ਸੀਨੀਅਰ ਕਾਂਗਰਸ ਲੀਡਰ ਅਤੇ ੳੁੱਗੇ ਟ੍ਰੇਡ ਯੂਨੀਅਨਨਿਸਟ ਸਰਦਾਰ ਐੱਮ.ਐੱਮ.ਚੀਮਾ ਨੇ ਕੁੱਲ ਹਿੰਦ ਕਮੇਟੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਕੋਲ ਪਹੁੰਚ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪਿਛਲੇ ਕੁਝ ਦਿਨਾਂ ਤੋਂ ਬੇਲੋੜੀਆਂ ਟਿੱਪਣੀਆਂ ਦੇ ਮੱਦੇ ਨਜ਼ਰ ਜਿਸ ਢੰਗ ਨਾਲ ਜਾਣੇ ਅਣਜਾਣੇ ‘ਚ ਪਾਰਟੀ ਨੂੰ ਢਾਅ ਲੱਗੀ ਹੈ।
ਉਨ੍ਹਾਂ ਕਿਹਾ ਕਿ ਇਸ ਨੂੰ ਮੁਖ ਰੱਖਦਿਆਂ ਤੁਰੰਤ ਕਾਰਵਾਈ ਕਰਨੀ ਬਹੁਤ ਜ਼ਰੂਰੀ ਹੈ ਖਾਸ ਕਰਕੇ ਬੀਤੇ ਕੱਲ੍ਹ ਅੰਮ੍ਰਿਤਸਰ ‘ਚ ਇੱਕ ਜਨਤਕ ਇਕੱਠ ‘ਚ ਕੇਂਦਰੀ ਕਾਂਗਰਸ ਲੀਡਰਸ਼ਿਪ ਨੂੰ ਧਮਕੀ ਭਰੇ ਲਹਿਜੇ ‘ਚ ਸੰਬੋਧਨ ਕਰਨ ਨੂੰ ਜਿਸ ‘ਚ ਉਨ੍ਹਾਂ ਕਿਹਾ ਕਿ , ਮੈਂ ਹਾਈਕਮਾਂਡ ਨੂੰ ਕਹਿ ਆਇਆ ਹਾਂ ਕਿ ਜੇ ਫੈਸਲੇ ਕਰਨ ਦੀ ਖੁੱਲ੍ਹ ਨਾ ਦਿੱਤੀ ਤਾਂ ਮੈਂ ਇੱਟ ਨਾਲ ਇੱਟ ਖੜਕਾ ਦੇਵਾਂਗਾ।ਇਹ ਅਤਿ ਨਿੰਦਣਯੋਗ ਹੈ ਤੇ ਸਿਆਸੀ ਸੂਝ ਬੂਝ ਤੋਂ ਕੋਹਾਂ ਦੂਰ ਹੈ।