ਅੰਮ੍ਰਿਤਸਰ ਵਿਚ ਲਗਾਤਾਰ ਲੁੱਟ ਖੋਹ ਦੇ ਮਾਮਲਾ ਸਾਹਮਣੇ ਆ ਰਹੇ ਹਨ ਜਿਸ ਦੇ ਚੱਲਦੇ ਲੁਟੇਰੇ ਬੇਖੌਫ ਹੋ ਕੇ ਬਿਨਾਂ ਕਿਸੇ ਡਰ ਤੋਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਅਤੇ ਫਰਾਰ ਹੋ ਜਾਂਦੇ ਹਨ ਕਈ ਵਾਰ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਲੈਕੇ ਨਿਹੱਥੇ ਲੋਕਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੰਦੇ ਹਨ। ਉਥੇ ਹੀ ਇੱਕ ਤਾਜ਼ਾ ਮਾਮਲਾ ਅਮ੍ਰਿਤਸਰ ਦੇ ਪਿੰਡ ਤਲਵੰਡੀ ਡੋਗਰ ਦਾ ਮਾਮਲਾ ਸਾਹਮਣੇ ਆਇਆ ਹੈ
ਜਿੱਥੇ ਦੋ ਭਰਾ ਆਪਣੇ ਕਮਕਾਜ ਕਰਨ ਤੋਂ ਬਾਅਦ ਰਾਤ ਨੂੰ ਵਾਪਿਸ ਆਪਣੇ ਘਰ ਆ ਰਹੇ ਸਨ ਜਿੱਥੇ ਪਿੰਡ ਦੇ ਬਾਹਰ ਹੀ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸਦੇ ਚਲਦੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਪਿਹਲਾਂ ਲੁਟੇਰਿਆਂ ਵੱਲੋ ਇੱਕ ਭਰਾ ਦੀ ਲੱਤ ਵਿੱਚ ਗੋਲੀ ਮਾਰੀ ਗਈ ਜਦੋਂ ਦੂੱਜੇ ਭਰਾ ਵੱਲੋ ਇਸਦਾ ਵਿਰੋਧ ਕੀਤਾ ਗਿਆ ਤਾਂ ਲੁਟੇਰਿਆਂ ਵੱਲੋ ਦੂੱਜੇ ਭਰਾ ਦੇ ਛਾਤੀ ਉੱਤੇ ਗੋਲੀ ਮਾਰੀ ਗਈ ਜਿਸ ਦੇ ਚੱਲਦੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ਼ ਲਿਆਂਦਾ ਗਿਆ ਜਿਥੇ ਇੱਕ ਭਰਾ ਜਿਸਦੀ ਛਾਤੀ ਵਿੱਚ ਗੋਲ਼ੀ ਮਾਰੀ ਸੀ ਉਸਦੀ ਮੌਤ ਹੋ।
ਜਿਸਦੇ ਚਲਦੇ ਪਰਿਵਾਰ ਸਮੇਤ ਪਿੰਡ ਵਾਲਿਆ ਵਿੱਚ ਕਾਫੀ ਰੋਸ਼ ਵੇਖਣ ਨੂੰ ਮਿਲਿਆ ਉਥੇ ਹੀ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਮੌਕੇ ਜਾਨਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਦੋਵੇਂ ਲੜਕੇ ਘਰੋਂ ਕਮ ਤੇ ਗਏ ਸੀ ਜਦੋਂ ਇਹ ਕਮ ਕਰਕੇ ਘਰ ਵਾਪਿਸ ਆ ਰਹੇ ਸਨ ਦੋ ਮੋਟਰਸਾਈਕਲ ਸਵਾਰ ਸਾਨੂੰ ਰਸਤੇ ਵਿੱਚ ਮਿਲ਼ੇ ਤੇ ਉਨ੍ਹਾਂ ਸਾਡੇ ਵੱਲ ਪਿਸਤੌਲ ਕਰਕੇ ਜੌ ਕੁੱਝ ਵੀ ਉਹ ਬਾਹਰ ਕੱਢਣ ਨੂੰ ਕਿਹਾ ਇਸ ਮੌਕੇ ਮ੍ਰਿਤਕ ਲਖਵਿੰਦਰ ਸਿੰਘ ਦੇ ਭਰਾ ਧਰਮਿੰਦਰ ਸਿੰਘ ਨੇ ਕਿਹਾ ਕਿ ਅਸੀਂ ਆਪਣਾ ਮੋਬਾਇਲ ਤੇ ਪ੍ਰਸ ਕੱਢਕੇ ਉਨ੍ਹਾਂ ਨੂੰ ਦੇ ਦਿੱਤਾ ਤੇ ਉਨ੍ਹਾ ਜਾਣ ਲੱਗੇ ਮੇਰੀ ਲਤ ਵਿੱਚ ਗੋਲ਼ੀ ਮਾਰ ਦਿੱਤੀ ਜਦੋਂ ਮੇਰੇ ਭਰਾ ਨੇ ਵਿਰੋਧ ਕੀਤਾ ਤਾਂ ਉਸ ਦੀ ਛਾਤੀ ਵਿੱਚ ਗੋਲ਼ੀ ਮਾਰ ਦਿੱਤੀ ਤੇ ਉਹ ਲੁਟੇਰੇ ਫਰਾਰ ਹੋ ਗਏ ਜਦੋਂ ਮੇਰੇ ਭਰਾ ਲਖਵਿੰਦਰ ਨੂੰ ਹਸਪਤਾਲ਼ ਲਿਆਂਦਾ ਗਿਆ ਤੇ ਉਥੇ ਉਸਦੀ ਮੌਤ ਹੋ ਗਈ ਸਾਡੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ ਅਸੀ ਪ੍ਰਸ਼ਾਸ਼ਨ ਕੋਲੋਂ ਇੰਨਸਾਫ ਦੀ ਮੰਗ ਕਰਦੇ ਹਾਂ
ਉਥੇ ਹੀ ਪੁਲਿਸ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਦੋ ਭਰਾ ਜਿਹੜੇ ਤਲਵੰਡੀ ਡੋਗਰ ਦੇ ਰਿਹਣ ਵਾਲ਼ੇ ਹਨ ਉਨ੍ਹਾਂ ਨੂੰ ਦੋ ਨੌਜਵਾਨ ਮੋਟਰਸਾਈਕਲ ਸਵਾਰ ਸਨ ਲੁੱਟ ਖੋਹ ਦੇ ਇਰਾਦੇ ਨਾਲ ਗੋਲ਼ੀ ਮਾਰ ਕੇ ਫਰਾਰ ਹੋ ਗਏ ਹਨ ਜਿਸਦੇ ਚਲਦੇ ਇੱਕ ਭਰਾ ਲਖਵਿੰਦਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਤੇ ਦੂਜਾ ਭਰਾ ਧਰਮਿੰਦਰ ਜਿਸ ਦੀ ਲੱਤ ਵਿਚ ਗੋਲੀ ਵੱਜੀ ਹੈ ਉਹ ਜ਼ਖਮੀ ਹੋ ਗਿਆ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h