Lightning strikes on Flight: ਅਮਰੀਕਾ ‘ਚ ਸਪਿਰਟ ਏਅਰਲਾਈਨਜ਼ ਦੇ ਇੱਕ ਜਹਾਜ਼ ‘ਤੇ ਅਸਮਾਨੀ ਬਿਜਲੀ ਡਿੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਨੇ ਫਿਲਾਡੇਲਫੀਆ ਤੋਂ ਉਡਾਣ ਭਰੀ ਤੇ ਇਹ ਕੈਨਕੁਨ ਜਾ ਰਿਹਾ ਸੀ। ਇਸ ਦੌਰਾਨ ਚਾਲਕ ਦਲ ਨੇ ਜਹਾਜ਼ ਦੇ ਨੇੜੇ ਬਿਜਲੀ ਦੀਆਂ ਦੋ ਘਟਨਾਵਾਂ ਵੇਖੀਆਂ। ਇਸ ਤੋਂ ਤੁਰੰਤ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਫਲਾਈਟ ਕੈਨਕੁਨ ਜਾ ਰਹੀ ਸੀ। ਇਸ ਦੌਰਾਨ ਕਰੂ ਨੇ ਬਿਜਲੀ ਡਿੱਗਣ ਦੀ ਸੂਚਨਾ ਤੋਂ ਬਾਅਦ ਫਿਲਾਡੇਲਫੀਆ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਹਾਜ਼ ਨੂੰ ਸੁਰੱਖਿਅਤ ਵਾਪਸ ਉਤਾਰਿਆ। ਬਿਆਨ ‘ਚ ਕਿਹਾ ਗਿਆ ਹੈ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਅਸੀਂ ਆਪਣੇ ਯਾਤਰੀਆਂ ਦੀ ਸਹੂਲਤ ਲਈ ਕੰਮ ਕਰ ਰਹੇ ਹਾਂ। ਫਿਲਹਾਲ ਹਵਾਈ ਅੱਡੇ ਦੇ ਅਧਿਕਾਰੀ ਐਮਰਜੈਂਸੀ ਲੈਂਡਿੰਗ ਦੀ ਜਾਂਚ ਕਰ ਰਹੇ ਹਨ।
ਰਸਤੇ ਵਿੱਚ ਦੋ ਵਾਰ ਡਿੱਗੀ ਅਸਮਾਨੀ ਬਿਜਲੀ
LiveATC ਏਅਰ ਟ੍ਰੈਫਿਕ ਕੰਟਰੋਲ ਰਿਕਾਰਡਿੰਗਾਂ ਨੇ ਫਲਾਈਟ ਚਾਲਕ ਦਲ ਅਤੇ ਫਿਲਾਡੇਲਫੀਆ ਏਅਰ ਟ੍ਰੈਫਿਕ ਕੰਟਰੋਲਰਾਂ ਵਿਚਕਾਰ ਗੱਲਬਾਤ ਨੂੰ ਕੈਪਚਰ ਕੀਤਾ। ਜਿਸ ਵਿੱਚ ਕਿਹਾ ਗਿਆ ਸੀ ਕਿ ਫਲਾਈਟ ਦੇ ਰਸਤੇ ਵਿੱਚ ਦੋ ਵਾਰ ਬਿਜਲੀ ਡਿੱਗੀ ਅਤੇ ਸਾਨੂੰ ਵਾਪਸ ਪਰਤਣਾ ਪਵੇਗਾ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 11 ਵਜੇ ਵਾਪਰੀ ਅਤੇ ਏਜੰਸੀ ਇਸ ਦੀ ਜਾਂਚ ਕਰੇਗੀ।
ਤੂਫਾਨ ਦਾ ਵਾਧਾ
ਇਹ ਘਟਨਾ ਤੂਫਾਨ ਦੇ ਪ੍ਰਭਾਵ ਕਾਰਨ ਹੋਈ ਦੱਸੀ ਜਾ ਰਹੀ ਹੈ, ਜਿਸ ਕਾਰਨ ਸ਼ੁੱਕਰਵਾਰ ਨੂੰ ਅਮਰੀਕਾ ਵਿੱਚ 4,000 ਤੋਂ ਵੱਧ ਉਡਾਣਾਂ ਨੂੰ ਰੱਦ ਕਰਨਾ ਪਿਆ। ਦੱਸ ਦਈਏ ਕਿ ਬਿਜਲੀ ਦੇ ਪ੍ਰਭਾਵ ਤੋਂ ਬਚਣ ਲਈ ਜਹਾਜ਼ਾਂ ਨੂੰ ਕੰਡਕਟਿੰਗ ਮਾਰਗਾਂ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਜੇਕਰ ਕੋਈ ਜਹਾਜ਼ ਬਿਜਲੀ ਨਾਲ ਟਕਰਾਇਆ ਜਾਂਦਾ ਹੈ, ਤਾਂ ਯਾਤਰੀਆਂ ਨੂੰ ਗੜਗੜਾਹਟ ਦੀ ਆਵਾਜ਼ ਸੁਣਾਈ ਦਿੰਦੀ ਹੈ।
ਅਮਰੀਕਾ ਵਿੱਚ ਬਰਫੀਲੇ ਤੂਫਾਨ ਦੀ ਚੇਤਾਵਨੀ
ਅਮਰੀਕਾ ਦੇ ਕਈ ਹਿੱਸਿਆਂ ਵਿੱਚ ਬਰਫੀਲੀਆਂ ਹਵਾਵਾਂ ਚੱਲ ਰਹੀਆਂ ਹਨ। ਨਾਲ ਹੀ ਬਰਫੀਲੇ ਤੂਫਾਨ ਦਾ ਵੀ ਖਤਰਾ ਹੈ। ਦੇਸ਼ ਦੀ 20 ਕਰੋੜ ਆਬਾਦੀ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੀ ਹੈ। ਤੂਫਾਨ ਦੀ ਰਫਤਾਰ 105 ਕਿਲੋਮੀਟਰ ਪ੍ਰਤੀ ਘੰਟੇ ਤੱਕ ਹੋਣ ਦੀ ਸੰਭਾਵਨਾ ਹੈ। ਕੁਝ ਰਾਜਾਂ ਵਿੱਚ ਐਮਰਜੈਂਸੀ ਸ਼ੈਲਟਰ ਸਥਾਪਤ ਕੀਤੇ ਗਏ ਹਨ। ਫਿਲਾਡੇਲਫੀਆ ਵਿੱਚ ਸਕੂਲ ਬੰਦ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h