ਹਾਲ ਹੀ ਵਿੱਚ ਚੀਨ ਦੇ ਇੱਕ ਵਿਅਕਤੀ ਨੇ ਦੇਖਿਆ ਕਿ ਇੱਕ ਰੋਬੋਟਿਕ ਵੈਕਿਊਮ ਕਲੀਨਰ ਬਹੁਤ ਘੱਟ ਕੀਮਤ ‘ਚ ਔਨਲਾਈਨ ਉਪਲਬਧ ਹੈ, ਤਾਂ ਉਸਨੇ ਬਿਨਾਂ ਦੇਰੀ ਕੀਤੇ ਇੱਕ ਵਾਰ ‘ਚ ਕਈ ਕਲੀਨਰ ਆਰਡਰ ਕਰ ਦਿੱਤੇ। ਪਰ ਜਦੋਂ ਉਸ ਨੇ ਇਨ੍ਹਾਂ ਦੀ ਵਰਤੋਂ ਕੀਤੀ, ਤਾਂ ਉਸ ਨੂੰ ਸੱਚਾਈ ਦਾ ਪਤਾ ਲੱਗਾ।
ਚੀਨ ਦੇ ਸ਼ੰਘਾਈ ‘ਚ ਰਹਿਣ ਵਾਲੇ ਇਕ ਯੂਟਿਊਬਰ ਨਾਲ ਹਾਲ ਹੀ ‘ਚ ਇਕ ਮਜ਼ਾਕੀਆ ਘਟਨਾ ਵਾਪਰੀ ਹੈ। ਅਜਿਹਾ ਹੋਇਆ ਕਿ ਉਸ ਵਿਅਕਤੀ ਨੂੰ ਵੈਕਿਊਮ ਕਲੀਨਰ ਦੀ ਲੋੜ ਸੀ। ਜਦੋਂ ਉਸਨੇ ਔਨਲਾਈਨ ਸਾਈਟਾਂ ‘ਤੇ ਨਜ਼ਰ ਮਾਰੀ ਤਾਂ ਸਭ ਉਸ ਦੇ ਬਜਟ ਤੋਂ ਬਾਹਰ ਸਨ ਤੇ ਉਨ੍ਹਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਸਨ। ਅਚਾਨਕ ਉਸਦੀ ਨਜ਼ਰ ਇੱਕ ਬਹੁਤ ਹੀ ਸਸਤੇ ਵੈਕਿਊਮ ਕਲੀਨਰ ‘ਤੇ ਗਈ। ਇਹ ਇੰਨਾ ਸਸਤਾ ਸੀ ਕਿ ਉਸ ਦੇ ਬਜਟ ਵਿਚ ਕਈ ਮਿਲ ਆ ਸਕਦੇ ਸਨ। ਇਹ ਦੇਖ ਕੇ ਉਹ ਖੁਸ਼ ਹੋਇਆ ਤੇ ਇੱਕੋ ਵਾਰ ਵਿੱਚ 20 vacuum cleaner ਦਾ ਆਰਡਰ ਦਿੱਤਾ।
ਇਹ ਵੈਕਿਊਮ ਕਲੀਨਰ ਰੋਬੋਟਿਕ ਸਨ, ਚੀਨ ‘ਚ ਇਕ ਰੋਬੋਟਿਕ ਵੈਕਿਊਮ ਕਲੀਨਰ ਦੀ ਕੀਮਤ 11 ਹਜ਼ਾਰ ਤੋਂ ਜ਼ਿਆਦਾ ਹੈ, ਪਰ ਜਿਸ ਵਿਅਕਤੀ ਨੇ ਆਰਡਰ ਕੀਤਾ, ਉਹ ਸਿਰਫ 300 ਰੁਪਏ ਦਾ ਸੀ। ਇਸ ਲਈ ਉਸਨੇ 20 ਆਰਡਰ ਕੀਤੇ ਤੇ ਜਦੋਂ ਉਸਨੇ ਉਹਨਾਂ ਨੂੰ ਖੋਲ੍ਹਿਆ, ਤਾਂ ਉਹ ਥੋੜੇ ਜਿਹੇ ਛੋਟੇ ਲੱਗ ਰਹੇ ਸਨ, ਪਰ ਫਿਰ ਵੀ ਉਸਨੂੰ ਕੋਈ ਸਮੱਸਿਆ ਨਹੀਂ ਸੀ। ਉਸਨੂੰ ਲੱਗਿਆ ਕਿ ਉਸਦਾ ਕੰਮ ਗੰਦਗੀ ਚੁੱਕਣਾ ਹੈ, ਚਾਹੇ ਉਹ ਵੱਡੀ ਮਸ਼ੀਨ ਹੋਵੇ ਜਾਂ ਛੋਟੀ।
ਉਸ ਨੇ ਕਲੀਨਰ ਨੂੰ ਜ਼ਮੀਨ ‘ਤੇ ਰੱਖ ਦਿੱਤਾ ਪਰ ਇਹ ਜ਼ਿਆਦਾ ਸਾਫ਼ ਨਹੀਂ ਹੋਇਆ। ਫਿਰ ਉਸ ਨੇ ਇਸ ਨੂੰ ਆਪਣੇ ਕੰਮ ਦੇ ਮੇਜ਼ ‘ਤੇ ਰੱਖਿਆ ਅਤੇ ਕੁਝ ਕੱਟੇ ਹੋਏ ਕਾਗਜ਼ਾਂ ‘ਤੇ ਜਾਂਚ ਕੀਤੀ ਪਰ ਸਫਾਈ ਕਰਨ ਵਾਲੇ ਨੇ ਉਹ ਕਾਗਜ਼ ਵੀ ਨਹੀਂ ਚੁੱਕੇ। ਫਿਰ ਉਸਨੇ ਉਨ੍ਹਾਂ ਨੂੰ ਆਖਰੀ ਵਾਰ ਇੱਕ ਡੱਬੇ ਵਿੱਚ ਪਾ ਦਿੱਤਾ ਤੇ ਉਸ ‘ਚ ਬਹੁਤ ਪਤਲੇ ਟਿਸ਼ੂ ਪਾ ਦਿੱਤੇ। ਉਸ ਨੇ ਸੋਚਿਆ ਕਿ ਸ਼ਾਇਦ ਮਸ਼ੀਨ ਆਸਾਨੀ ਨਾਲ ਟਿਸ਼ੂ ਚੁੱਕ ਸਕੇਗੀ, ਪਰ ਅਜਿਹਾ ਨਹੀਂ ਹੋਇਆ। ਉਸ ਨੇ ਦਰਜਨਾਂ ਟੁਕੜਿਆਂ ਵਿੱਚੋਂ ਇੱਕ ਛੋਟਾ ਜਿਹਾ ਟੁਕੜਾ ਚੁੱਕਿਆ ਪਰ ਉਹ ਵੀ ਡਿੱਗ ਗਿਆ। ਫਿਰ ਉਸ ਨੇ ਮਸ਼ੀਨ ਦੇ ਡੱਬੇ ਨੂੰ ਧਿਆਨ ਨਾਲ ਪੜ੍ਹਿਆ ਜਿਸ ‘ਤੇ ਲਿਖਿਆ ਸੀ ਕਿ ਇਹ ਬੱਚਿਆਂ ਦਾ ਖਿਡੌਣਾ ਹੈ। ਇਹ ਜਾਣ ਕੇ ਉਸ ਦੇ ਹੋਸ਼ ਉੱਡ ਗਏ ਤੇ ਕਰੀਬ 6 ਹਜ਼ਾਰ ਰੁਪਏ ਬਰਬਾਦ ਹੋ ਗਏ। ਉਸ ਨੇ ਯੂ-ਟਿਊਬ ਚੈਨਲ ‘ਤੇ ਵੀਡੀਓ ਪਾ ਕੇ ਲੋਕਾਂ ਨੂੰ ਮਸ਼ੀਨਾਂ ਵੀ ਦਿਖਾਈਆਂ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h