Unique Temple: ਦੁਨੀਆ ‘ਚ ਭਾਵੇਂ ਸੱਤ ਅਜੂਬੇ ਹਨ, ਕਈ ਅਜਿਹੀਆਂ ਇਮਾਰਤਾਂ, ਜੋ ਅਜੂਬਿਆਂ ਦੀ ਸੂਚੀ ‘ਚ ਸ਼ਾਮਲ ਨਹੀਂ ਹਨ, ਪਰ ਫਿਰ ਵੀ ਇਹ ਇੰਨੀਆਂ ਵੱਖਰੀਆਂ ਹਨ ਕਿ ਇਨ੍ਹਾਂ ਨੂੰ ਦੇਖ ਕੇ ਕੋਈ ਵੀ ਹੈਰਾਨ ਰਹਿ ਜਾਂਦਾ ਹੈ। ਅਜਿਹੀ ਹੀ ਇੱਕ ਇਮਾਰਤ ਤਾਇਵਾਨ ‘ਚ ਵੀ ਹੈ, ਜੋ ਗੁਰੂਤਾ ਦੇ ਉਲਟ ਜਾ ਕੇ ਜ਼ਮੀਨ ਉੱਤੇ ਖੜ੍ਹੀ ਹੈ। ਜਦੋਂ ਤੁਸੀਂ ਇਸ ਇਮਾਰਤ ਨੂੰ ਦੇਖਦੇ ਹੋ, ਤਾਂ ਤੁਹਾਨੂੰ ਇਟਲੀ ਦਾ ਪੀਸਾ ਦਾ ਝੁਕਿਆ ਹੋਇਆ ਟਾਵਰ ਯਾਦ ਆਵੇਗਾ।
ਤਾਈਵਾਨ ‘ਚ ਇਕ ਅਜਿਹਾ ਮੰਦਰ ਹੈ ਜੋ ਟੇਢੇ-ਮੇਢੇ ਹੈ। ਇਹ ਮੰਦਰ (Taihe Zhenxing Palace) Chiayi County, Taiwan ਸੂਬੇ ‘ਚ ਹੈ। ਮੰਦਿਰ ਸ਼ੁਰੂ ਤੋਂ ਟੇਢੀ ਨਹੀਂ ਸੀ, ਕਦੇ ਸਿੱਧਾ ਹੁੰਦਾ ਸੀ ਤੇ ਇੱਕ ਤੂਫ਼ਾਨ ਨੇ ਇਸ ਨੂੰ ਟੇਢਾ ਕਰ ਦਿੱਤਾ। ਸਾਲ 2009 ‘ਚ ਤਾਇਵਾਨ ‘ਚ ਮੋਰਾਕੋਟ ਨਾਮ ਦਾ ਇੱਕ ਵੱਡਾ ਤੂਫ਼ਾਨ ਆਇਆ। ਇਸ ਤੂਫਾਨ ਨੇ ਤਬਾਹੀ ਮਚਾਈ, ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਵੀ ਘਟਨਾ ਵਾਪਰੀ ਤੇ ਜ਼ਮੀਨ ਰੁੜ੍ਹ ਗਈ। ਕਈ ਇਮਾਰਤਾਂ ਢਹਿ ਗਈਆਂ। ਤੂਫਾਨ ਨੇ ਮੰਦਰ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਇਹ ਆਪਣੀ ਜਗ੍ਹਾ ਤੋਂ ਹਿੱਲ ਗਿਆ। ਇਮਾਰਤ ਨੂੰ ਕੋਈ ਖਾਸ ਨੁਕਸਾਨ ਨਹੀਂ ਹੋਇਆ, ਪਰ ਇਹ ਮੰਦਰ 45 ਡਿਗਰੀ ਤੱਕ ਝੁੱਕ ਗਿਆ। ਸੋਸ਼ਲ ਮੀਡੀਆ ਕਾਰਨ ਹੁਣ ਇਹ ਮੰਦਰ ਕਾਫੀ ਚਰਚਾ ‘ਚ ਹੈ।
ਮੰਦਰ ਪਹਾੜ ਤੋਂ ਲਗਭਗ 100 ਮੀਟਰ ਹੇਠਾਂ ਖਿਸਕ ਗਿਆ ਤੇ ਅਜੇ ਵੀ ਸੁਰੱਖਿਅਤ ਹੈ। Taihe Zhenxing Palace ਦੇ ਸੈਲਾਨੀ ਵੀ ਮਾਈਕਲ ਜੈਕਸਨ ਦੇ ਮਸ਼ਹੂਰ ਲੀਨ ਸਟੈਪ ਦੀ ਨਕਲ ਕਰਦੇ ਹਨ। ਬੱਸ ਫੋਨ ਨੂੰ ਮੰਦਰ ਦੇ ਹਿਸਾਬ ਨਾਲ ਝੁਕਾਉਣਾ ਪੈਂਦਾ ਹੈ, ਜਿਸ ਕਾਰਨ ਮੰਦਰ ਸਿੱਧਾ ਦਿਸਣ ਲੱਗ ਪੈਂਦਾ ਹੈ ਤੇ ਵਿਅਕਤੀ ਟੇਢਾ ਦਿਸਣ ਲੱਗ ਪੈਂਦਾ ਹੈ। ਲੋਕ ਇਸਨੂੰ ਲੀਨਿੰਗ ਟਾਵਰ ਆਫ ਤਾਈਵਾਨ ਕਹਿੰਦੇ ਹਨ, ਜੋ ਅਸਲ ‘ਚ ਇਟਲੀ ‘ਚ ਮੌਜੂਦ ਹੈ।
ਇਸ ਟਾਵਰ ਦੀ ਲੰਬਾਈ 55.86 ਮੀਟਰ ਤੱਕ ਹੈ। ਜਦੋਂ 12ਵੀਂ ਸਦੀ ‘ਚ ਇਹ ਟਾਵਰ ਬਣ ਰਿਹਾ ਸੀ, ਤਾਂ ਇਹ ਟੇਢੇ-ਮੇਢੇ ਹੋਣ ਲੱਗੇ। ਸਾਲ 1990 ਤੱਕ, ਟਾਵਰ ਦਾ ਝੁਕਾਅ 5.5 ਡਿਗਰੀ ਹੋ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ 1280 ਤੋਂ ਲੈ ਕੇ ਹੁਣ ਤੱਕ ਇਸ ਟਾਵਰ ਨੂੰ 4 ਵੱਡੇ ਭੂਚਾਲ ਆ ਚੁੱਕੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h