Bomb Snow Storm in America: ਅਮਰੀਕਾ ‘ਚ ਬਰਫ਼ੀਲੇ ਤੂਫਾਨ ਕਾਰਨ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ। ਪੱਛਮੀ ਨਿਊਯਾਰਕ ‘ਚ ਬੁਫਾਲੋ(Buffalo) ‘ਚ ਬਰਫੀਲੇ ਤੂਫਾਨ ਨੇ ਸ਼ਹਿਰ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ, ਐਮਰਜੈਂਸੀ ਸੇਵਾਵਾਂ ਉੱਚ ਪ੍ਰਭਾਵ ਵਾਲੇ ਖੇਤਰਾਂ ਤੱਕ ਪਹੁੰਚਣ ਵਿੱਚ ਅਸਮਰੱਥ ਹਨ।
ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਇਸ ਰਾਜ ਦੀ ਮੂਲ ਨਿਵਾਸੀ ਹੈ। ਉਨ੍ਹਾਂ ਨੇ ਐਤਵਾਰ ਸ਼ਾਮ ਨੂੰ ਪੱਤਰਕਾਰਾਂ ਨੂੰ ਕਿਹਾ ਕਿ “ਇਹ ਯੁੱਧ ਖੇਤਰ ਵਿੱਚ ਜਾਣ ਵਰਗਾ ਹੈ। ਇਸ ਲਈ ਖੇਤਰ ਦੇ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।”
Wow! Beyond dangerous driving conditions in Wyoming as a winter storm jogs across the United States. Video from Wyoming Highway Patrol Wednesday night. pic.twitter.com/mFtXJSduSa
— Ian Schwartz (@SchwartzTV) December 22, 2022
ਦੱਸ ਦਈਏ ਕਿ ਕ੍ਰਿਸਮਸ ਦਾ ਦਿਨ ਲੱਖਾਂ ਲੋਕਾਂ ਨੇ ਬਗੈਰ ਬਿਜਲੀ ਅਤੇ ਖ਼ਤਰੇ ‘ਚ ਬਿਤਾਇਆ। ਤੂਫਾਨ ਨੇ ਨਿਊ ਯਾਰਕ ਦੇ ਬੁਫਾਲੋ ‘ਚ ਵਧੇਰੇ ਤਬਾਹੀ ਮਚਾਈ ਅਤੇ ਇਸ ਨਾਲ ਹੀ ਬਰਫ਼ੀਲੀਆਂ ਹਵਾਵਾਂ ਚਲੀਆਂ। ਇੱਥੇ ਇੰਟਰਨੈਸ਼ਨਲ ਉਡਾਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ। ਇੱਥੇ ਦੇ ਹਾਲਾਤ ਕਾਫ਼ੀ ਖ਼ਰਾਬ ਹਨ।
ਅਮਰੀਕਾਂ ਦੇ ਅਧਿਕਾਰੀਆਂ ਨੇ ਮੌਤਾਂ ਦਾ ਕਾਰਨ ਤੂਫਾਨ ਦੀ ਲਪੇਟ ‘ਚ ਆਉਣਾ, ਕਾਰ ਹਾਦਸੇ, ਦਰਖ਼ਤ ਡਿੱਗਣਾ ਅਤੇ ਤੂਫ਼ਾਨ ਦੇ ਹੋਰ ਅਸਰ ਦੱਸੇ। ਨਿਊਯਾਰਕ ਦੇ ਗਵਰਨਰ ਕੈਥੀ ਹੋਚੁਲ ਨੇ ਕਿਹਾ ਬੁਫਾਲੋ ਨਿਆਗਾਰਾ ਇੰਟਰਨੈਸ਼ਨਲ ਹਵਾਈ ਅੱਡਾ ਸੋਮਵਾਰ ਨੂੰ ਬੰਦ ਰਹੇਗਾ ਅਤੇ ਬੁਫਾਲੋ ‘ਚ ਹਰ ਐਮਰਜੈਂਸੀ ਵਾਹਨ ਤੁਫਾਨ ‘ਚ ਫਸਿਆ ਹੋਇਆ ਹੈ।
ਬੁਫੇਲੋ ‘ਚ ਕੈਨੇਡੀਅਨ ਸਰਹੱਦ ਦੇ ਪਾਰ ਇੱਕ ਜੋੜੇ ਨੇ ਸ਼ਨੀਵਾਰ ਨੂੰ ਏਐਫਪੀ ਨੂੰ ਦੱਸਿਆ ਕਿ ਸੜਕਾਂ ਪੂਰੀ ਤਰ੍ਹਾਂ ਅਯੋਗ ਹੋਣ ਕਾਰਨ ਉਹ ਕ੍ਰਿਸਮਸ ਲਈ ਆਪਣੇ ਪਰਿਵਾਰ ਨੂੰ ਦੇਖਣ ਲਈ 10 ਮਿੰਟ ਦੀ ਡਰਾਈਵ ਨਹੀਂ ਕਰ ਸਕੇ।
Death toll rises to 26 as winter storm sweeps across large parts of US
Read @ANI Story | https://t.co/l8T94yBXEp#DeathToll #US #WinterStorm pic.twitter.com/IQd8yRe8Cl
— ANI Digital (@ani_digital) December 25, 2022
ਕਾਉਂਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਿਜਲੀ ਦੇ ਸਬਸਟੇਸ਼ਨਾਂ ਦੇ ਜੰਮ ਜਾਣ ਕਾਰਨ ਮੰਗਲਵਾਰ ਤੱਕ ਬਿਜਲੀ ਬਹਾਲ ਹੋਣ ਦੀ ਉਮੀਦ ਨਹੀਂ ਸੀ। ਇਕ ਸਬ ਸਟੇਸ਼ਨ 18 ਫੁੱਟ ਬਰਫ ਹੇਠਾਂ ਦੱਬਿਆ ਹੋਇਆ ਹੈ।
ਦੱਸ ਦੇਈਏ ਕਿ ਇਸ ਸਾਲ ਅਮਰੀਕਾ ਵਿੱਚ ਕੜਾਕੇ ਦੀ ਠੰਢ ਤੇ ਬਰਫਬਾਰੀ ਦਾ ਕਹਿਰ ਹੈ। ਸਰਦੀਆਂ ਦੇ ਬਰਫੀਲੇ ਤੂਫਾਨ ਨੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਜਿਸ ਨਾਲ ਹਾਈਵੇਅ ਬੰਦ ਹੋ ਗਏ, ਉਡਾਣਾਂ ਬੰਦ ਹੋ ਗਈਆਂ ਤੇ ਇਹ ਖ਼ਤਰਨਾਕ ਮੌਸਮ ਕ੍ਰਿਸਮਸ ਯਾਤਰੀਆਂ ਲਈ ਵੀ ਮੁਸੀਬਤ ਬਣਿਆ। ਰਿਪੋਰਟਾਂ ਮੁਤਾਬਕ ਅਮਰੀਕਾ ਦੀ 70 ਫੀਸਦੀ ਆਬਾਦੀ ਮੌਸਮ ਅਲਰਟ ਅਧੀਨ ਹੈ। ਰਾਸ਼ਟਰੀ ਮੌਸਮ ਸੇਵਾ (NWS) ਨੇ ਅਲਰਟ ਜਾਰੀ ਕੀਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h