Common Eye Mistakes: ਅਸੀਂ ਸਾਰੇ ਜਾਣਦੇ ਹਾਂ ਕਿ ਫੋਨ, ਲੈਪਟਾਪ ਜਾਂ ਟੀਵੀ ਸਕਰੀਨ ਦੇ ਸਾਹਮਣੇ ਜ਼ਿਆਦਾ ਦੇਰ ਤੱਕ ਬੈਠੇ ਰਹਿਣ ਨਾਲ ਤੁਹਾਡੀਆਂ ਅੱਖਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਜਿਸ ਕਾਰਨ ਅੱਖਾਂ ‘ਚ ਦਰਦ, ਭਾਰਾਪਣ, ਸਿਰ ਦਰਦ, ਧੁੰਦਲਾ ਨਜ਼ਰ ਆਉਣਾ, ਅੱਖਾਂ ਖੁਸ਼ਕ ਹੋਣ ਤੇ ਮੋਢੇ ਦੇ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਇਸ ਕਾਰਨ ਤੁਹਾਨੂੰ ਧਿਆਨ ਕੇਂਦਰਿਤ ਕਰਨ ਅਤੇ ਸੌਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਰੋਜ਼ਾਨਾ ਦੀ ਜ਼ਿੰਦਗੀ ‘ਚ ਲੋਕ ਕਈ ਅਜਿਹੀਆਂ ਗਲਤੀਆਂ ਕਰਦੇ ਹਨ ਜਿਸ ਨਾਲ ਉਨ੍ਹਾਂ ਦੀਆਂ ਅੱਖਾਂ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਗਲਤੀਆਂ ਬਾਰੇ ਜਿਨ੍ਹਾਂ ਕਾਰਨ ਤੁਹਾਡੀਆਂ ਅੱਖਾਂ ਖ਼ਰਾਬ ਹੋ ਰਹੀਆਂ ਹਨ-
ਅੱਖਾਂ ਧੋਣ ਲਈ ਗਰਮ ਪਾਣੀ ਦੀ ਵਰਤੋਂ— ਕਈ ਲੋਕਾਂ ਨੂੰ ਗਰਮ ਪਾਣੀ ਨਾਲ ਅੱਖਾਂ ਧੋਣ ਦੀ ਆਦਤ ਹੁੰਦੀ ਹੈ ਪਰ ਇਹ ਸਹੀ ਨਹੀਂ ਹੈ। ਅੱਖਾਂ ਨੂੰ ਹਮੇਸ਼ਾ ਕਮਰੇ ਦੇ ਤਾਪਮਾਨ ਵਾਲੇ ਪਾਣੀ ਜਾਂ ਠੰਢੇ ਪਾਣੀ ਨਾਲ ਧੋਣਾ ਚਾਹੀਦਾ ਹੈ।
ਅੱਖਾਂ ਨੂੰ ਨਾ ਝਪਕਾਉਣਾ— ਅੱਖਾਂ ਵਿਚ ਭਾਰੀਪਨ ਅਤੇ ਤਣਾਅ ਤੋਂ ਬਚਣ ਲਈ ਪਲਕ ਝਪਕਣਾ ਸਭ ਤੋਂ ਵਧੀਆ ਤਰੀਕਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਕਸਰ ਲੋਕ ਮੋਬਾਈਲ ਜਾਂ ਟੀਵੀ ਦੇਖਦੇ ਸਮੇਂ ਆਪਣੀਆਂ ਅੱਖਾਂ ਨਹੀਂ ਝਪਕਦੇ। ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ ਤੁਸੀਂ ਲਗਾਤਾਰ ਆਪਣੀਆਂ ਅੱਖਾਂ ਝਪਕਦੇ ਰਹੋ।
ਆਰਟੀਫਿਸ਼ੀਅਲ ਆਈ ਡ੍ਰੌਪਸ ਦੀ ਜ਼ਿਆਦਾ ਵਰਤੋਂ- ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਲੰਬੇ ਸਮੇਂ ਤੱਕ ਆਈ ਡ੍ਰੌਪਸ ਦੀ ਵਰਤੋਂ ਕਰਨੀ ਪਵੇ ਤਾਂ ਸਿਰਫ ਤੇਲ ਆਧਾਰਿਤ ਆਈ ਡ੍ਰੌਪਸ ਦੀ ਵਰਤੋਂ ਕਰੋ।
ਅੱਖਾਂ ਨੂੰ ਰਗੜਨਾ- ਅਕਸਰ ਲੋਕ ਖਾਰਸ਼ ਆਦਿ ਕਾਰਨ ਬਿਨਾਂ ਕੁਝ ਸੋਚੇ ਅੱਖਾਂ ਨੂੰ ਰਗੜਨਾ ਸ਼ੁਰੂ ਕਰ ਦਿੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਕਾਰਨ ਅੱਖਾਂ ਨੂੰ ਰਗੜਨਾ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਸੌਂਦੇ ਸਮੇਂ ਆਈ ਮਾਸਕ ਦੀ ਵਰਤੋਂ — ਕਈ ਲੋਕ ਸੌਂਦੇ ਸਮੇਂ ਆਈ ਮਾਸਕ ਦੀ ਵਰਤੋਂ ਕਰਦੇ ਹਨ। ਹਾਲਾਂਕਿ ਤੁਸੀਂ ਗਰਮ ਕੰਪਰੈੱਸ ਆਈ ਮਾਸਕ ਤੋਂ ਕੁਝ ਲਾਭ ਪ੍ਰਾਪਤ ਕਰ ਸਕਦੇ ਹੋ। ਪਰ ਸੌਣ ਲਈ ਹਰ ਸਮੇਂ ਆਈ ਮਾਸਕ ਦੀ ਵਰਤੋਂ ਕਰਨਾ ਤੁਹਾਡੀਆਂ ਅੱਖਾਂ ਲਈ ਫਾਇਦੇਮੰਦ ਸਾਬਤ ਨਹੀਂ ਹੁੰਦਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h