ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਪੰਜਾਬ ਨੂੰ ਕਿਸਾਨ ਅੰਦੋਲਨ ਦੇ ਲਈ ਜ਼ਿੰਮੇਵਾਰ ਠਹਿਰਾਉਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਮਨੋਹਰ ਲਾਲ ਖੱਟਰ ਨੂੰ ਇੱਕਜੁੱਟ ਕਰਨ ਦੀ ਲੋੜ ਹੈ ਅਤੇ ਉਨਾਂ੍ਹ ਨੇ ਜੋ ਟਵੀਟ ਕੀਤੇ ਹਨ ਉਸਦਾ ਜਵਾਬ ਵੀ ਮੈਂ ਟਵੀਟ ਨਾਲ ਹੀ ਦਿਆਂਗਾ।
ਉਨਾਂ੍ਹ ਨੇ ਕਿਹਾ ਕਿ ਕਿਸਾਨ ਨੇਤਾਵਾਂ ਨੂੰ ਮੈਂ ਮਿਠਾਈ ਨਹੀਂ ਖਵਾਈ ਸੀ ਸਗੋਂ ਗੰਨੇ ਦੇ ਭਾਅ ਵਧਣ ‘ਤੇ ਉਨਾਂ੍ਹ ਨੇ ਮੈਨੂੰ ਮਿਠਾਈ ਖਵਾਈ।ਹਰਿਆਣਾ ‘ਚ ਕਰਨਾਲ ‘ਚ ਕਿਸਾਨਾਂ ‘ਤੇ ਜੋ ਲਾਠੀਚਾਰਜ ਕੀਤਾ ਗਿਆ ਹੈ ਉਸ ਤਰ੍ਹਾਂ ਦਾ ਲਾਠੀਚਾਰਜ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਜੇਕਰ ਕਿਸਾਨਾਂ ਨੂੰ ਦਿੱਲੀ ਦੀ ਸੀਮਾ ‘ਤੇ ਜਾ ਕੇ ਪ੍ਰਦਰਸ਼ਨ ਕਰਨਾ ਹੈ ਤਾਂ ਉਨਾਂ੍ਹ ਨੂੰ ਅਸੀਂ ਰੋਕ ਨਹੀਂ ਸਕਦੇ।ਇੱਕ ਵਾਰ ਪ੍ਰਦਰਸ਼ਨ ਕਰਦੇ ਹੋਏ ਮੇਰੀ ਵੀ ਗ੍ਰਿਫਤਾਰੀ ਵਾਜਪਾਈ ਸਾਹਿਬ ਦੇ ਘਰ ਦੇ ਸਾਹਮਣੇ ਦਿੱਲੀ ‘ਚ ਹੋਈ ਸੀ।ਅਸੀਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਇੰਝ ਨਹੀਂ ਰੋਕ ਸਕਦੇ।