Snow Storm in America: ਅਮਰੀਕਾ ‘ਚ ਆਏ ਬਰਫੀਲੇ ਤੂਫਾਨ ਨੇ ਸਭ ਕੁਝ ਹਿਲਾ ਕੇ ਰੱਖ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਰਫੀਲਾ ਤੂਫਾਨ ਆਰਕਟਿਕ ਡੀਪ ਫ੍ਰੀਜ਼ ਕਾਰਨ ਆਇਆ ਹੈ। ਤਬਾਹੀ ਮਚਾਉਣ ਵਾਲੇ ਇਸ ਤੂਫ਼ਾਨ ਕਾਰਨ ਹੁਣ ਤੱਕ 60 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਸੋਮਵਾਰ ਨੂੰ ਪੂਰੇ ਅਮਰੀਕਾ ‘ਚ 3800 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ। ਇੰਨਾ ਹੀ ਨਹੀਂ ਵਿਗੜਦੇ ਹਾਲਾਤਾਂ ਦੇ ਮੱਦੇਨਜ਼ਰ 70 ਫੀਸਦੀ ਤੱਕ ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਬੁਫੇਲੋ ‘ਚ ਵੀ ਹਰ ਤਰ੍ਹਾਂ ਦੀਆਂ ਆਵਾਜਾਈ ਸਹੂਲਤਾਂ ਪ੍ਰਭਾਵਿਤ ਹੋਈਆਂ। ਇੱਥੇ ਰੇਲ ਅਤੇ ਹਵਾਈ ਯਾਤਰਾ ਰੱਦ ਕਰਨੀ ਪਈ। ਭਾਰੀ ਬਰਫਬਾਰੀ ਕਾਰਨ ਸੜਕਾਂ ਵੀ ਬੰਦ ਹੋ ਗਈਆਂ ਹਨ।
ਬਫੇਲੋ ਸਮੇਤ ਕਈਵ ਖੇਤਰਾਂ ਵਿੱਚ ਬਰਫ਼ ਨੇ ਟਰੈਕਾਂ ਨੂੰ ਢੱਕ ਲਿਆ। ਇਨ੍ਹਾਂ ਵਿੱਚ ਡਰਾਈਵਿੰਗ ‘ਤੇ ਪਾਬੰਦੀ ਲਗਾਈ ਗਈ ਹੈ। ਅਮਰੀਕਾ ‘ਚ ਚਾਰੇ ਪਾਸੇ ਜੰਮੀ ਬਰਫ ਦੀ ਮੋਟੀ ਚਾਦਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਕੜੀ ‘ਚ ਸੋਮਵਾਰ ਨੂੰ ਅਮਰੀਕਾ ਦੇ ਟੈਨੇਸੀ ‘ਚ ਇੱਕ ਝਰਨੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ, ਜੋ ਸਰਦੀਆਂ ਅਤੇ ਮੌਸਮ ਦੇ ਬਰਫੀਲੇ ਅਟੈਕ ਕਰਕੇ 90 ਫੀਸਦੀ ਤੋਂ ਜ਼ਿਆਦਾ ਜੰਮ ਗਿਆ।
ਗੱਡੀਆਂ ‘ਚ ਲਾਸ਼ਾਂ
ਕੁਦਰਤ ਦੇ ਇਸ ਕਹਿਰ ਨਾਲ ਅਮਰੀਕਾ ਵਿਚ ਚਾਰੇ ਪਾਸੇ ਹਫੜਾ-ਦਫੜੀ ਮਚ ਗਈ ਹੈ। ਕੜਾਕੇ ਦੀ ਠੰਢ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬਰਫ਼ ਦੀ ਮੋਟੀ ਚਾਦਰ ਨੇ ਹਰ ਪਾਸੇ ਜਨਜੀਵਨ ਠੱਪ ਕਰ ਦਿੱਤਾ ਹੈ। ਅਜਿਹੇ ‘ਚ ਇੱਕ ਪਾਸੇ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਬਰਫ ਨਾਲ ਢੱਕੇ ਵਾਹਨਾਂ ‘ਚ ਲਾਸ਼ਾਂ ਮਿਲ ਰਹੀਆਂ ਹਨ। ਤੂਫਾਨ ਦੀ ਤਬਾਹੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਦੀਆਂ ਲਾਸ਼ਾਂ ਕਾਰਾਂ ਤੇ ਘਰਾਂ ਤੋਂ ਬਾਹਰ ਕੱਢੀਆਂ ਜਾ ਰਹੀਆਂ ਹਨ।
25 ਦਸੰਬਰ ਨੂੰ 1983 ਤੋਂ ਬਾਅਦ ਸਭ ਤੋਂ ਘੱਟ ਤਾਪਮਾਨ
ਉੱਤਰੀ ਭਾਰਤ ਇਨ੍ਹੀਂ ਦਿਨੀਂ ਕੜਾਕੇ ਦੀ ਠੰਢ ਦੀ ਲਪੇਟ ‘ਚ ਹੈ। ਅਮਰੀਕਾ ਦੇ ਨਾਲ ਜਾਪਾਨ ਵਿਚ ਵੀ ਬਰਫੀਲੇ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ‘ਚ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਸ਼ਟਰੀ ਮੌਸਮ ਸੇਵਾ ਮੁਤਾਬਕ ਫਲੋਰੀਡਾ ਦੇ ਮਿਆਮੀ, ਟੈਂਪਾ, ਓਰਲੈਂਡੋ ਅਤੇ ਵੈਸਟ ਪਾਮ ਬੀਚ ਨੇ 25 ਦਸੰਬਰ ਨੂੰ 1983 ਤੋਂ ਬਾਅਦ ਆਪਣਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ।
ਬਰਫਬਾਰੀ ਕਾਰਨ 7 ਲੱਖ ਘਰਾਂ ਦੀ ਬਿਜਲੀ ਗੁੱਲ ਹੋ ਗਈ
ਅਮਰੀਕਾ ‘ਚ ਬਰਫਬਾਰੀ ਕਾਰਨ 7 ਲੱਖ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਠੰਢ ਨਾਲ ਸਭ ਤੋਂ ਵੱਧ ਪ੍ਰਭਾਵਿਤ ਨਿਊਯਾਰਕ ਵਿੱਚ ਬਫੇਲੋ ਹੈ। ਇੱਥੇ 43 ਇੰਚ ਬਰਫਬਾਰੀ ਹੋ ਚੁੱਕੀ ਹੈ। ਇਸ ਕਾਰਨ ਲੋਕਾਂ ਦਾ ਸੜਕ ’ਤੇ ਚੱਲਣਾ ਮੁਸ਼ਕਲ ਹੋ ਰਿਹਾ ਹੈ। ਇੰਨਾ ਹੀ ਨਹੀਂ ਬਿਜਲੀ ਘਰ ‘ਤੇ ਬਰਫਬਾਰੀ ਹੋਣ ਕਾਰਨ ਬਿਜਲੀ ਵਿਵਸਥਾ ਵੀ ਠੱਪ ਹੋ ਗਈ ਹੈ। ਇੱਥੇ ਠੰਢ ਕਾਰਨ 10 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h