ਰਾਹੁਲ ਗਾਂਧੀ ਦੇ ਵੱਲੋਂ ਟਵੀਟ ਕਰ ਕੇਂਦਰ ਸਰਕਾਰ ‘ਤੇ ਨਿਸ਼ਾਨੇ ਸਾਧੇ ਗਏ ਹਨ | ਉਨ੍ਹਾਂ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਟਵੀਟ ਕਰਦਿਆਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਕਿਹਾ |
ਉਨ੍ਹਾਂ ਕਿਹਾ‘ਖੇਤ ਨੂੰ ਰੇਤ ਨਹੀਂ ਹੋਣ ਦੇਵਾਂਗੇ, ਦੋਸਤਾਂ ਨੂੰ ਭੇਂਟ ਨਹੀਂ ਦੇਣ ਦੇਵਾਂਗੇ। ਖੇਤੀ ਵਿਰੋਧੀ ਕਾਨੂੰਨ ਵਾਪਸ ਲਓ! #FarmersProtest’
खेत को रेत नहीं होने देंगे,
मित्रों को भेंट नहीं देने देंगे।कृषि विरोधी क़ानून वापस लो! #FarmersProtest
— Rahul Gandhi (@RahulGandhi) August 27, 2021
ਰਾਹੁਲ ਗਾਂਧੀ ਦਾ ਕਹਿਣਾ ਕਿ ਕੇਂਦਰ ਸਰਕਾਰ ਆਪਣੇ ਮਿੱਤਰਾ ਨੂੰ ਸਭ ਕੁਝ ਦੇ ਰਹੀ ਹੈ ਪਰ ਹੁਣ ਅਸੀ ਖੇਤ ਨੂੰ ਰੇਤ ਨਹੀਂ ਹੋਣ ਦਿਆਂਗੇ ਅਤੇ ਨਾ ਦੋਸਤਾਂ ਨੂੰ ਭੇਟ ਦੇਣ ਦਿਆਂਗੇ |
ਦਿੱਲੀ ਦੇ ਬਾਰਡਰਾ ‘ਤੇ ਕਿਸਾਨ ਲੰਮੇ ਸਮੇਂ ਤੋਂ ਕੇਂਦਰ ਦੇ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਜਿੰਨਾਂ ਦੇ ਹੱਕ ‘ਚ ਲੰਮੇ ਸਮੇਂ ਤੋਂ ਰਾਹੁਲ ਗਾਂਧੀ ਟਵੀਟ ਕਰ ਮੋਦੀ ਸਰਕਾਰ ਨੂੰ ਅਪੀਲ ਕਰਦੇ ਆ ਰਹੇ ਹਨ |