ਚਮਕੌਰ ਸਾਹਿਬ ਥੀਮ ਪਾਰਕ ਦੇ ਉਦਘਾਟਨੀ ਸਮਾਗਮ ‘ਚ ਘਪਲੇ ਦੇ ਇਲਜ਼ਾਮ ‘ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਜੀਲੈਂਸ ਦੀ ਰਡਾਰ ‘ਤੇ ਹਨ। ਬਠਿੰਡਾ ਦੇ ਰਾਜਬਿੰਦਰ ਸਿੰਘ ਵੱਲੋਂ ਵਿਜੀਲੈਂਸ ਨੂੰ ਇਹ ਸ਼ਿਕਾਇਤ ਕੀਤੀ ਗਈ ਹੈ ਕਿ ਸਾਬਕਾ ਮੁੱਖ ਮੰਤਰੀ ਚੰਨੀ ਨੇ ਚਮਕੌਰ ਸਾਹਿਬ ਥੀਮ ਪਾਰਕ ਦੇ ਉਦਘਾਟਨੀ ਸਮਾਗਮ ‘ਚ ਘਪਲਾ ਕਰ ਆਪਣੇ ਬੇਟੇ ਦੇ ਵਿਆਹ ‘ਤੇ ਖਰਚਾ ਕੀਤਾ ਹੈ। ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਚੰਨੀ ਦੀਆਂ ਫਾਇਲਾਂ ਖੰਗਾਲੀਆਂ ਜਾ ਰਹੀਆਂ ਹਨ।
ਇਸੇ ਵਿਚਾਲੇ ਸਾਬਕਾ ਮੁੱਖ ਮੰਤਰੀ ਵੱਲੋਂ ਪ੍ਰੋ-ਪੰਜਾਬ ਟੀ.ਵੀ. ਨਾਲ ਗੱਲਬਾਤ ਕਰਦਿਆਂ ਇਸ ਨੂੰ ਉਨ੍ਹਾਂ ਖਿਲਾਫ ਇਕ ਸੋਚੀ ਸਮਝੀ ਸਾਜਿਸ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਮੇਰੀ ਬਸ ਇਸੇ ਮਸਲੇ ‘ਤੇ ਨਹੀਂ ਬਲਕਿ ਕਈ ਫਾਈਲਾਂ ਖੋਲੀਆਂ ਜਾ ਰਹੀਆਂ ਹਨ। ਮੈਨੂੰ ਨਜਾਇਜ਼ ਫਸਾ ਕੇ ਜੇਲ ‘ਚ ਸੁੱਟਣ ਦੀਆਂ ਸਾਜਿਸ਼ਾ ਰਚੀਆ ਜਾ ਰਹੀਆਂ ਹਨ। ਜਿਥੇ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਮੈਂ ਆਪਣੇ ਬੇਟੇ ਦੇ ਵਿਆਹ ‘ਚ ਪੈਸਾ ਅਡਜਸਟ ਕੀਤਾ ਹੈ ਇਹ ਗੱਲ ਝੂਠੀ ਹੈ। ਮੇਰੇ ਬੇਟੇ ਦਾ ਵਿਆਹ ਤਾਂ 10 ਅਕਤੂਬਰ ਨੂੰ ਸੀ ਤੇ ਇਹ ਸਮਾਗਮ 19 ਨਵੰਬਰ ਨੂੰ ਹੋਇਆ ਸੀ। ਜਿਸ ‘ਚ ਮੇਰੇ ‘ਤੇ ਘਪਲੇ ਦੇ ਇਲਜ਼ਾਮ ਲਗਾਏ ਜਾ ਰਹੇ ਹਨ।
ਉਨ੍ਹਾ ਕਿਹਾ ਕਿ ਢੇਡ ਮਹੀਨਾ ਪਹਿਲਾਂ ਨਾ ਤਾਂ ਕੋਈ ਪ੍ਰੋਗਰਾਮ ਹੋਇਆ ਸੀ ਤੇ ਨਾ ਹੀ ਕੋਈ ਟੈਂਡਰ ਹੋਇਆ ਸੀ। ਹੇਠਲੇ ਲੈਵਲ ‘ਤੇ ਅਧਿਕਾਰੀਆਂ ਨੇ ਹੀ ਸਾਰੇ ਸਮਾਗਮ ਦਾ ਪ੍ਰਬੰਧ ਦੇਖਿਆ ਹੈ। ਮੇਰੇ ‘ਤੇ ਤਾਂ ਇਲਜ਼ਾਮ ਲਗਾ ਕੇ ਫਸਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਮੇਰੀ ਪ੍ਰੋਪਟੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h