Domestic Violence Cases: ਦੇਸ਼ ‘ਚ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਰਾਸ਼ਟਰੀ ਮਹਿਲਾ ਕਮਿਸ਼ਨ (National Commission for Women) ਤੋਂ ਹਾਸਲ ਜਾਣਕਾਰੀ ਮੁਤਾਬਕ ਸਾਲ 2022 ‘ਚ ਉਨ੍ਹਾਂ ਨੇ ‘ਘਰੇਲੂ ਹਿੰਸਾ ਵਿਰੁੱਧ ਔਰਤਾਂ ਦੀ ਸੁਰੱਖਿਆ’ ਸ਼੍ਰੇਣੀ ‘ਚ 6,900 ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ।
ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਜੋ ਕਿ NCW ਵਿੱਚ ਦਰਜ ਕੀਤੀਆਂ ਗਈਆਂ 30,900 ਤੋਂ ਵੱਧ ਸ਼ਿਕਾਇਤਾਂ ਚੋਂ ਲਗਪਗ 23% ਹਨ। ਕੋਵਿਡ ਮਹਾਂਮਾਰੀ ਦੇ ਅੰਕੜਿਆਂ ‘ਤੇ ਨੇੜਿਓਂ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸ਼੍ਰੇਣੀ ਵਿੱਚ ਸ਼ਿਕਾਇਤਾਂ ਦੀ ਕੁੱਲ ਗਿਣਤੀ 2020 ਵਿੱਚ ਲਗਪਗ 23,700 ਤੋਂ 2021 ਵਿੱਚ 30% ਵਧ ਕੇ 30,800 ਤੋਂ ਵੱਧ ਹੋ ਗਈ ਹੈ।
ਪਿਛਲੇ ਸਾਲ ਦੇ ਰੁਝਾਨ ਨੂੰ ਕਾਇਮ ਰੱਖਦੇ ਹੋਏ, ਸ਼ਿਕਾਇਤਾਂ ਦੀ ਗਿਣਤੀ ਵੱਧੀ ਤੇ ਵਧ ਕੇ 30,900 ਦੇ ਅੰਕੜੇ ਨੂੰ ਪਾਰ ਕਰ ਗਈ। ਪਿਛਲੇ ਸਾਲ ਵੀ, ਸਭ ਤੋਂ ਵੱਧ ਸ਼ਿਕਾਇਤਾਂ ਤਿੰਨ ਸ਼੍ਰੇਣੀਆਂ ਵਿੱਚ ਆਈਆਂ- ਇੱਜ਼ਤ ਨਾਲ ਜਿਉਣ ਦੇ ਅਧਿਕਾਰ ਦੀ ਸੁਰੱਖਿਆ (31%), ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ (23%) ਅਤੇ ਦਾਜ ਸਮੇਤ ਵਿਆਹੁਤਾ ਔਰਤਾਂ ਨੂੰ ਤੰਗ ਕਰਨਾ (15%)। ਰਾਜ-ਵਾਰ ਬ੍ਰੇਕਅੱਪ ਦਰਸਾਉਂਦਾ ਹੈ ਕਿ ਕੁੱਲ ਸ਼ਿਕਾਇਤਾਂ ਚੋਂ 55% ਯੂਪੀ ਤੋਂ ਸੀ, ਇਸ ਤੋਂ ਬਾਅਦ ਦਿੱਲੀ (10%) ਅਤੇ ਮਹਾਰਾਸ਼ਟਰ (5%) ਹਨ। 2021 ਵਿੱਚ ਵੀ ਇਨ੍ਹਾਂ ਤਿੰਨ ਸੂਬਿਆਂ ਤੋਂ ਸਭ ਤੋਂ ਵੱਧ ਸ਼ਿਕਾਇਤਾਂ ਆਈਆਂ।
ਹੈਲਪਲਾਈਨ ਪਲੇਟਫਾਰਮ ਸੇਵਾ ਕੀਤੀ ਗਈ ਸ਼ੁਰੂ
ਪਿਛਲੇ ਕੁਝ ਸਾਲਾਂ ਵਿੱਚ ਸ਼ਿਕਾਇਤਾਂ ਦੀ ਵੱਧਦੀ ਗਿਣਤੀ ਕਾਰਨ NCW ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਜਨਤਕ ਸੁਣਵਾਈਆਂ ਰਾਹੀਂ ਰਿਪੋਰਟ ਕਰਨ, ਮਦਦ ਲੈਣ ਅਤੇ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ। ਜੁਲਾਈ 2021 ਵਿੱਚ ਇੱਕ 24×7 ਹੈਲਪਲਾਈਨ ਪਲੇਟਫਾਰਮ (7827170170) ਸੇਵਾ ਸ਼ੁਰੂ ਕੀਤੀ ਗਈ ਸੀ।
ਉਨ੍ਹਾਂ ਨੇ ਕਿਹਾ ਕਿ ਅਸੀਂ ਸੋਸ਼ਲ ਮੀਡੀਆ ਸਮੇਤ ਸਾਡੇ ਪਲੇਟਫਾਰਮ ਰਾਹੀਂ ਔਰਤਾਂ ਨੂੰ ਅੱਗੇ ਆਉਣ, ਬੋਲਣ ਅਤੇ ਆਪਣੀਆਂ ਚਿੰਤਾਵਾਂ ਸਾਂਝੀਆਂ ਕਰਨ ਦਾ ਸੰਦੇਸ਼ ਦੇਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਜ਼ਿਆਦਾ ਔਰਤਾਂ NCW ਦੇ ਆਨਲਾਈਨ ਸ਼ਿਕਾਇਤ ਚੈਨਲ ਦੀ ਵਰਤੋਂ ਕਰ ਰਹੀਆਂ ਹਨ।
ਲੋਕਾਂ ਦੀ ਮਾਨਸਿਕਤਾ ਬਦਲਣ ਦੀ ਲੋੜ
ਐਨਸੀਡਬਲਿਊ ਪ੍ਰਧਾਨ ਨੇ ਕਿਹਾ ਕਿ ਘਰੇਲੂ ਹਿੰਸਾ ਨੂੰ ਰੋਕਣ ਲਈ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੀ ਲੋੜ ਹੈ ਤੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਲਈ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ। ਉਸਨੇ ਅੱਗੇ ਕਿਹਾ, “ਹਾਲਾਂਕਿ, ਸ਼ਿਕਾਇਤਾਂ ਨਾਲ ਨਜਿੱਠਣ ਤੋਂ ਇਲਾਵਾ, NCW ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ।”
ਇੰਸਟੀਚਿਊਟ ਫਾਰ ਕੰਪੀਟੀਟਿਵਨੇਸ ਐਂਡ ਸੋਸ਼ਲ ਪ੍ਰੋਗਰੈਸ ਇੰਪਰੇਟਿਵ ਵਲੋਂ ਤਿਆਰ ਕੀਤੀ ਗਈ ਰਿਪੋਰਟ ਵਿੱਚ 2020 ਲਈ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (National Crime Records Bureau) ਦੇ ਅੰਕੜਿਆਂ ਦਾ ਨੋਟਿਸ ਲੈਂਦਿਆਂ, ਕਿਹਾ ਗਿਆ ਹੈ ਕਿ ਜਿੱਥੋਂ ਤੱਕ ਔਰਤਾਂ ਵਿਰੁੱਧ ਅਪਰਾਧ ਦਾ ਸਵਾਲ ਹੈ, ਅਸਾਮ, ਓਡੀਸ਼ਾ, ਦਿੱਲੀ, ਤੇਲੰਗਾਨਾ, ਹਰਿਆਣਾ ਅਤੇ ਰਾਜਸਥਾਨ ‘ਚ ਅਪਰਾਧ ਦਰ 90 ਤੋਂ ਉੱਪਰ ਸੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h







