚ ਤੁਸੀਂ ਜਿੱਥੇ ਵੀ ਜਾਓ, ਜ਼ਬਰਦਸਤ ਤਸਵੀਰਾਂ ਕਲਿੱਕ ਕਰ ਸਕਦੇ ਹੋ। ਗੂਗਲ ਫੋਟੋਆਂ ਦੀ ਮਦਦ ਨਾਲ, ਤੁਹਾਡੀਆਂ ਫੋਟੋਆਂ ਔਫਲਾਈਨ ਵੀ ਉਪਲਬਧ ਹਨ।
ਜੇਕਰ ਤੁਹਾਡੇ ਫ਼ੋਨ ‘ਚ ਸਟੋਰੇਜ ਘੱਟ ਹੈ, ਤਾਂ ਤੁਸੀਂ ਉਹਨਾਂ ਫ਼ੋਟੋਆਂ ਤੇ ਵੀਡੀਓ ਨੂੰ ਸੁਰੱਖਿਅਤ ਢੰਗ ਨਾਲ ਕਲੀਨ ਕਰ ਸਕਦੇ ਹੋ, ਜਿਨ੍ਹਾਂ ਦਾ ਪਹਿਲਾਂ ਹੀ ਤੁਹਾਡੇ Google ਅਕਾਊਂਟ ‘ਚ ਬੈਕਅੱਪ ਲਿਆ ਗਿਆ ਹੈ। ਤੁਹਾਨੂੰ ਆਪਣੇ ਫ਼ੋਨ ‘ਚ ਸਪੇਸ ਬਣਾਉਣ ਲਈ ਕੋਈ ਵੀ ਫ਼ੋਟੋ ਹਟਾਉਣ ਦੀ ਲੋੜ ਨਹੀਂ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h