ਜਿਲਾ ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਨੇ ਹਿੰਦੂ ਸਿੱਖਾਂ ਵਿੱਚ ਮਤਭੇਦ ਪੈਦਾ ਕਰਨ ਵਾਲੀ ਸ਼ਬਦਾਵਲੀ ਵਰਤਣ ਵਾਲੇ ਨਿਹੰਗ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਮਲਾ ਉਪ ਕਪਤਾਨ ਪੁਲਿਸ ਸਥਾਨਿਕ ਗੁਰਦਾਸਪੁਰ ਦੀ ਇਨਕੁਆਰੀ ਤੋਂ ਬਾਅਦ ਰਜਿਸਟਰ ਕੀਤਾ ਗਿਆ ਹੈ।
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿਚ ਇਕ ਨਿਹੰਗ ਸਿੰਘ ਗਤਕਾ ਖੇਡਦੇ ਹੋਏ ਕਹਿ ਰਿਹਾ ਸੀ ਕਿ ਮੰਦਰ ਢਾਹ ਕੇ ਗੁਰਦੁਆਰੇ ਬਣਾਵਾਂਗੇ ,ਫੌਜੀ ਵਰਦੀ ਲੁਵਾ ਕੇ ਚੋਲੇ ਪੁਵਾ ਦੇਵਾਂਗੇ ਅਤੇ ਖਾਸਿਲਤਾਨ ਬਣਾ ਦੇਵਾਂਗੇ ।
ਪੁਲੀਸ ਅਧਿਕਾਰੀ ਦੁਆਰਾ ਕੀਤੀ ਗਈ ਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਇਹ ਵੀਡੀਓ 1 ਜਨਵਰੀ 2023 ਨੂੰ ਦੁਪਹਿਰ ਸਾਢੇ ਗਿਆਰਾਂ ਵਜੇ ਦੇ ਕਰੀਬ ਪਿੰਡ ਖੋਜਕੀਪੁਰ ਵਿਖੇ ਬਣਾਈ ਗਈ ਹੈ ਅਤੇ ਹਿੰਦੂ ਸਿੱਖਾਂ ਵਿੱਚ ਮਤਭੇਦ ਪੈਦਾ ਕਰਨ ਵਾਲੀ ਅਜਿਹੀ ਸ਼ਬਦਾਵਲੀ ਦੀ ਵਰਤੌਂ ਕਰਨ ਵਾਲਾ ਗੁਵਿੰਦਰ ਸਿੰਘ ਗੋਪੀ ਪੁੱਤਰ ਲਖਵਿੰਦਰ ਸਿੰਘ ਵਾਸੀ ਡੱਲਾ ਥਾਣਾ ਕਾਦੀਆਂ ਹੈ ਜਿਸਨੇ ਪਿੰਡ ਖੋਜਕੀਪੁਰ ਵਿਖੇ ਨਗਰ ਕੀਰਤਨ ਦੋਰਾਨ ਗੱਤਕਾ ਖੇਡਦੇ ਹੋਏ ਅਜਿਹਾ ਕਹਿ ਕੇ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ ਕੀਤੀ ਹੈ। ਥਾਨਾ ਭੈਣੀ ਮੀਆਂ ਖਾਂ ਦੀ ਪੁਲਿਸ ਵੱਲੋਂ ਉਕਤ ਦੇ ਖ਼ਿਲਾਫ਼ ਦਫ਼ਾ 295 ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h