ਜਿੱਥੇ ਅੱਜ ਕੁਝ ਮਰੀਆਂ ਜਮੀਰਾਂ ਵਾਲੇ ਲੋਕ ਸ੍ਰਿਸ਼ਟੀ ਤੇ ਰਹਿ ਰਹੇ ਹਨ, ਉਥੇ ਹੀ ਕੁਝ ਲੋਕ ਨੇਕ-ਦਿਲ ਇਮਾਨਦਾਰ ਅਤੇ ਚੰਗੀਆਂ ਜ਼ਮੀਰਾਂ ਵਾਲੇ ਹਨ ਤਾਂ ਹੀ ਸ੍ਰਿਸ਼ਟੀ ਬਚੀ ਹੋਈ ਹੈ, ਇਸੇ ਤਰ੍ਹਾਂ ਦੀ ਮਿਸਾਲ ਪੈਦਾ ਕੀਤੀ ਹੈ ਜਿਲਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਤਲਵੰਡੀ ਰਾਮਾਂ ਦੇ ਫੁੰਮਣ ਢਾਬੇ ਵਾਲੇ ਨੇ। ਇਸ ਢਾਬੇ ਮਲਿਕ ਨੇ ਪਰਿਵਾਰ ਤੋਂ ਵਿਛੜਿਆ ਮੰਦਬੁਧੀ ਨੌਜਵਾਨ ਨੂੰ ਉਸਦੇ ਪਰਿਵਾਰ ਨਾਲ ਸੋਸ਼ਲ ਮੀਡਿਆ ਦੀ ਮਦਦ ਲੈ ਮਿਲਿਆ। ਉਥੇ ਹੀ ਰੂਪਨਗਰ ਦਾ ਰਹਿਣ ਵਾਲਾ ਪਰਿਵਾਰ ਜਦ ਆਪਣੇ ਬੱਚੇ ਨੂੰ ਲੈਣ ਡੇਰਾ ਬਾਬਾ ਨਾਨਕ ਪਹੁਚਿਆ ਤਾ ਉਹ ਭਾਵੁਕ ਹੋਏ ਢਾਬੇ ਮਲਿਕ ਨੂੰ ਦਿਲੋਂ ਧੰਨਵਾਦ ਕਰਦੇ ਨਜ਼ਰ ਆਏ।
ਉਕਤ ਨੌਜਵਾਨ ਦਾ ਪਰਿਵਾਰ ਤੇ ਰਿਸ਼ਤੇਦਾਰ ਜੋ ਅੱਜ ਡੇਰਾ ਬਾਬਾ ਨਾਨਕ ਪਹੁਚੇ ਅਤੇ ਜਿਵੇ ਹੀ ਪਿਤਾ ਰਾਮਲਾਲ ਨੇ ਜੋ ਆਪਣੇ ਪਰਿਵਾਰ ਸਮੇਤ ਅੱਡਾ ਤਲਵੰਡੀ ਰਾਮਾ ਵਿਖੇ ਫੁੱਮਣ ਢਾਬੇ ਵਾਲੇ ਕੋਲ ਪਹੁੰਚ ਤਾਂ ਆਪਣੇ ਵਿਛੜੇ ਪੁੱਤਰ ਧਰਮ ਪਾਲ ਉਰਫ ਪੰਮੀ ਨੂੰ ਗਲਵੱਕੜੀ ਵਿੱਚ ਲੈ ਕੇ ਭਾਵੁਕ ਹੁੰਦਿਆਂ ਆਪਣੇ ਪਰਿਵਾਰ ਸਮੇਤ ਫੁੱਮਣ ਢਾਬੇ ਵਾਲੇ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਧਰਮਪਾਲ ਦੇ ਪਿਤਾ ਰਾਮ ਲਾਲ ਨੇ ਦੱਸਿਆ ਕਿ ਉਹ ਜ਼ਿਲ੍ਹਾ ਰੂਪਨਗਰ ਦੇ ਪਿੰਡ ਪਹਾੜਪੁਰ ਸਮਲਾਹ ਦੇ ਰਹਿਣ ਵਾਲੇ ਹਨ ਤੇ ਉਸ ਦਾ ਪੁੱਤਰ 31 ਦਸੰਬਰ ਨੂੰ ਆਪਣੇ ਪਿੰਡ ਦੀ ਸੰਗਤ ਨਾਲ਼ ਸਰਹਾਲੀ ਸਾਹਿਬ ਵਿਖੇ ਬਰਸੀ ਸਮਾਗਮ ਵਿੱਚ ਗਿਆ ਸੀ ਤੇ ਉਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ 3 ਜਨਵਰੀ ਨੂੰ ਦਰਸ਼ਨ ਕਰਕੇ ਵਾਪਸ ਮੁੜਨਾ ਸੀ ਪਰ ਇਹ ਨੌਜਵਾਨ ਉਥੋਂ ਵਿਛੜ ਗਿਆ। ਉਸ ਨੇ ਦੱਸਿਆ ਕਿ ਸਾਡੇ ਵੱਲੋਂ ਇਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਤੇ ਇਸ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਵਿਚ ਲਖਵਾਈ ਗਈ ਸੀ। ਉਹਨਾਂ ਨੇ ਦੱਸਿਆ ਕਿ ਅੱਜ ਜਦ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਤਾਂ ਉਹ ਆਪਣੇ ਪੁੱਤਰ ਨੂੰ ਪਰਵਾਰ ਸਮੇਤ ਇਥੋਂ ਲੈਣ ਆਏ ਹਨ। ਇਸ ਮੌਕੇ ਰਾਮਲਾਲ ਤੇ ਉਸ ਦੇ ਪਰਿਵਾਰ ਵੱਲੋਂ ਫੁੱਮਣ ਢਾਬੇ ਵਾਲੇ ਅਤੇ ਉਸਦੇ ਪਰਿਵਰ ਦਾ ਧੰਨਵਾਦ ਕੀਤਾ ਗਿਆ।
ਉਧਰ ਡੇਰਾ ਬਾਬਾ ਨਾਨਕ ਦੇ ਫੁਮਣ ਢਾਬੇ ਵਾਲੇ ਨੇ ਦੱਸਿਆ ਕਿ ਬੀਤੇ ਕਲ ਜਦ ਉਹ ਆਪਣੀ ਢਾਬੇ ਤੇ ਕੰਮ ਕਰ ਰਿਹਾ ਸੀ ਤਾਂ ਉਸ ਨੂੰ ਅਵਾਰਾ ਘੁਮਦਾ ਮੰਦਬੁੱਧੀ ਨੌਜਵਾਨ ਮਿਲਿਆ। ਉਸ ਵੱਲੋਂ ਉਸ ਨੂੰ ਅਵਾਜ ਮਾਰ ਪੁੱਛਿਆ ਗਿਆ ਤਾਂ ਉਹ ਸਿਰਫ ਆਪਣੇ ਪਿੰਡ ਦਾ ਨਾਂਮ ਦੱਸਦਾ ਸੀ ਪਰ ਉਸ ਨੂੰ ਹੋਰ ਕੋਈ ਅਤਾ ਪਤਾ ਨਹੀਂ ਸੀ। ਇਸ ਸਬੰਧੀ ਉਸ ਵੱਲੋਂ ਇਸ ਨੌਜਵਾਨ ਦੀ ਪਹਿਚਾਣ ਕਰਨ ਦੀ ਇਕ ਵੀਡੀਓ ਬਣਾ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਗਈ। ਤਾਂ ਉਸ ਤੋਂ ਬਾਅਦ ਉਕਤ ਨੌਜਵਾਨ ਦੇ ਪਰਿਵਾਰ ਜੋ ਰੂਪਨਗਰ ਦਾ ਰਹਿਣ ਵਾਲਾ ਹੈ ਦਾ ਫੋਨ ਆਇਆ ਅਤੇ ਉਸ ਓ ਬਾਅਦ ਅੱਜ ਉਹ ਆਏ ਹਨ। ਇਹ ਨੌਜਵਾਨ ਜ਼ਿਲ੍ਹਾ ਰੂਪਨਗਰ ਦੇ ਪਿੰਡ ਪਹਾੜਪੁਰ ਸਮਲਾਹ ਦਾ ਹੈ ਅਤੇ ਹੁਣ ਉਸਨੂੰ ਉਸਦੇ ਪਰਿਵਾਰ ਨੂੰ ਸੌੰਪ ਦਿਤਾ ਗਿਆ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h