ਹਰਿਆਣਾ ਮੁੱਖ ਮੰਤਰੀ ਪੈਰਾਲੰਪਿਕਸ ‘ਚ ਜੈਵਲਿਨ ਥ੍ਰੋਅ ‘ਚ ਵਿਸ਼ਵ ਰਿਕਾਰਡ ਬਣਾਉਣ ਵਾਲੇ ਸੁਮਿਤ ਅੰਤਿਲ ਨੂੰ ਗੋਲਡ ਮੈਡਲ ਜਿੱਤਣ ਅਤੇ ਯੋਗੇਸ਼ ਨੂੰ ਡਿਸਕਸ ਥ੍ਰੋਅ ‘ਚ ਚਾਂਦੀ ਦਾ ਤਮਗਾ ਜਿੱਤਣ ‘ਤੇ ਵਧਾਈ ਦਿੱਤੀ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਹੈ ਕਿ ਪੈਰਾਲਿੰਪਿਕਸ ਵਿੱਚ ਸੋਨ ਤਗਮਾ ਜਿੱਤਣ ਵਾਲੇ ਸੁਮਿਤ ਨੂੰ 6 ਕਰੋੜ ਰੁਪਏ ਅਤੇ ਚਾਂਦੀ ਜਿੱਤਣ ਲਈ ਯੋਗੇਸ਼ ਕਠੁਨੀਆ ਨੂੰ 4 ਕਰੋੜ ਰੁਪਏ ਦੇਵੇਗੀ।ਇਸਦੇ ਨਾਲ ਹੀ ਦੋਵਾਂ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ।