Apple iPhone 14 Pro Max Price Discount: ਜਦੋਂ ਤੋਂ ਆਈਫੋਨ ਨਿਰਮਾਤਾ ਐਪਲ ਨੇ ਲੇਟੈਸਟ ਮਾਡਲ ਆਈਫੋਨ 14 ਪ੍ਰੋ ਮੈਕਸ ਲਾਂਚ ਕੀਤਾ ਹੈ, ਲੋਕਾਂ ‘ਚ ਇਸ ਨੂੰ ਲੈ ਕੇ ਕਾਫੀ ਕ੍ਰੇਜ਼ ਹੈ। ਇਹ ਕੰਪਨੀ ਵਲੋਂ ਲਾਂਚ ਕੀਤੇ ਗਏ ਸਾਰੇ ਮਾਡਲਾਂ ਚੋਂ ਸਭ ਤੋਂ ਮਹਿੰਗਾ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਆਈਫੋਨ ਦੇ ਇਸ ਮਾਡਲ ਨੂੰ ਆਪਣੀ ਜੇਬ ‘ਚ ਰੱਖਣ ਦਾ ਸੁਪਨਾ ਦੇਖ ਰਹੇ ਹੋ ਤਾਂ ਤੁਹਾਡੇ ਲਈ ਵਧੀਆ ਮੌਕਾ ਹੈ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ, ਤੁਸੀਂ ਆਈਫੋਨ 14 ਪ੍ਰੋ ਮੈਕਸ ਨੂੰ ਕਿਫਾਇਤੀ ਕੀਮਤ ‘ਤੇ ਖਰੀਦ ਸਕਦੇ ਹੋ।
ਫਲਿੱਪਕਾਰਟ ਤੋਂ ਆਈਫੋਨ 14 ਪ੍ਰੋ ਮੈਕਸ ਦੀ ਖਰੀਦ ‘ਤੇ ਗਾਹਕਾਂ ਨੂੰ ਬੰਪਰ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਇਹ ਫੋਨ ਤੁਹਾਡੇ ਬਜਟ ‘ਚ ਆ ਸਕਦਾ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਆਫਰ ਦਾ ਫਾਇਦਾ ਉਠਾ ਕੇ ਆਈਫੋਨ 14 ਪ੍ਰੋ ਮੈਕਸ ਨੂੰ ਕਿਫਾਇਤੀ ਕੀਮਤ ‘ਤੇ ਕਿਵੇਂ ਖਰੀਦ ਸਕਦੇ ਹੋ।
ਸਭ ਤੋਂ ਪਹਿਲਾਂ, ਜੇਕਰ ਅਸੀਂ ਤੁਹਾਨੂੰ ਇਸਦੀ ਕੀਮਤ ਬਾਰੇ ਦੱਸਦੇ ਹਾਂ, Flipkart ‘ਤੇ iPhone 14 Pro Max ਦੀ ਕੀਮਤ (iPhone 14 Pro Max Price) 1,39,900 ਰੁਪਏ ਯਾਨੀ ਲਗਪਗ 140000 ਰੁਪਏ ‘ਚ ਲੀਸਟਿਡ ਹੈ। ਹਾਲਾਂਕਿ, ਤੁਹਾਨੂੰ ਫਲਿੱਪਕਾਰਟ ਵਲੋਂ ਇਸਦੀ ਖਰੀਦਦਾਰੀ ‘ਤੇ ਇੱਕ ਜ਼ਬਰਦਸਤ ਆਫਰ ਦਿੱਤਾ ਜਾ ਰਿਹਾ ਹੈ। ਜੀ ਹਾਂ, ਇਸ ਆਫਰ ‘ਚ ਤੁਸੀਂ iPhone 14 Pro Max ਦੀ ਖਰੀਦ ‘ਤੇ 23,000 ਰੁਪਏ ਤੋਂ ਜ਼ਿਆਦਾ ਦੀ ਬਚਤ ਕਰ ਸਕਦੇ ਹੋ। ਹਾਲਾਂਕਿ, ਇਸਦੇ ਲਈ ਕਈ ਨਿਯਮ ਅਤੇ ਸ਼ਰਤਾਂ ਲਾਗੂ ਹਨ।
Flipkart ਤੁਹਾਨੂੰ Apple iPhone 14 Pro Max ਦੇ 128GB ਵੇਰੀਐਂਟ ਦੀ ਖਰੀਦਦਾਰੀ ‘ਤੇ 23000 ਰੁਪਏ ਤੱਕ ਦਾ ਐਕਸਚੇਂਜ ਆਫਰ ਦੇ ਰਿਹਾ ਹੈ। ਇਸ ਦੇ ਤਹਿਤ, ਐਕਸਚੇਂਜ ਡਿਸਕਾਉਂਟ ਤੁਹਾਡੇ ਪੁਰਾਣੇ ਫੋਨ ਮਾਡਲ ਅਤੇ ਇਸਦੀ ਮੌਜੂਦਾ ਸਥਿਤੀ ‘ਤੇ ਲਾਗੂ ਹੋਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਕਿਸੇ ਵੀ ਲੇਟੈਸਟ ਮਾਡਲ ਦੇ ਫੋਨ ਨੂੰ ਐਕਸਚੇਂਜ ਕਰਕੇ ਇਸ ਡਿਸਕਾਊਂਟ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਅਤੇ ਤੁਹਾਡਾ ਫੋਨ ਠੀਕ ਕੰਡੀਸ਼ਨ ‘ਚ ਹੈ ਤਾਂ ਤੁਹਾਨੂੰ 23 ਹਜ਼ਾਰ ਦਾ ਪੂਰਾ ਡਿਸਕਾਊਂਟ ਦਿੱਤਾ ਜਾ ਸਕਦਾ ਹੈ।
ਇੰਨਾ ਹੀ ਨਹੀਂ, ਤੁਸੀਂ ਕੁਝ ਚੁਣੇ ਹੋਏ ਫੋਨ ਮਾਡਲਾਂ ‘ਤੇ 3000 ਹਜ਼ਾਰ ਰੁਪਏ ਦੀ ਵਾਧੂ ਐਕਸਚੇਂਜ ਛੋਟ ਵੀ ਹਾਸਲ ਕਰ ਸਕਦੇ ਹੋ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਐਕਸਚੇਂਜ ਆਫਰ ਦੇ ਤਹਿਤ ਆਈਫੋਨ 14 ਪ੍ਰੋ ਮੈਕਸ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁੱਲ 26000 ਰੁਪਏ ਦਾ ਐਕਸਚੇਂਜ ਲਾਭ ਮਿਲ ਰਿਹਾ ਹੈ।
ਇਸ ਤੋਂ ਇਲਾਵਾ ਤੁਹਾਨੂੰ ਫਲਿੱਪਕਾਰਟ ਐਕਸਿਸ ਬੈਂਕ ਕਾਰਡ ਨਾਲ ਭੁਗਤਾਨ ਕਰਨ ‘ਤੇ 5% ਕੈਸ਼ਬੈਕ ਅਤੇ UPI ਰਾਹੀਂ ਭੁਗਤਾਨ ਕਰਨ ‘ਤੇ 250 ਰੁਪਏ ਦੀ ਛੋਟ ਮਿਲ ਰਹੀ ਹੈ। ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਤੁਸੀਂ ਫਲਿੱਪਕਾਰਟ ਤੋਂ ਆਈਫੋਨ 14 ਪ੍ਰੋ ਮੈਕਸ ਦੀ ਖਰੀਦ ‘ਤੇ ਇੰਨੀ ਜ਼ਿਆਦਾ ਬਚਤ ਕਰ ਸਕੋਗੇ।