ਸ਼ੁੱਕਰਵਾਰ, ਅਕਤੂਬਰ 3, 2025 08:14 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਮੋਦੀ ਸਰਕਾਰ ਨੇ ’ਵੀਰ ਬਾਲ ਦਿਵਸ’ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮਨਾਉਣ ਲਈ ਵਿਆਪਕ ਪ੍ਰੋਗਰਾਮ ਉਲੀਕੇ

15 ਲੱਖ ਸਕੂਲਾਂ ਦੇ 26 ਕਰੋੜ 44 ਲੱਖ ਬੱਚਿਆਂ, 97 ਲੱਖ ਅਧਿਆਪਕ, 42343 ਕਾਲਜਾਂ ਦੇ ਲੱਖਾਂ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ : ਸਿਰਸਾ, ਕਾਲਕਾ, ਕਾਹਲੋਂ।

by Bharat Thapa
ਦਸੰਬਰ 24, 2022
in ਪੰਜਾਬ
0

ਚੰਡੀਗੜ: ਵਿਦੇਸ਼ਾਂ ‘ਚ 122 ਅੰਬੈਸੀਆਂ ਤੇ 110 ਕੌਂਸਲੇਟਾਂ ਵਿਚ ਵੀ ਲੱਗਣਗੀਆਂ ਪ੍ਰਦਰਸ਼ਨੀਆਂ

26 ਦਸੰਬਰ ਨੂੰ ਕੌਮੀ ਰਾਜਧਾਨੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿਚ ਹੋਵੇਗਾ ਵਿਸ਼ਾਲ ਸਮਾਗਮ, ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਕੇਂਦਰੀ ਮੰਤਰੀ ਤੇ ਉੱਘੀਆਂ ਸ਼ਖਸੀਅਤਾਂ ਕਰਨਗੀਆਂ ਸ਼ਮੂਲੀਅਤ।

ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ’ਤੇ 26 ਦਸੰਬਰ ਨੂੰ ਪਹਿਲੀ ਵਾਰ ਮਨਾਏ ਜਾ ਰਹੇ ’ਵੀਰ ਬਾਲ ਦਿਵਸ’ ਨੂੰ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮਨਾਉਣ ਲਈ ਵਿਆਪਕ ਪ੍ਰੋਗਰਾਮ ਉਲੀਕੇ ਹਨ। ਇਹ ਪ੍ਰਗਟਾਵਾ ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਥੇ ਮੇਜਰ ਧਿਆਨ ਚੰਦ ਕੌਮੀ ਸਟੇਡੀਅਮ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ। ਉਹਨਾਂ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੇਹੋਰ ਪਤਵੰਤੇ ਹਾਜ਼ਰ ਸਨ।

ਇਸ ਮੌਕੇ ਸਰਦਾਰ ਸਿਰਸਾ, ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੁੰ ਕੌਮੀ ਦਿਹਾੜਾ ਐਲਾਨ ਕੇ ਇੰਨੀ ਵੱਡੀ ਪੱਧਰ ’ਤੇ ਮਨਾਇਆ ਜਾਰਿਹਾਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਦੇਸ਼ ਭਰ ਵਿਚ ਇਸ ਦਿਹਾੜੇ ਦਾ ਪ੍ਰਚਾਰ ਕਰਨ ਵਾਸਤੇ ਕੌਮੀ ਤੇ ਸੂਬਾਈ ਅਖਬਾਰਾਂ ਵਿਚ ਹਰ ਭਾਸ਼ਾ ਵਿਚ ਜਾਣਕਾਰੀ ਦਿੱਤੀ ਦੇਣ ਲਈ ਇਸ਼ਤਿਹਾਰ ਜਾਰੀ ਕਰੇਗੀ।

ਉਹਨਾਂ ਦੱਸਿਆ ਕਿ ਮੁੱਖ ਸਮਾਗਮ 26 ਦਸੰਬਰ ਨੂੰ ਕੌਮੀ ਰਾਜਧਾਨੀ ਵਿਚ ਮੇਜਰ ਧਿਆਨ ਚੰਦ ਸਟੇਡੀਅਮ ਵਿਚ ਹੋਵੇਗਾ ਜਿਸ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ, ਹੋਰ ਕੇਂਦਰੀ ਮੰਤਰੀ ਤੇ ਹੋਰ ਉੱਘੀਆਂ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਉਹਨਾਂ ਦੱਸਿਆ ਕਿ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਇਹਨਾਂ ਪ੍ਰੋਗਰਾਮਾਂ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗਾਂ ਦੀ ਆਪ ਪ੍ਰਧਾਨਗੀ ਕਰਦੇ ਰਹੇ ਹਨ।

ਉਹਨਾਂ ਦੱਸਿਆ ਕਿ ਦੇਸ਼ ਭਰ ਵਿਚ 15 ਲੱਖ ਸਕੂਲਾਂ ਵਿਚ ਸਵੇਰ ਦੀ ਸਭਾ ਵਿਚ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸਦੇ ਨਾਲ ਹੀ ਬੱਚਿਆਂ ਦੇ ਲੇਖ ਮੁਕਾਬਲੇ ਤੇ ਕੁਇਜ਼ ਮੁਕਾਬਲੇ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਵਿਸ਼ੇਸ਼ ਸਭਾਵਾਂ ਸੱਦੀਆਂ ਗਈਆਂ ਹਨ ਜਿਹਨਾਂ ਵਿਚ 15 ਲੱਖ ਸਕੂਲਾਂ ਦੇ 97 ਲੱਖ ਟੀਚਰ ਅਤੇ 26 ਕਰੋੜ 44 ਲੱਖ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਇਸੇ ਤਰੀਕੇ ਦੇਸ਼ ਭਰ ਦੇ 42 ਹਜ਼ਾਰ 343 ਕਾਲਜਾਂ ਵਿਚ ਇਸਦੀ ਡਿਜ਼ੀਟਲ ਪ੍ਰਦਰਸ਼ਨੀ ਲਗਾਈ ਜਾਵੇਗੀ ਜਿਸ ਰਾਹੀਂ ਨੌਜਵਾਨ ਬੱਚਿਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਦੇਸ਼ ਭਰ ਵਿਚ 7083 ਰੇਲਵੇ ਸਟੇਸ਼ਨਾਂ ’ਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਡਿਜੀਟਲ ਅਤੇ ਫਿਜ਼ੀਕਲ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸਦੇ ਨਾਲ ਹੀ 137 ਹਵਾਈ ਅੱਡਿਆਂ ’ਤੇ ਡਿਜੀਟਲ ਤੇ ਫਿਜ਼ੀਕਲ ਪ੍ਰਦਰਸ਼ਨੀ ਲਗਾਈ ਜਾਵੇਗੀ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ 26 ਜਨਵਰੀ ਨੁੰ ਜਿਹੜਾ ਬਹਾਦਰੀ ਦਾ ਐਵਾਰਡ ਦਿੱਤਾ ਜਾਂਦਾ ਹੈ, ਉਸਦਾ ਐਲਾਨ 26 ਦਸੰਬਰ ਨੂੰ ਕੀਤਾ ਜਾਇਆ ਕਰੇਗਾ ਤੇ 8 ਹਜ਼ਾਰ ਮਹਿਲਾ ਤੇ ਬਾਲ ਵਿਕਾਸ ਕੇਂਦਰਾਂ ’ਤੇ ਪ੍ਰਦਰਸ਼ਨੀ ਲਗਾਈ ਜਾਵੇਗੀ। ਉਹਨਾਂ ਦੱਸਿਆ ਕਿ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ 67600 ਸੀ ਐਨ ਜੀ ਤੇ ਪੈਟਰੋਲ ਪੰਪ ਸਟੇਸ਼ਨਾਂ ’ਤੇ ਡਿਜ਼ੀਟਲ ਅਤੇ ਫਿਜ਼ੀਕਲ ਪ੍ਰਦਰਸ਼ਨੀ ਲਗਾਈ ਜਾਵੇਗੀ ਜਿਸ ਰਾਹੀਂ ਰਾਹਗੀਰਾਂ ਨੂੰ ਇਸ ਲਾਸਾਨੀ ਸ਼ਹਾਦਤ ਅਤੇ ਸ਼ਾਨਾਮੱਤੇ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਵੇਗੀ।

ਵਿਦੇਸ਼ਾਂ ਲਈ ਬਣਾਈ ਯੋਜਨਾ ਦਾ ਖੁਲ੍ਹਾਸਾ ਕਰਦਿਆਂ ਇਹਨਾਂ ਆਗੂਆਂ ਨੇ ਦੱਸਿਆ ਕਿ ਵਿਦੇਸ਼ਾਂ ਵਿਚ 122 ਅੰਬੈਸੀਆਂ ਤੇ 110 ਕੌਂਸਲੇਟ ਦੇ ਅੰਦਰ ਪੰਜ ਦਿਨਾਂ ਵਾਸਤੇ ਇਕ ਪ੍ਰਦਰਸ਼ਨੀ ਲਗਾਈ ਜਾਵੇਗੀ। ਉਹਨਾਂ ਦੱਸਿਆ ਕਿ ਰੇਡੀਓ ਤੇ ਟੀ ਵੀ ਸ਼ੋਅ ਰਾਹੀਂ ਇਹਨਾਂ ਨੂੰ ਪ੍ਰੋਮੋਟ ਕੀਤਾ ਜਾਵੇਗਾ ਤੇ ਇਤਿਹਾਸ ਬਰੇ ਵਟਸਅਸ ਰਾਹੀਂ ਵੀ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਟੈਲੀਕਮਿਊਨਿਕੇਸ਼ਨਜ਼ ਮੰਤਰਾਲੇ ਵੱਲੋਂ ਇਸਦਾ ਵਿਆਪਕ ਪੱਧਰ ’ਤੇ ਐਸ ਐਮ ਐਸ ਰਾਹੀਂ ਪ੍ਰਚਾਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸੀ ਬੀ ਐਸ ਈ ਨੇ ਇਸ ਦਿਹਾੜੇ ਵਾਸਤੇ ਵਿਆਪਕ ਪ੍ਰੋਗਰਾਮ ਉਲੀਕ ਹਨ ਜਿਹਨਾਂ ਵਿਚ ਮੇਜਰ ਇਵੈਂਟ ਸਟੋਰੀ ਬੋਰਡ ਕ੍ਰੀਏਟ ਕੀਤੇ ਜਾਣਗੇ ਤੇ ਪ੍ਰਮੁੱਖ ਖੇਡਾਂ ਕਰਵਾਈਆਂ ਜਾਣਗੀਆਂ ਤੇ ਜਾਗਰੂਕਤਾ ਵਾਸਤੇ ਵਾਲ ਆਫ ਐਪਰੀਸੀਏਸ਼ਨ ਕਰੀਏਟ ਕਰ ਕੇ ਬੱਚਿਆਂ ਵੱਲੋਂ ਆਪਣੇ ਘਰਾਂ ਵਿਚ ਲਗਾਈ ਜਾਵੇਗੀ। ਇਸ ਤੋਂ ਇਲਾਵਾ ੍ਰੋਮਿਸ ਕਾਰਡ ਤਿਆਰ ਕੀਤਾ ਜਾਵੇਗਾ ਕਿ ਸਾਹਿਬਜ਼ਾਦਿਆਂ ਤੋਂ ਬੱਚੇ ਨੇ ਕੀ ਸਿੱਖਿਆ ਅਤੇ ਉਹ ਕੀ ਕਰੇਗਾ ਤੇ ਕੀ ਨਹੀਂ ਕਰੇਗਾ ਇਸ ਬਾਰੇ ਜਾਣਕਾਰੀ ਦੇਵੇਗਾ ਤੇ ਤੀਜਾ, ਡੀਮਡ ਕੈਲੰਡਰ ਤਿਆਰ ਕੀਤਾ ਜਾਵੇਗਾ ਜਿਸ ਵਿਚ ਅਗਲੇ ਇਕ ਸਾਲ ਅੰਦਰ ਬੱਚਾ ਕੀ ਕਰੇਗਾ, ਇਸਦੀ ਜਾਣਕਾਰੀ ਸ਼ਾਮਲ ਕੀਤੀ ਜਾਵੇਗੀ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: latest newsmodi governmentpro punjab tvpunjabi newsVeer Bal Divas
Share212Tweet133Share53

Related Posts

ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦੇ ਵਿਆਹ ‘ਚ ਪਹੁੰਚੇ ਸੀਐਮ ਮਾਨ ਅਤੇ ਨਵਜੋਤ ਸਿੱਧੂ 

ਅਕਤੂਬਰ 3, 2025

ਪੰਜਾਬ ਦੇ 2,872 ਕਰੋੜ ਰੁਪਏ ਨਾਲ ਭਰੇ ਜਾਣਗੇ ਟੋਏ: ਮੁੱਖ ਮੰਤਰੀ ਅੱਜ ਤਰਨਤਾਰਨ ਤੋਂ ਕਰਨਗੇ  ਉਦਘਾਟਨ

ਅਕਤੂਬਰ 3, 2025

ਕੈਨੇਡਾ ਵਿੱਚ ਕਪਿਲ ਸ਼ਰਮਾ ਦਾ ਕੈਫੇ ਮੁੜ ਤੋਂ ਖੁੱਲ੍ਹਿਆ: ਇੱਕ ਮਹੀਨੇ ਵਿੱਚ 2 ਵਾਰ ਹੋਈ ਗੋ/ਲੀ*ਬਾਰੀ

ਅਕਤੂਬਰ 3, 2025

ਪੰਜਾਬ ਸਰਕਾਰ ਵੱਲੋਂ ਵਿਦਿਆ ਦਾ ਪੱਧਰ ਉੱਚਾ ਕਰਨ ਲਈ ਸ਼ੁਰੂ ਕੀਤੇ 118 ਸਕੂਲ ਆਫ਼ ਐਮੀਨੈਂਸ

ਅਕਤੂਬਰ 3, 2025

ਜਲੰਧਰ ‘ਚ Wanted ਮੁਲਜ਼ਮ ਨੇ DSP ਨੂੰ ਕੀਤਾ ਸਨਮਾਨਿਤ: ਖੁੱਲ੍ਹੇਆਮ ਕੀਤਾ ਗਿਆ ਦੁਸਹਿਰਾ ਪ੍ਰੋਗਰਾਮ, ਡੀਐਸਪੀ ਨੇ ਕਿਹਾ – ਪਤਾ ਨਹੀਂ ਸੀ

ਅਕਤੂਬਰ 3, 2025

ਪੰਜਾਬ ਦੀ ਸਿਆਸਤ ‘ਚ ਵੱਡੀ ਹਲਚੱਲ : ਸੁਖਬੀਰ ਬਾਦਲ ਅਤੇ ਕਿਸਾਨ ਆਗੂ ਬਲਬੀਰ ਰਾਜੇਵਾਲ ਦੀ Secret ਮੀਟਿੰਗ

ਅਕਤੂਬਰ 3, 2025
Load More

Recent News

ਲਾਪ*ਰਵਾਹੀ: ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਡਿਲੀਵਰੀ ਤੋਂ ਬਾਅਦ ਔਰਤ ਅਤੇ ਬੱ/ਚੇ ਦੀ ਮੌ*ਤ

ਅਕਤੂਬਰ 3, 2025

ਹਿਮਾਚਲ ਵਿੱਚ ਭਾਰੀ ਮੀਂਹ ਦਾ ਆਰੇਂਜ ਅਲਰਟ ਜਾਰੀ: ਕਾਂਗੜਾ ‘ਚ ਸਵੇਰੇ ਮੀਂਹ ਅਤੇ ਗੜੇਮਾਰੀ

ਅਕਤੂਬਰ 3, 2025

ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦੇ ਵਿਆਹ ‘ਚ ਪਹੁੰਚੇ ਸੀਐਮ ਮਾਨ ਅਤੇ ਨਵਜੋਤ ਸਿੱਧੂ 

ਅਕਤੂਬਰ 3, 2025

ਪੰਜਾਬ ਦੇ 2,872 ਕਰੋੜ ਰੁਪਏ ਨਾਲ ਭਰੇ ਜਾਣਗੇ ਟੋਏ: ਮੁੱਖ ਮੰਤਰੀ ਅੱਜ ਤਰਨਤਾਰਨ ਤੋਂ ਕਰਨਗੇ  ਉਦਘਾਟਨ

ਅਕਤੂਬਰ 3, 2025

ਕੈਨੇਡਾ ਵਿੱਚ ਕਪਿਲ ਸ਼ਰਮਾ ਦਾ ਕੈਫੇ ਮੁੜ ਤੋਂ ਖੁੱਲ੍ਹਿਆ: ਇੱਕ ਮਹੀਨੇ ਵਿੱਚ 2 ਵਾਰ ਹੋਈ ਗੋ/ਲੀ*ਬਾਰੀ

ਅਕਤੂਬਰ 3, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.