Delhi News: ਜਿਸ ਸਮੇਂ ਦੇਸ਼ ਨਵੇਂ ਸਾਲ ਦੇ ਜਸ਼ਨ ‘ਚ ਡੁੱਬਿਆ ਹੋਇਆ ਸੀ, ਹਰ ਪਾਸੇ ਖੁਸ਼ੀਆਂ ਭਰੀਆਂ ਸੀ ਤੇ ਹਰ ਪਾਸੇ ਵਧਾਈਆਂ ਦਾ ਸ਼ੋਰ ਸੀ। ਉਸੇ ਸਮੇਂ ਰਾਜਧਾਨੀ ਦਿੱਲੀ ਦੀ ਸੜਕ ‘ਤੇ ਇੱਕ ਬੇਟੀ ਬੇਹੋਸ਼ੀ ਦੀ ਹਾਲਤ ‘ਚ ਮਿਲੀ। ਕਪੜਿਆਂ ਤੋਂ ਬਗੈਰ ਬੇਜਾਨ ਸਰੀਰ ਨਾਲ।
ਦੇਸ਼ ਦੀ ਰਾਜਧਾਨੀ ਦਿੱਲੀ ਦੀ ਸੜਕ ‘ਤੇ ਇੱਕ ਧੀ ਨੂੰ 5 ਰਈਸਜਾਦਿਆਂ ਨੇ ਘਸੀਟ ਕੇ ਮਾਰ ਦਿੱਤਾ। ਪੁਲਿਸ ਨੇ ਸਾਰੇ ਪੰਜ ਲੜਕਿਆਂ ਨੂੰ ਫੜ ਲਿਆ ਹੈ। ਦਰਅਸਲ, ਦਿੱਲੀ ਦੇ ਸੁਲਤਾਨਪੁਰ ਦੇ ਕੰਝਾਵਲਾ ਇਲਾਕੇ ‘ਚ ਨਵੇਂ ਸਾਲ ਦੇ ਉਤਸ਼ਾਹ ਨੂੰ ਦੇਖਦੇ ਹੋਏ ਕਾਰ ਸਵਾਰ ਨੌਜਵਾਨਾਂ ਨੇ ਲੜਕੀ ਦੀ ਸਕੂਟੀ ਨੂੰ ਟੱਕਰ ਮਾਰੀ। ਲੜਕੀ ਨੂੰ ਕਾਰ ਸਮੇਤ ਕਰੀਬ ਚਾਰ ਕਿਲੋਮੀਟਰ ਤੱਕ ਘਸੀਟਿਆ। ਉਨ੍ਹਾਂ ਕਾਰ ਚਲਦੀ ਰਹੀ ਤੇ ਕੁੜੀ ਸੜਕ ‘ਤੇ ਘਸੀਟਦੀ ਰਹੀ। ਪਹਿਲਾਂ ਕੱਪੜੇ ਫਟ ਗਏ, ਫਿਰ ਚਮੜੀ ਉਤਰਨ ਲੱਗੀ।
ਪੁਲਿਸ ਨੇ ਕੀਤਾ ਬਲਾਤਕਾਰ ਤੋਂ ਇਨਕਾਰ
ਜਦੋਂ ਤੱਕ ਇਸ ਹਾਦਸੇ ਦਾ ਪਤਾ ਲੱਗਾ ਉਦੋਂ ਤੱਕ ਬੱਚੀ ਦਾ ਸਰੀਰ ਜ਼ਖਮਾਂ ਨਾਲ ਭਰਿਆ ਚੁੱਕਿਆ ਸੀ। ਸੜਕ ‘ਤੇ ਘਸੀਟਣ ਕਰਕੇ ਸਾਰਾ ਸਰੀਰ ਛਿੱਲ ਚੁੱਕਿਆ ਸੀ। ਲੜਕੀ ਬੇਜਾਨ ਹੋ ਚੁੱਕੀ ਸੀ ਤੇ ਸਾਹ ਖ਼ਤਮ ਹੋ ਚੁੱਕੇ ਸੀ। ਦੂਜੇ ਪਾਸੇ ਪੁਲਿਸ ਇਸ ਮਾਮਲੇ ਵਿੱਚ ਬਲਾਤਕਾਰ ਦੇ ਮਾਮਲੇ ਨੂੰ ਗਲਤ ਦੱਸ ਰਹੀ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਕੇ ਸਾਰੀ ਘਟਨਾ ਦਾ ਪਤਾ ਲਗਾਇਆ ਜਾ ਰਿਹਾ ਹੈ।
ਦਿੱਲੀ ਪੁਲਿਸ ਦੇ ਬਾਹਰੀ ਜ਼ਿਲ੍ਹੇ ਦੇ ਡੀਸੀਪੀ ਹਰਿੰਦਰ ਸਿੰਘ ਮੁਤਾਬਕ ਬੀਤੀ ਰਾਤ (31 ਦਸੰਬਰ) ਤੜਕੇ ਕਰੀਬ 3 ਵਜੇ ਪੁਲੀਸ ਨੂੰ ਕੰਝਾਵਲਾ ਇਲਾਕੇ ਵਿੱਚ ਇੱਕ ਪੀਸੀਆਰ ਕਾਲ ਆਈ ਕਿ ਇੱਕ ਲੜਕੀ ਸੜਕ ਦੇ ਕਿਨਾਰੇ ਨੰਗੀ ਪਈ ਹੈ, ਜਦੋਂ ਉਹ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਕਰੀਬ 23 ਸਾਲਾ ਲੜਕੀ ਸਕੂਟੀ ‘ਤੇ ਵਾਪਸ ਆਪਣੇ ਘਰ ਜਾ ਰਹੀ ਸੀ।
ਡੀਸੀਪੀ ਨੇ ਅੱਗੇ ਕਿਹਾ, “5 ਲੜਕੇ ਬਲੇਨੋ ਕਾਰ ਵਿੱਚ ਸਫ਼ਰ ਕਰ ਰਹੇ ਸੀ, ਉਨ੍ਹਾਂ ਦੀ ਕਾਰ ਸਕੂਟੀ ਨਾਲ ਹਾਦਸਾਗ੍ਰਸਤ ਹੋਈ, ਜਿਸ ਤੋਂ ਬਾਅਦ ਕਾਰ ਲੜਕੀ ਨੂੰ ਸੁਲਤਾਨਪੁਰ ਪੁਰੀ ਤੋਂ ਕੰਝਾਵਲਾ ਖੇਤਰ ਤੱਕ 4 ਕਿਲੋਮੀਟਰ ਤੱਕ ਘਸੀਟ ਕੇ ਲੈ ਗਈ, ਜਿਸ ਵਿੱਚ ਲੜਕੀ ਦੇ ਸਾਰੇ ਕੱਪੜੇ ਸਰੀਰ ਤੋਂ ਵੱਖ ਹੋ ਗਏ। ਮ੍ਰਿਤਕਾ ਦੇ ਸਰੀਰ ‘ਤੇ ਕਾਫੀ ਸੱਟਾਂ ਲੱਗੀਆਂ, ਫਿਰ ਲੜਕੀ ਦੀ ਮੌਤ ਹੋ ਗਈ।”
ਰਾਹਗੀਰ ਨੇ ਦਿੱਤੀ ਕਾਰ ਦੇ ਪਿੱਛੇ ਲਟਕਦੀ ਲਾਸ਼ ਦੀ ਸੂਚਨਾ
ਰਾਹਗੀਰ ਨੇ ਕਿਹਾ- “ਹੈਲੋ ਜਨਾਬ! ਇੱਕ ਸਲੇਟੀ ਰੰਗ ਦੀ ਬਲੇਨੋ ਗੱਡੀ ਜੋ ਕੁਤੁਬਗੜ੍ਹ ਵੱਲ ਜਾ ਰਹੀ ਹੈ, ਉਸ ਵਿੱਚ ਇੱਕ ਲਾਸ਼ ਬੰਨ੍ਹੀ ਹੋਈ ਹੈ, ਜੋ ਹੇਠਾਂ ਲਟਕ ਰਹੀ ਹੈ।” ਪੁਲਿਸ ਮੁਤਾਬਕ ਸੂਚਨਾ ਮਿਲਣ ‘ਤੇ ਤੁਰੰਤ ਆਸਪਾਸ ਦੇ ਇਲਾਕਿਆਂ ‘ਚ ਤਾਇਨਾਤ ਟੀਮ ਨੂੰ ਅਲਰਟ ਕੀਤਾ ਅਤੇ ਕਾਰ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਮੇਰਾ ਸਿਰ ਸ਼ਰਮ ਨਾਲ ਝੁਕ ਗਿਆ: LG
ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੱਤੀ। ਜਿਸ ‘ਚ ਉਨ੍ਹਾਂ ਕਿਹਾ ਕਿ ਇਸ ਅਣਮਨੁੱਖੀ ਅਪਰਾਧ ਨੇ ਮੇਰਾ ਸਿਰ ਸ਼ਰਮ ਨਾਲ ਝੁਕ ਦਿੱਤਾ ਹੈ ਤੇ ਮੈਂ ਅਪਰਾਧੀਆਂ ਦੀ ਭਿਆਨਕ ਅਸੰਵੇਦਨਸ਼ੀਲਤਾ ਤੋਂ ਹੈਰਾਨ ਹਾਂ।
ਦਿੱਲੀ ਪੁਲਿਸ ਕਮਿਸ਼ਨਰ ਦੇ ਨਾਲ ਮਾਮਲੇ ਦੀ ਨਿਗਰਾਨੀ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ/ਮਦਦ ਯਕੀਨੀ ਬਣਾਈ ਜਾਵੇਗੀ।
ਦਿੱਲੀ ਮਹਿਲਾ ਕਮਿਸ਼ਨ ਨੇ ਜਾਰੀ ਕੀਤਾ ਸੰਮਨ
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, ”ਦਿੱਲੀ ਦੇ ਕੰਝਾਵਲਾ ‘ਚ ਇੱਕ ਲੜਕੀ ਦੀ ਨੰਗੀ ਲਾਸ਼ ਮਿਲੀ ਹੈ, ਦੱਸਿਆ ਜਾ ਰਿਹਾ ਹੈ ਕਿ ਸ਼ਰਾਬੀ ਹਾਲਤ ‘ਚ ਕੁਝ ਲੜਕਿਆਂ ਨੇ ਉਸ ਦੀ ਸਕੂਟੀ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਕਈ ਕਿਲੋਮੀਟਰ ਤੱਕ ਘਸੀਟ ਕੇ ਲੈ ਗਏ। ਇਹ ਮਾਮਲਾ ਬਹੁਤ ਭਿਆਨਕ ਹੈ, ਜਿਸ ਨੂੰ ਮੈਂ ਪੇਸ਼ ਕਰ ਰਿਹਾ ਹਾਂ। ਦਿੱਲੀ ਪੁਲਿਸ ਨੂੰ ਸੰਮਨ, ਸਾਰਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਦਾ ਵੇਰਵਾ-
1. ਦੀਪਕ ਖੰਨਾ ਪੁੱਤਰ ਰਾਜੇਸ਼ ਖੰਨਾ, ਉਮਰ 26 ਸਾਲ। ਉਹ ਪੇਂਡੂ ਸੇਵਾ ਵਿੱਚ ਡਰਾਈਵਰ ਵਜੋਂ ਕੰਮ ਕਰ ਰਿਹਾ ਹੈ।
2. ਅਮਿਤ ਖੰਨਾ ਪੁੱਤਰ ਸਵਰਗੀ ਰਾਜ ਕੁਮਾਰ ਖੰਨਾ, ਉਮਰ 25 ਸਾਲ। ਉੱਤਮ ਨਗਰ ਵਿੱਚ ਐਸਬੀਆਈ ਕਾਰਡਾਂ ਲਈ ਕੰਮ ਕਰਦਾ ਹੈ।
3. ਕ੍ਰਿਸ਼ਨ ਪੁੱਤਰ ਕਾਸ਼ੀ ਨਾਥ, ਉਮਰ 27 ਸਾਲ। ਸੀਪੀ ਨਵੀਂ ਦਿੱਲੀ ਵਿੱਚ ਸਪੈਨਿਸ਼ ਕਲਚਰ ਸੈਂਟਰ ਵਿੱਚ ਕੰਮ ਕਰਦਾ ਹੈ।
4. ਮਿਥੁਨ ਪੁੱਤਰ ਸ਼ਿਵ ਕੁਮਾਰ, ਉਮਰ 26 ਸਾਲ। ਨਰੈਣਾ ਵਿੱਚ ਹੇਅਰ ਡ੍ਰੈਸਰ ਦਾ ਕੰਮ ਕਰਦਾ ਹੈ।
5. ਮਨੋਜ ਮਿੱਤਲ ਪੁੱਤਰ ਸੁਰਿੰਦਰ ਮਿੱਤਲ, ਉਮਰ 27 ਸਾਲ। ਪੀ ਬਲਾਕ ਸੁਲਤਾਨ ਪੁਰੀ ਵਿੱਚ ਰਾਸ਼ਨ ਡੀਲਰ ਵਜੋਂ ਕੰਮ ਕਰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h