ਬਰਨਾਲਾ: ਸੂਬਾ ਕਮੇਟੀ ਦੀ ਮੀਟਿੰਗ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨ ਅਧੀਨ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਏਜੰਡੇ ਨੂੰ ਗੰਭੀਰਤਾ ਨਾਲ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪ੍ਰੈਸ ਦੇ ਨਾਲ ਜਾਰੀ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜ਼ੀਰੇ ਨੇੜੇ ਲੱਗੀ ਸ਼ਰਾਬ ਫੈਕਟਰੀ ਵਿਰੁੱਧ ਮਨੁੱਖਤਾ ਦੇ ਬਚਾਅ ਲਈ ਮੁਢਲੇ ਅਧਿਕਾਰ ਦੀ ਰਾਖੀ ਲਈ ਸੰਘਰਸ਼ ਵਿਚ ਵੱਧ ਚੜ੍ਹ ਕੇ ਸਾਰੇ ਪੰਜਾਬ ਦੇ ਸਾਡੀ ਕਿਸਾਨ ਜਥੇਬੰਦੀ ਦੇ ਕਾਰਕੁੰਨ ਲਗਾਤਾਰ ਪੂਰੀ ਸਰਗਰਮੀ ਨਾਲ ਜਿੱਤ ਤੱਕ ਇਸ ਸੰਘਰਸ਼ ਵਿਚ ਹਿੱਸਾ ਪਾਉਦੇ ਰਹਿਣਗੇ।
ਕੌਮੀ ਪੱਧਰ ਦੀ ਸੰਯੁਕਤ ਕਿਸਾਨ ਮੋਰਚਾ ਵਲੋਂ ਆਏ ਸੱਦੇ ਤੇ 26 ਜਨਵਰੀ ਨੂੰ ਜ਼ਿਲ੍ਹਾ ਪੱਧਰ ਟਰੈਕਟਰ ਕਿਸਾਨ ਰੈਲੀਆਂ ਦੇਸ਼ ਭਰ ਵਿਚ ਕਰਨਗੇ। ਕਾਰਪੋਰੇਟਾਂ ਤੋਂ ਕਿਸਾਨ ਅਜ਼ਾਦ ਦਿਵਸ ’ਤੇ ਪੂਰੇ ਜੋਸ਼ੋ ਖਰੋਸ਼ ਨਾਲ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਮਨਾਇਆ ਜਾਵੇਗਾ, ਨਾਲ ਹੀ ਹਰਿਆਣੇ ਵਿਚ ਉਤਰੀ ਭਾਰਤ ਦੀ ਕੀਤੀ ਜਾ ਰਹੀ ਰੈਲੀ ਵਿਚ ਵੀ ਸ਼ਮੂਲੀਅਤ ਕੀਤੀ ਜਾਵੇਗੀ।
ਇੱਕ ਹੋਰ ਜਥੇਬੰਦਕ ਫੈਸਲੇ ਬਾਰੇ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਬਠਿੰਡਾ ਜ਼ਿਲ੍ਹਾ ਦਾ ਪ੍ਰਧਾਨ ਬਲਦੇਵ ਸਿੰਘ ਭਾਈਰੂਪ ਜਿਹੜਾ ਮੁਅੱਤਲ ਸੀ ਉਸ ਵਲੋਂ ਸੂਬੇ ਦੀ ਅਮਾਨਤਾ ਵਾਪਸ ਕਰ ਦੇਣ ਅਤੇ ਜ਼ਿਲ੍ਹਾ ਪੱਧਰੀ ਹਿਸਾਬ-ਕਿਤਾਬ ਨਿਬੇੜਾ ਕਰਨ ਵਿਚ ਪੂਰਾ ਸਹਿਯੋਗ ਦੇਣ ਦੇ ਵਾਅਦੇ ਹਨ। ਉਸ ਨੂੰ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਬਹਾਲ ਕਰ ਦਿੱਤਾ ਗਿਆ। ਇਹ ਫੈਸਲਾ ਬਹੁ-ਸੰਮਤੀ ਨਾਲ ਕੀਤਾ ਗਿਆ।ਪੰਜਾਬ ਦੇ ਕੁਝ ਅਖ਼ਬਾਰਾਂ ਨੂੰ ਸਰਕਾਰ ਇਸ਼ਤਿਹਾਰ ਨਾ ਦੇ ਕੇ ਵਧੀਕੀ ਕਰ ਰਹੀ ਹੈ, ਇਹ ਬੰਦ ਕਰਨ ਦੀ ਮੰਗ ਕੀਤੀ ਗਈ ਹੈ। ਟਰੱਕ ਯੂਨੀਅਨਾਂ ਵਲੋਂ ਚੱਲ ਰਹੇ ਅੰਦੋਲਨ ਤੇ ਸ਼ੰਭੂ ਬੈਰੀਅਰ ’ਤੇ ਧਰਨੇ ਦੀ ਮਦਦ ਕੀਤੀ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h