Vivrant Sharma in IPL Auction 2023: ਇੰਡੀਅਨ ਪ੍ਰੀਮੀਅਰ ਲੀਗ 2023 (IPL 2023) ਲਈ ਨਿਲਾਮੀ ਸਮਾਪਤ ਹੋ ਗਈ ਹੈ। ਇਸ ਨਿਲਾਮੀ ਵਿੱਚ ਦਿੱਗਜ ਖਿਡਾਰੀਆਂ ਤੋਂ ਇਲਾਵਾ ਕਈ ਟੀਮਾਂ ਨੇ ਕਈ ਅਣਕੈਪਡ ਭਾਰਤੀ ਖਿਡਾਰੀਆਂ ‘ਤੇ ਪੈਸੇ ਦੀ ਬਰਸਾਤ ਹੋਈ। ਇਨ੍ਹਾਂ ‘ਚੋਂ ਜੰਮੂ-ਕਸ਼ਮੀਰ ਦਾ ਵਿਵਰਾਂਤ ਸ਼ਰਮਾ ਵੀ ਹੈ ਜੋ ਇੱਕ ਝਟਕੇ ‘ਚ ਹੀ ਕਰੋੜਪਤੀ ਬਣ ਗਿਆ।
ਦੱਸ ਦਈਏ ਕਿ ਵਿਵਰਾਂਤ ਨੂੰ 20 ਲੱਖ ਦੀ ਬੇਸ ਪ੍ਰਾਈਸ ਤੋਂ ਕਈ ਗੁਣਾ ਜ਼ਿਆਦਾ ਪੈਸੇ ਮਿਲੇ ਹਨ। ਉਨ੍ਹਾਂ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 2.60 ਕਰੋੜ ਰੁਪਏ ‘ਚ ਖਰੀਦਿਆ। ਇੰਨੀ ਵੱਡੀ ਰਕਮ ਮਿਲਣ ਤੋਂ ਬਾਅਦ ਹਰ ਪਾਸੇ ਵਿਵਰਾਂਤ ਸ਼ਰਮਾ ਦੀ ਚਰਚਾ ਹੋਣ ਲੱਗੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਵਿਵਰਾਂਤ ਦੀ ਇਸ ਪ੍ਰਾਪਤੀ ਪਿੱਛੇ ਉਸ ਦੇ ਭਰਾ ਦਾ ਹੱਥ ਹੈ।
On the bounce, for a FOUR. 😎
We can't wait to welcome our new Risers to the Orange Camp. 🧡#OrangeArmy #BackToUppal #TataIPLAuction pic.twitter.com/bY53KBIWL9
— SunRisers Hyderabad (@SunRisers) December 23, 2022
ਪਹਿਲਾਂ ਜਾਣੋ ਕੌਣ ਹੈ ਵਿਵਰਾਂਤ ਸ਼ਰਮਾ?
ਜੰਮੂ-ਕਸ਼ਮੀਰ ਦੇ 23 ਸਾਲ ਦੇ ਵਿਵਰਾਂਤ ਸ਼ਰਮਾ ਨੇ ਹਾਲ ਹੀ ਦੇ ਸਮੇਂ ‘ਚ ਸ਼ਾਨਦਾਰ ਖੇਡ ਦਿਖਾਈ ਹੈ। ਟੀ-20 ‘ਚ ਉਸ ਨੇ 8 ਪਾਰੀਆਂ ‘ਚ 191 ਦੌੜਾਂ ਬਣਾਈਆਂ ਹਨ। 6 ਵਿਕਟਾਂ ਵੀ ਲਈਆਂ। ਲਿਸਟ ਏ ਕ੍ਰਿਕਟ ‘ਚ ਉਸ ਨੇ 14 ਮੈਚਾਂ ‘ਚ 519 ਦੌੜਾਂ ਅਤੇ 8 ਵਿਕਟਾਂ ਹਾਸਲ ਕੀਤੀਆਂ ਹਨ। ਉਹ ਖੱਬੇ ਹੱਥ ਦਾ ਬੱਲੇਬਾਜ਼ ਅਤੇ ਖੱਬੇ ਹੱਥ ਦਾ ਸਪਿਨਰ ਹੈ।
ਵਿਵਰਾਂਤ, ਸਨਰਾਈਜ਼ਰਜ਼ ਹੈਦਰਾਬਾਦ ਨਾਲ ਜੁੜਨ ਵਾਲਾ ਜੰਮੂ-ਕਸ਼ਮੀਰ ਦਾ ਤੀਜਾ ਖਿਡਾਰੀ ਬਣ ਗਿਆ ਹੈ। ਉਸ ਤੋਂ ਪਹਿਲਾਂ ਉਮਰਾਨ ਮਲਿਕ ਅਤੇ ਅਬਦੁਲ ਸਮਦ ਇਸ ਟੀਮ ਦਾ ਹਿੱਸਾ ਹਨ। ਵਿਵਰਾਂਤ ਨੇ ਹੁਣ ਤੱਕ 9 ਟੀ-20 ਖੇਡੇ ਹਨ ਅਤੇ ਇਸ ‘ਚ ਉਸ ਨੇ 2 ਅਰਧ ਸੈਂਕੜਿਆਂ ਦੀ ਮਦਦ ਨਾਲ 191 ਦੌੜਾਂ ਬਣਾਈਆਂ। ਉਹ ਪਹਿਲਾਂ ਆਈਪੀਐਲ 2022 ਵਿੱਚ ਹੈਦਰਾਬਾਦ ਦਾ ਨੈੱਟ ਗੇਂਦਬਾਜ਼ ਵੀ ਸੀ ਅਤੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ।
ਭਰਾ ਨੇ ਦਿੱਤੀ ਕੁਰਬਾਨੀ, ਫਿਰ ਵਿਵਰਾਂਤ ਨੇ ਪੂਰਾ ਕੀਤਾ ਆਪਣਾ ਸੁਪਨਾ
ਇੰਨੀ ਵੱਡੀ ਰਕਮ ਮਿਲਣ ‘ਤੇ ਵਿਵਰਾਂਤ ਸ਼ਰਮਾ ਦੇ ਚਿਹਰੇ ‘ਤੇ ਖੁਸ਼ੀ ਦੀ ਲਹਿਰ ਸੀ। ਹਾਲਾਂਕਿ ਉਨ੍ਹਾਂ ਨੇ ਇਸ ਪ੍ਰਾਪਤੀ ਨੂੰ ਆਪਣੇ ਭਰਾ ਦੀ ਜਿੱਤ ਦੱਸਿਆ ਹੈ। ਉਸ ਨੇ ਦੱਸਿਆ ਕਿ ਉਸ ਦਾ ਭਰਾ ਵਿਕਰਾਂਤ ਵੀ ਚੰਗਾ ਖਿਡਾਰੀ ਹੈ ਅਤੇ ਉਹ ਵੀ ਕ੍ਰਿਕਟਰ ਬਣਨਾ ਚਾਹੁੰਦਾ ਸੀ ਪਰ ਪਿਤਾ ਦੀ ਮੌਤ ਤੋਂ ਬਾਅਦ ਵਿਕਰਾਂਤ ਨੂੰ ਕੈਮੀਕਲ ਦੀ ਦੁਕਾਨ ਸੰਭਾਲਣੀ ਪਈ।
ਵਿਕਰਾਂਤ ਨੇ ਆਪਣਾ ਸੁਪਨਾ ਤਿਆਗ ਦਿੱਤਾ ਅਤੇ ਦੁਕਾਨ ‘ਤੇ ਬੈਠ ਗਿਆ ਤਾਂ ਜੋ ਉਸ ਦਾ ਭਰਾ ਵਿਵਰਾਂਤ ਕ੍ਰਿਕਟ ਵਿੱਚ ਆਪਣਾ ਕਰੀਅਰ ਬਣਾ ਸਕੇ। ਇਸ ਤੋਂ ਪਹਿਲਾਂ ਜਦੋਂ ਵਿਵਰਾਂਤ 4 ਸਾਲ ਦਾ ਸੀ ਤਾਂ ਉਸ ਦੀ ਮਾਂ ਦਾ ਵੀ ਦੇਹਾਂਤ ਹੋ ਗਿਆ ਸੀ।
ਵਿਵਰਾਂਤ ਸ਼ੁਰੂ ਵਿਚ ਸੱਜੇ ਹੱਥ ਨਾਲ ਬੱਲੇਬਾਜ਼ੀ ਕਰਦੇ ਸੀ। ਪਰ ਆਪਣੇ ਵੱਡੇ ਭਰਾ ਨੂੰ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦੇ ਦੇਖ ਕੇ ਉਸ ਨੇ ਵੀ ਆਪਣੀ ਬੱਲੇਬਾਜ਼ੀ ਦੀ ਸ਼ੈਲੀ ਬਦਲੀ ਤੇ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h