POCO C50 Sale: POCO ਨੇ ਐਂਟਰੀ ਲੈਵਲ ਸੈਗਮੈਂਟ ਵਿੱਚ ਇੱਕ ਨਵਾਂ ਫੋਨ ਲਾਂਚ ਕੀਤਾ ਹੈ। ਹਾਲ ਹੀ ‘ਚ ਲਾਂਚ ਹੋਏ ਇਸ ਫੋਨ ਦੀ ਪਹਿਲੀ ਸੇਲ ਅੱਜ ਯਾਨੀ 10 ਜਨਵਰੀ ਨੂੰ ਹੈ। ਬ੍ਰਾਂਡ ਦਾ ਇਹ ਡਿਵਾਈਸ POCO C-ਸੀਰੀਜ਼ ਦਾ ਹਿੱਸਾ ਹੈ। ਇਸ ‘ਚ ਤੁਹਾਨੂੰ ਐਂਟਰੀ ਲੈਵਲ ਸਪੈਸੀਫਿਕੇਸ਼ਨਸ ਮਿਲਦੇ ਹਨ। ਤੁਸੀਂ ਹੈਂਡਸੈੱਟ ਨੂੰ ਦੋ ਕਲਰ ਤੇ ਦੋ ਰੈਮ ਤੇ ਸਟੋਰੇਜ ਕੰਫੀਗ੍ਰੇਸ਼ਨ ‘ਚ ਖਰੀਦ ਸਕਦੇ ਹੋ।
ਇਸ ‘ਚ ਤੁਹਾਨੂੰ AI ਫੀਚਰ 8MP ਦਾ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਵਿੱਚ 10W ਚਾਰਜਿੰਗ ਸਪੋਰਟ ਹੈ।
ਇਹ ਫੋਨ ਹਾਲ ਹੀ ‘ਚ ਲਾਂਚ ਹੋਏ Redmi A1+ ਦਾ ਰੀਬ੍ਰਾਂਡਿਡ ਵਰਜ਼ਨ ਹੈ। ਕੰਪਨੀ ਨੇ ਇਸ ਡਿਵਾਈਸ ਨੂੰ ਪਿਛਲੇ ਸਾਲ ਅਕਤੂਬਰ ‘ਚ ਲਾਂਚ ਕੀਤਾ ਸੀ। ਆਓ ਜਾਣਦੇ ਹਾਂ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ ਅਤੇ ਹੋਰ ਫੀਚਰਸ ਕੀ ਹਨ!
POCO C50 ਕੀਮਤ ਤੇ ਸੇਲ
Poco ਨੇ ਆਪਣੀ ਐਂਟਰੀ ਲੈਵਲ ਡਿਵਾਈਸ ਨੂੰ ਦੋ ਸੰਰਚਨਾਵਾਂ ਵਿੱਚ ਲਾਂਚ ਕੀਤਾ ਹੈ। ਇਸ ਦਾ 2GB ਰੈਮ + 32GB ਸਟੋਰੇਜ ਵੇਰੀਐਂਟ ਫਲਿੱਪਕਾਰਟ ‘ਤੇ 6,499 ਰੁਪਏ ‘ਚ ਉਪਲਬਧ ਹੈ। ਇਸ ਦੇ ਨਾਲ ਹੀ ਇਸ ਦੇ 3GB RAM + 32GB ਸਟੋਰੇਜ ਵੇਰੀਐਂਟ ਨੂੰ 7,299 ਰੁਪਏ ਦੀ ਕੀਮਤ ‘ਤੇ ਲਾਂਚ ਕੀਤਾ ਗਿਆ ਹੈ।
10 ਜਨਵਰੀ ਨੂੰ ਇਹ ਸਮਾਰਟਫੋਨ ਫਲਿੱਪਕਾਰਟ ‘ਤੇ ਸੇਲ ਲਈ ਉਪਲੱਬਧ ਹੋਵੇਗਾ। ਇੱਥੋਂ ਤੁਸੀਂ 6249 ਰੁਪਏ ਅਤੇ 6999 ਰੁਪਏ ਦੀ ਕੀਮਤ ‘ਤੇ ਹੈਂਡਸੈੱਟ ਖਰੀਦ ਸਕੋਗੇ। ਇਸ ‘ਤੇ 250 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
ਜਾਣੋ ਫੋਨ ਦੇ ਫੀਚਰਸ-
ਇਹ ਫੋਨ ਉਨ੍ਹਾਂ ਉਪਭੋਗਤਾਵਾਂ ਲਈ ਹੈ, ਜਿਨ੍ਹਾਂ ਨੇ ਐਂਟਰੀ ਲੈਵਲ ਸੈਗਮੈਂਟ ਦੀ ਡਿਵਾਈਸ ਖਰੀਦਣੀ ਹੈ। ਇਸ ‘ਚ ਤੁਹਾਨੂੰ ਡਿਊਲ ਸਿਮ ਸਪੋਰਟ Android 12 (Go Edition) ਤੇ 6.52-inch ਦੀ HD+ ਡਿਸਪਲੇ ਮਿਲਦੀ ਹੈ। ਸਕਰੀਨ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਡਿਸਪਲੇਅ ਵਾਟਰ ਡਰਾਪ ਸਟਾਈਲ ਨੌਚ ਦੇ ਨਾਲ ਆਉਂਦਾ ਹੈ। ਹੈਂਡਸੈੱਟ Octacore MediaTek Helio A22 ਪ੍ਰੋਸੈਸਰ ‘ਤੇ ਕੰਮ ਕਰਦਾ ਹੈ।
ਇਸ ‘ਚ ਤੁਹਾਨੂੰ 3GB ਤੱਕ RAM ਦਾ ਆਪਸ਼ਨ ਮਿਲਦਾ ਹੈ। ਇਸ ਦੇ ਨਾਲ ਹੀ 32GB ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਤੁਸੀਂ ਮਾਈਕ੍ਰੋ SD ਕਾਰਡ ਦੀ ਮਦਦ ਨਾਲ 512GB ਤੱਕ ਵਧਾ ਸਕਦੇ ਹੋ। ਇਹ ਸਮਾਰਟਫੋਨ AI ਫੀਚਰਡ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ, ਜਿਸਦਾ ਮੁੱਖ ਲੈਂਸ 8MP ਹੈ। ਫਰੰਟ ‘ਚ 5MP ਸੈਲਫੀ ਕੈਮਰਾ ਦਿੱਤਾ ਗਿਆ ਹੈ।
ਡਿਵਾਈਸ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 10W ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ‘ਚ ਮਾਈਕ੍ਰੋ USB ਪੋਰਟ, GPS ਅਤੇ 3.5mm ਆਡੀਓ ਜੈਕ ਹੋਲ ਵਰਗੇ ਫੀਚਰਸ ਮੌਜੂਦ ਹਨ। ਹੈਂਡਸੈੱਟ ਰਿਅਰ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਂਦਾ ਹੈ।
V, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h