Metro Accident in Mexico City: ਮੈਕਸੀਕੋ ਸਿਟੀ ‘ਚ ਸ਼ਨੀਵਾਰ ਨੂੰ ਮੈਟਰੋ ਲਾਈਨ 3 ‘ਤੇ ਦੋ ਟਰੇਨਾਂ ਦੀ ਟੱਕਰ ਹੋਈ। ਇਸ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 57 ਹੋਰ ਜ਼ਖ਼ਮੀ ਹੋ ਗਏ। ਐਲ ਯੂਨੀਵਰਸਲ ਨੇ ਮੈਕਸੀਕੋ ਸਿਟੀ ਦੀ ਸਰਕਾਰ ਦੇ ਮੁਖੀ ਕਲਾਉਡੀਆ ਸ਼ੇਨਬੌਮ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। ਮੈਟਰੋ ਟਰੇਨਾਂ ਵਿਚਾਲੇ ਇਹ ਘਟਨਾ ਲਾ ਰਜ਼ਾ ਅਤੇ ਪੋਤਰੇਰੋ ਸਟੇਸ਼ਨਾਂ ਵਿਚਕਾਰ ਵਾਪਰੀ।
ਮੈਕਸੀਕੋ-ਅਧਾਰਤ ਅਖ਼ਬਾਰ ਏਲ ਯੂਨੀਵਰਸਲ ਮੁਤਾਬਕ, ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਕਲਾਉਡੀਆ ਸ਼ੇਨਬੌਮ ਨੇ ਹਸਪਤਾਲਾਂ ‘ਚ ਇਲਾਜ ਕਰਵਾ ਰਹੇ ਲੋਕਾਂ ਅਤੇ ਰੇਲ ਦੀ ਟੱਕਰ ਵਿੱਚ ਮਰਨ ਵਾਲੀ ਮੁਟਿਆਰ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਟਰੇਨ ਡਰਾਈਵਰ ਦੀ ਹਾਲਤ ਗੰਭੀਰ
ਸ਼ੇਨਬੌਮ ਮੁਤਾਬਕ ਜ਼ਖਮੀਆਂ ‘ਚ ਟਰੇਨ ਦਾ ਡਰਾਈਵਰ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਐਲ ਯੂਨੀਵਰਸਲ ਦੀ ਰਿਪੋਰਟ ਮੁਤਾਬਕ ਟਰੇਨ ‘ਚ ਫਸੇ ਚਾਰ ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇੱਕ ਟਵੀਟ ਵਿੱਚ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਲਾਉਡੀਆ ਨੇ ਕਿਹਾ ਕਿ ਹਾਦਸਾ ਮੈਟਰੋ ਲਾਈਨ 3 ‘ਤੇ ਟਰੇਨਾਂ ਅਤੇ ਸਾਈਟ ‘ਤੇ ਮੌਜੂਦ ਐਮਰਜੈਂਸੀ ਸੇਵਾਵਾਂ ਵਿਚਾਲੇ ਹੋਇਆ। ਸਰਕਾਰ ਦੇ ਸਕੱਤਰ, ਸਿਵਲ ਡਿਫੈਂਸ, ਵਿਆਪਕ ਜੋਖਮ ਪ੍ਰਬੰਧਨ ਅਤੇ ਮੈਟਰੋ ਦੇ ਡਾਇਰੈਕਟਰ ਮੌਕੇ ‘ਤੇ ਪਹੁੰਚ ਗਏ ਹਨ। ਮੈਂ ਰਿਪੋਰਟ ਕਰ ਰਿਹਾ ਹਾਂ ਤੇ ਆਪਣੇ ਰਸਤੇ ‘ਤੇ ਹਾਂ। ਜਲਦੀ ਹੀ ਹੋਰ ਜਾਣਕਾਰੀ ਦੇਵਾਂਗੇ।
ਰਾਸ਼ਟਰਪਤੀ ਆਂਡਰੇਸ ਨੇ ਕੀਤਾ ਦੁੱਖ ਪ੍ਰਗਟਾਵਾ
ਇਸ ਦੌਰਾਨ ਮੈਕਸੀਕੋ ਦੇ ਰਾਸ਼ਟਰਪਤੀ ਆਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਟਵੀਟ ਕੀਤਾ, “ਮੈਕਸੀਕੋ ਸਿਟੀ ਮੈਟਰੋ ਵਿੱਚ ਹੋਏ ਹਾਦਸੇ ਲਈ ਮੈਨੂੰ ਅਫਸੋਸ ਹੈ। ਜਾਣਕਾਰੀ ਮੁਤਾਬਕ ਬਦਕਿਸਮਤੀ ਨਾਲ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਅਤੇ ਕਈ ਜ਼ਖਮੀ ਹੋਏ ਹਨ। ਮੇਰੀ ਸੰਵੇਦਨਾ ਅਤੇ ਮੇਰੀ ਇਕਮੁੱਠਤਾ।”
ਇੱਕ ਹੋਰ ਟਵੀਟ ਵਿੱਚ, ਓਬਰਾਡੋਰ ਨੇ ਕਿਹਾ: “ਸ਼ੁਰੂ ਤੋਂ, ਮੈਕਸੀਕੋ ਸਿਟੀ ਦੇ ਸਿਵਲ ਕਰਮਚਾਰੀ ਰਾਹਤ ਕਾਰਜਾਂ ਵਿੱਚ ਹਿੱਸਾ ਲੈ ਰਹੇ ਹਨ, ਜਿਨ੍ਹਾਂ ਨੂੰ ਸਾਡਾ ਪੂਰਾ ਸਮਰਥਨ ਹੈ।”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h