ਦੇਸ਼ ਦੀ ਸਭ ਤੋਂ ਵੱਡੀ ਸਾਫਟਵੇਅਰ ਬਰਾਮਦਕਾਰ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਨੇ ਕਿਹਾ ਹੈ ਕਿ ਦਸੰਬਰ 2022 ਦੀ ਤਿਮਾਹੀ ‘ਚ ਕਰਮਚਾਰੀਆਂ ਦੀ ਕੁੱਲ ਗਿਣਤੀ ‘ਚ ਕਮੀ ਦੇ ਬਾਵਜੂਦ ਉਹ ਵਿੱਤੀ ਸਾਲ 2023-24 ‘ਚ ਲਗਪਗ 1.50 ਲੱਖ ਲੋਕਾਂ ਨੂੰ ਨੌਕਰੀ ‘ਤੇ ਰੱਖੇਗੀ। ਅਕਤੂਬਰ-ਦਸੰਬਰ ਤਿਮਾਹੀ ‘ਚ ਸਾਫਟਵੇਅਰ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ 2,197 ਘਟ ਕੇ 6.13 ਲੱਖ ‘ਤੇ ਆ ਗਈ। ਕੰਪਨੀ ਦੇ ਮੁੱਖ ਕਾਰਜਕਾਰੀ ਤੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਗੋਪੀਨਾਥਨ ਨੇ ਕਿਹਾ, “ਜੇਕਰ ਤੁਸੀਂ ਭਰਤੀ ਦੇ ਸਾਡੇ ਸਮੁੱਚੇ ਰੁਝਾਨ ਨੂੰ ਦੇਖਦੇ ਹੋ, ਤਾਂ ਅਸੀਂ ਲਗਭਗ ਉਸੇ ਪੱਧਰ ‘ਤੇ ਭਰਤੀ ਕਰ ਰਹੇ ਹਾਂ। ਸਾਨੂੰ ਅਗਲੇ ਵਿੱਤੀ ਸਾਲ ‘ਚ 1,25,000 ਤੋਂ 1,50,000 ਲੋਕਾਂ ਦੀ ਭਰਤੀ ਕਰਨੀ ਚਾਹੀਦੀ ਹੈ।
ਵਿੱਤੀ ਸਾਲ 2021-22 ‘ਚ, ਕੰਪਨੀ ਨੇ ਅਕਤੂਬਰ-ਦਸੰਬਰ ਤਿਮਾਹੀ ‘ਚ 2,197 ਲੋਕਾਂ ਦੀ ਕਮੀ ਦੇ ਬਾਵਜੂਦ, 1.03 ਲੱਖ ਨਵੇਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਤੇ ਵਿੱਤੀ ਸਾਲ 2023 ‘ਚ ਹੁਣ ਤੱਕ ਲਗਪਗ 55,000 ਲੋਕਾਂ ਨੂੰ ਨੌਕਰੀ ਦਿੱਤੀ ਹੈ। ਕੰਪਨੀ ਦੇ ਮੁੱਖ ਮਨੁੱਖੀ ਸਰੋਤ ਅਧਿਕਾਰੀ ਮਿਲਿੰਦ ਲੱਕੜ ਨੇ ਕਿਹਾ ਕਿ ਵਿੱਤੀ ਸਾਲ 2022-23 ‘ਚ ਹੁਣ ਤੱਕ 42,000 ਨਵੇਂ ਲੋਕਾਂ ਦੀ ਭਰਤੀ ਕੀਤੀ ਗਈ।
ਅਮਰੀਕਾ ਸਮੇਤ ਯੂਰਪੀ ਦੇਸ਼ਾਂ ‘ਚ ਮੰਦੀ ਦੇ ਡਰ ਦੇ ਵਿਚਕਾਰ ਚਾਲੂ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ ‘ਚ TCS ਦਾ ਲਾਭ 11 ਫੀਸਦੀ ਵਧ ਕੇ 10,846 ਕਰੋੜ ਰੁਪਏ ਹੋ ਗਿਆ। ਹਾਲਾਂਕਿ ਕੰਪਨੀ ਦੇ ਮੁਨਾਫ਼ੇ ‘ਚ ਕਮੀ ਆਈ ਹੈ, ਪਰ ਕੰਪਨੀ ਭਵਿੱਖ ਦੇ ਸੌਦਿਆਂ ਨੂੰ ਲੈ ਕੇ ਬਹੁਤ ਆਸ਼ਾਵਾਦੀ ਹੈ। ਕੰਪਨੀ ਦੇ ਡਾਇਰੈਕਟਰ ਮੰਡਲ ਨੇ ਪ੍ਰਤੀ ਸ਼ੇਅਰ 75 ਰੁਪਏ ਦੇ ਲਾਭਅੰਸ਼ ਦੀ ਵੀ ਸਿਫ਼ਾਰਿਸ਼ ਕੀਤੀ। ਇਸ ‘ਚ ਪ੍ਰਤੀ ਸ਼ੇਅਰ 67 ਰੁਪਏ ਦਾ ਵਿਸ਼ੇਸ਼ ਲਾਭਅੰਸ਼ ਸ਼ਾਮਲ ਹੈ। ਇਸ ਦੇ ਲਈ ਕੰਪਨੀ ਨੂੰ 33,000 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਤੀਜੀ ਤਿਮਾਹੀ ‘ਚ ਕੰਪਨੀ ਦੀ ਕੁੱਲ ਆਮਦਨ ਵੀ 19.1 ਫੀਸਦੀ ਵਧ ਕੇ 58,229 ਕਰੋੜ ਰੁਪਏ ਹੋ ਗਈ। ਅਕਤੂਬਰ-ਦਸੰਬਰ 2021 ਦੀ ਮਿਆਦ ‘ਚ ਇਹ 48,885 ਕਰੋੜ ਰੁਪਏ ਸੀ। ਹਾਲਾਂਕਿ, ਇਸ ਮਿਆਦ ਦੇ ਦੌਰਾਨ ਕੰਪਨੀ ਦਾ ਸੰਚਾਲਨ ਲਾਭ ਮਾਰਜਨ 0.50 ਪ੍ਰਤੀਸ਼ਤ ਅੰਕ ਘਟ ਕੇ 24.5 ਪ੍ਰਤੀਸ਼ਤ ਰਹਿ ਗਿਆ। ਇਸ ਦੇ ਨਾਲ ਕੰਪਨੀ ਵੱਡੇ ਪੱਧਰ ‘ਤੇ ਨਵੀਆਂ ਨਿਯੁਕਤੀਆਂ ਕਰਨ ਜਾ ਰਹੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h