PM Modi’s Mann ki Baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਦਸੰਬਰ 2022 ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕਰਨਗੇ। ਇਹ ਸਾਲ 2022 ਦਾ ਆਖਰੀ ਪ੍ਰੋਗਰਾਮ ਹੋਵੇਗਾ, ਜਦੋਂ ਕਿ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦਾ ਇਹ 96ਵਾਂ ਪ੍ਰਸਾਰਣ ਹੋਵੇਗਾ।
ਦੱਸ ਦਈਏ ਕਿ ਪੀਐਮ ਮੋਦੀ ਦਾ ਸੰਬੋਧਨ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਸ ਵਾਰ ਪੀਐਮ ਮੋਦੀ ਕਈ ਅਹਿਮ ਗੱਲਾਂ ਵੱਲ ਲੋਕਾਂ ਦਾ ਧਿਆਨ ਖਿੱਚ ਸਕਦੇ ਹਨ। 13 ਦਸੰਬਰ ਨੂੰ ਪੀਐਮ ਮੋਦੀ ਨੇ ਪ੍ਰੋਗਰਾਮ ਲਈ ਲੋਕਾਂ ਤੋਂ ਸੁਝਾਅ ਮੰਗੇ ਸੀ, ਜੋ ਦੇਸ਼ ਦੇ ਸਾਹਮਣੇ ਰੱਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਦੇਸ਼ ਦੇ ਨਾਲ ਦੁਨੀਆ ਦੇ ਲੋਕ ਅੱਡਜ ਕ੍ਰਿਸਮਸ ਦਾ ਤਿਓਹਾਰ ਮਨਾ ਰਹੇ ਹਨ। ਨਾਲ ਹੀ ਕੋਰੋਨਾ ਨੇ ਇੱਕ ਵਾਰ ਫਿਰ ਤੋਂ ਜੋਰ ਫੜ ਲਿਆ ਹੈ, ਤਾਂ ਹੋ ਸਕਦਾ ਹੈ ਕਿ ਮੋਦੀ ਦਾ Mann ki Baat ਪ੍ਰੋਗ੍ਰਾਮ ਇਨ੍ਹਾਂ ਬਾਰੇ ਹੀ ਹੋਵੇ।
PM @narendramodi will share the 96th edition of #MannKiBaat at 11 AM tomorrow. Do tune in. pic.twitter.com/9AxgLTo9nQ
— Mann Ki Baat Updates मन की बात अपडेट्स (@mannkibaat) December 24, 2022
ਇਸ ਦੇ ਨਾਲ ਹੀ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ 98ਵਾਂ ਜਨਮ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਅਟਲ ਵਿਹਾਰੀ ਅਤੇ ਕ੍ਰਿਸਮਸ ਬਾਰੇ ਆਪਣੇ ਵਿਚਾਰ ਪੇਸ਼ ਕਰ ਸਕਦੇ ਹਨ। ਇਸ ਤੋਂ ਇਲਾਵਾ ਪੀਐਮ ਮੋਦੀ ਇਸ ਪ੍ਰੋਗਰਾਮ ਰਾਹੀਂ ਦੇਸ਼ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਵੱਡੀ ਅਪੀਲ ਕਰ ਸਕਦੇ ਹਨ। ਸਾਲ 2022 ਹੁਣ ਖਤਮ ਹੋਣ ਵਾਲਾ ਹੈ। ਅਜਿਹੇ ‘ਚ ਪੀਐੱਮ ਮੋਦੀ ਪੂਰੇ ਸਾਲ ਦੇ ਮਹੱਤਵਪੂਰਨ ਸਮਾਗਮਾਂ ਦੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਸਕਦੇ ਹਨ।
ਪਹਿਲੀ ਵਾਰ 30 ਨਵੰਬਰ ਨੂੰ ਕੀਤਾ ਸੀ ਇਹ ਪ੍ਰੋਗਰਾਮ
ਇਸ ਤੋਂ ਪਹਿਲਾਂ 30 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ‘ਮਨ ਕੀ ਬਾਤ’ ਨੂੰ ਸੰਬੋਧਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਸਾਡਾ ਦੇਸ਼ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਪਰੰਪਰਾਵਾਂ ਦਾ ਘਰ ਹੈ। ਇਸ ਲਈ ਇਹ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀਆਂ ਪਰੰਪਰਾਵਾਂ ਅਤੇ ਪਰੰਪਰਾਗਤ ਗਿਆਨ ਨੂੰ ਸੁਰੱਖਿਅਤ ਕਰੀਏ, ਇਸ ਨੂੰ ਉਤਸ਼ਾਹਿਤ ਕਰੀਏ ਅਤੇ ਇਸ ਨੂੰ ਵੱਧ ਤੋਂ ਵੱਧ ਅੱਗੇ ਲਿਜਾਈਏ।
2022's last #MannKiBaat will take place on the 25th of this month. I am eager to receive your inputs for the programme. I urge you to write on the NaMo App, MyGov or record your message on 1800-11-7800.https://t.co/W9ef5kQZXj
— Narendra Modi (@narendramodi) December 13, 2022
ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਕਿਵੇਂ ਭਾਰਤੀ ਸੰਗੀਤ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਲੋਕਾਂ ਨੂੰ ਨੇੜੇ ਲਿਆ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਗੀਤ ਨਾ ਸਿਰਫ਼ ਸਰੀਰ ਨੂੰ ਸਗੋਂ ਮਨ ਨੂੰ ਵੀ ਆਨੰਦ ਦਿੰਦਾ ਹੈ, ਸੰਗੀਤ ਸਾਡੇ ਸਮਾਜ ਨੂੰ ਵੀ ਜੋੜਦਾ ਹੈ।
ਪੀਐਮ ਮੋਦੀ ਨੇ ਕੀਤੀ ਸੀ ਇਹ ਅਪੀਲ
ਪ੍ਰਧਾਨ ਮੰਤਰੀ ਨੇ ਨਾਗਾ ਭਾਈਚਾਰੇ ਦੀ ਮਿਸਾਲ ਦਾ ਵੀ ਜ਼ਿਕਰ ਕੀਤਾ ਅਤੇ ਉਨ੍ਹਾਂ ਵੱਲੋਂ ਆਪਣੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਸੁਰੱਖਿਆ ਲਈ ਕੀਤੇ ਜਾ ਰਹੇ ਯਤਨਾਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਸੱਭਿਆਚਾਰਕ ਸ਼ੈਲੀਆਂ ਅਤੇ ਪਰੰਪਰਾਵਾਂ ਦੀ ਸੰਭਾਲ ਲਈ ਕੰਮ ਕਰਨ ਦੀ ਅਪੀਲ ਕੀਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h