Indigo Flight: ਐਤਵਾਰ ਨੂੰ ਦਿੱਲੀ-ਪਟਨਾ ਇੰਡੀਗੋ ਫਲਾਈਟ ‘ਚ ਤਿੰਨ ਨੌਜਵਾਨਾਂ ਨੇ ਹੰਗਾਮਾ ਕਰ ਦਿੱਤਾ। ਤਿੰਨੋਂ ਸ਼ਰਾਬੀ ਸੀ। ਇਸ ਦੌਰਾਨ ਏਅਰ ਹੋਸਟੈੱਸ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਲਝ ਗਏ। ਦੋਸ਼ੀਆਂ ਨੇ ਏਅਰ ਹੋਸਟੇਸ ਨਾਲ ਦੁਰਵਿਵਹਾਰ ਤੇ ਫਲਰਟ ਵੀ ਕੀਤਾ।
ਪਾਇਲਟ ਦੀ ਸ਼ਿਕਾਇਤ ਮੁਤਾਬਕ ਤਿੰਨਾਂ ਦੀ ਲੜਾਈ ਵੀ ਹੋਈ ਸੀ। ਦੂਜੇ ਪਾਸੇ ਪਾਇਲਟ ਨੇ ਇਸ ਬਾਰੇ ਪਟਨਾ ਦੇ ਏਅਰਪੋਰਟ ਥਾਣੇ ‘ਚ ਲਿਖਤੀ ਸ਼ਿਕਾਇਤ ਕੀਤੀ। ਇਹ ਫਲਾਈਟ 6E-6383 ਐਤਵਾਰ ਰਾਤ 8.55 ਵਜੇ ਪਟਨਾ ਏਅਰਪੋਰਟ ਪਹੁੰਚੀ। ਪੁਲਿਸ ਮੁਤਾਬਕ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਤਿੰਨੋਂ ਬਿਹਾਰ ਦੇ ਰਹਿਣ ਵਾਲੇ ਦੂਜੇ ਯਾਤਰੀ ਨੇ ਵੀ ਕੀਤੀ ਸ਼ਿਕਾਇਤ
ਸ਼ਿਕਾਇਤ ਮੁਤਾਬਕ, ‘ਤਿੰਨਾਂ ਨੌਜਵਾਨਾਂ ਨੇ ਫਲਾਈਟ ‘ਚ ਸਵਾਰ ਹੁੰਦੇ ਹੀ ਹੰਗਾਮਾ ਸ਼ੁਰੂ ਕਰ ਦਿੱਤਾ। ਜਦੋਂ ਏਅਰ ਹੋਸਟੈੱਸ ਨੇ ਰੌਲਾ ਨਾ ਪਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਤਿੰਨੋਂ ਬਿਹਾਰ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਨਾਂ ਰੋਹਿਤ ਕੁਮਾਰ, ਨਿਤਿਨ ਕੁਮਾਰ ਅਤੇ ਤੀਜੇ ਦਾ ਨਾਂ ਪਿੰਟੂ ਕੁਮਾਰ ਹੈ। ਉਹ ਪੂਰੀ ਤਰ੍ਹਾਂ ਨਸ਼ੇ ਨਾਲ ਧੁੱਤ ਸੀ। ਇਸ ਕਾਰਨ ਫਲਾਈਟ ‘ਚ ਸਵਾਰ ਹੋਰ ਯਾਤਰੀਆਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਪਾਇਲਟ ਨੂੰ ਕਈ ਵਾਰ ਸ਼ਿਕਾਇਤ ਵੀ ਕੀਤੀ।
ਇੱਕ ਸਾਥੀ ਏਅਰਪੋਰਟ ਤੋਂ ਫਰਾਰ
ਇਸ ਪੂਰੀ ਘਟਨਾ ਤੋਂ ਬਾਅਦ ਪਾਇਲਟ ਨੇ ਏਅਰਪੋਰਟ ਅਥਾਰਟੀ ਅਤੇ ਸੀਆਈਐਸਐਫ ਨੂੰ ਸੂਚਿਤ ਕੀਤਾ। ਉਨ੍ਹਾਂ ਨੂੰ ਹਵਾਈ ਅੱਡੇ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ। ਤਿੰਨੋਂ ਆਪਣੇ ਆਪ ਨੂੰ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਤੇ ਪਾਰਟੀ ਦੇ ਕੌਮੀ ਪ੍ਰਧਾਨ ਦਾ ਖਾਸ ਵਿਅਕਤੀ ਦੱਸਣ ਲੱਗੇ। ਹਾਲਾਂਕਿ ਇਸ ਦੌਰਾਨ ਤੀਜਾ ਸਾਥੀ ਪਿੰਟੂ ਮੌਕੇ ਤੋਂ ਫਰਾਰ ਹੋ ਗਏ। ਜਦੋਂਕਿ CISF ਵਲੋਂ ਏਅਰਪੋਰਟ ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h