ਫਲਾਈਟ ਰੱਦ ਹੋਣ ਜਾਂ ਕਈ ਘੰਟੇ ਦੇਰੀ ਨਾਲ ਰਵਾਨਾ ਹੋਣ ਤੋਂ ਗੁੱਸੇ ਵਿਚ ਆਏ ਕੈਨੇਡੀਅਨ ਹੁਣ ਟ੍ਰਾਂਸਪੋਰਟੇਸ਼ਨ ਏਜੰਸੀ ਕੋਲ ਜਾਣ ਦੀ ਬਜਾਏ ਸਿੱਧਾ ਅਦਾਲਤਾਂ ਵਿਚ ਮੁਕੱਦਮੇ ਦਾਇਰ ਕਰ ਰਹੇ ਹਨ। ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਕੋਲ ਸ਼ਿਕਾਇਤਾਂ ਦਾ ਬੈਕਲਾਗ 30 ਹਜ਼ਾਰ ਤੋਂ ਟੱਪ ਚੁੱਕਾ ਅਤੇ ਮੁਸਾਫ਼ਰਾਂ ਨੂੰ ਸੰਭਾਵਤ ਤੌਰ ’ਤੇ ਏਜੰਸੀ ਉਪਰ ਯਕੀਨ ਨਹੀਂ ਰਿਹਾ।
ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਨਵੰਬਰ ਵਿਚ ਇਕ ਪਾਰਲੀਮਾਨੀ ਕਮੇਟੀ ਅੱਗੇ ਪੇਸ਼ ਅੰਕੜਿਆਂ ਵਿਚ ਦੱਸਿਆ ਸੀ ਕਿ ਸ਼ਿਕਾਇਤਾਂ ਦਾ ਬੈਕਲਾਗ 30 ਹਜ਼ਾਰ ਤੋਂ ਉਪਰ ਹੈ ਅਤੇ ਇਸ ਵਿਚ ਕਈ ਸ਼ਿਕਾਇਤਾਂ 18 ਮਹੀਨੇ ਪੁਰਾਣੀਆਂ ਵੀ ਹਨ।