ਦੁਨੀਆ ਭਰ ਦੇ ਦੇਸ਼ ਜਿੱਥੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ। ਇਸ ਦੇ ਨਾਲ ਹੀ ਉੱਤਰੀ ਕੋਰੀਆ ਨੇ ਦੁਪਹਿਰ 2.50 ਵਜੇ 2023 ਦਾ ਪਹਿਲਾ ਮਿਜ਼ਾਈਲ ਪ੍ਰੀਖਣ ਵੀ ਕੀਤਾ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਅਨੁਸਾਰ ਉੱਤਰੀ ਕੋਰੀਆ ਨੇ ਰਾਜਧਾਨੀ ਪਿਓਂਗਯਾਂਗ ਤੋਂ ਇੱਕ ਛੋਟੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਲਾਂਚ ਕੀਤੀ ਜੋ 400 ਕਿਲੋਮੀਟਰ ਦੂਰ ਜਾ ਕੇ ਡਿੱਗੀ। ਇਸ ਮਿਜ਼ਾਈਲ ਪ੍ਰੀਖਣ ਨੂੰ ਲੈ ਕੇ ਦੱਖਣੀ ਕੋਰੀਆ ਅਤੇ ਜਾਪਾਨ ਨੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ।
ਇਸ ਤੋਂ ਪਹਿਲਾਂ 31 ਦਸੰਬਰ ਦੀ ਸ਼ਾਮ ਨੂੰ ਤਾਨਾਸ਼ਾਹ ਕਿਮ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਨੂੰ ਆਉਣ ਵਾਲੇ ਸਾਲ ‘ਚ ਵੱਡੇ ਪੱਧਰ ‘ਤੇ ਪ੍ਰਮਾਣੂ ਹਥਿਆਰਾਂ ਦਾ ਉਤਪਾਦਨ ਕਰਨਾ ਚਾਹੀਦਾ ਹੈ। ਸੀਐਨਐਨ ਦੀ ਇੱਕ ਰਿਪੋਰਟ ਦੇ ਅਨੁਸਾਰ, ਉੱਤਰੀ ਕੋਰੀਆ ਵਿੱਚ 2022 ਦੀ ਸਮੀਖਿਆ ਲਈ 6 ਦਿਨ ਦਾ ਸੈਸ਼ਨ ਆਯੋਜਿਤ ਕੀਤਾ ਗਿਆ ਸੀ। ਕਿਮ ਇਸਦੇ ਆਖਰੀ ਦਿਨ ਬੋਲ ਰਹੇ ਸੀ। ਉਨ੍ਹਾਂ ਨੇ ਇੱਕ ਨਵੀਂ ‘ਇੰਟਰ-ਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ’ (ICBM) ਵਿਕਸਿਤ ਕਰਨ ਦੀ ਗੱਲ ਵੀ ਕੀਤੀ। ਤਾਂ ਕਿ ਉੱਤਰੀ ਕੋਰੀਆ ਹਮਲਿਆਂ ਦਾ ਜਲਦੀ ਜਵਾਬ ਦੇ ਸਕੇ।
ਕਿਮ ਨੇ ਦੱਖਣੀ ਕੋਰੀਆ ਅਤੇ ਅਮਰੀਕਾ ਨੂੰ ਦੱਸਿਆ ਖ਼ਤਰਾ
ਉੱਤਰੀ ਕੋਰੀਆ ਨੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਵਧਾਉਣ ਪਿੱਛੇ ਅਮਰੀਕਾ, ਦੱਖਣੀ ਕੋਰੀਆ ਦੀ ਧਮਕੀ ਦਾ ਹਵਾਲਾ ਦਿੱਤਾ ਹੈ। ਤਾਨਾਸ਼ਾਹ ਕਿਮ ਨੇ ਕਿਹਾ ਕਿ ਦੁਸ਼ਮਣ ਦੇਸ਼ ਦੱਖਣੀ ਕੋਰੀਆ ਅਤੇ ਉਸ ਦੇ ਸਹਿਯੋਗੀ ਅਮਰੀਕਾ ਨੇ ਉੱਤਰੀ ਕੋਰੀਆ ਨੂੰ ਹੋਰ ਹਥਿਆਰ ਰੱਖਣ ਲਈ ਮਜ਼ਬੂਰ ਕੀਤਾ ਹੈ।
2022 ਵਿੱਚ 37 ਵਾਰ ਮਿਜ਼ਾਈਲ ਪ੍ਰੀਖਣ
ਉੱਤਰੀ ਕੋਰੀਆ ਨੇ 2022 ਦੇ ਆਖਰੀ ਦਿਨ 31 ਦਸੰਬਰ ਨੂੰ ਵੀ ਮਿਜ਼ਾਈਲ ਪ੍ਰੀਖਣ ਕੀਤਾ ਸੀ। ਉਸਨੇ ਤਿੰਨ ਬੈਲਿਸਟਿਕ ਮਿਜ਼ਾਈਲਾਂ ਲਾਂਚ ਕੀਤੀਆਂ। 2022 ਵਿੱਚ ਉੱਤਰੀ ਕੋਰੀਆ ਨੇ ਸਭ ਤੋਂ ਵੱਧ 37 ਵਾਰ ਮਿਜ਼ਾਈਲ ਪ੍ਰੀਖਣ ਕੀਤੇ ਹਨ। 2017 ਤੋਂ ਬਾਅਦ ਪਹਿਲੀ ਵਾਰ ‘ਇੰਟਰ-ਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ’ ਦਾ ਪ੍ਰੀਖਣ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਪੂਰਾ ਅਮਰੀਕਾ ਇਸ ਮਿਜ਼ਾਈਲ ਦੇ ਦਾਇਰੇ ‘ਚ ਆਉਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h