ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਆਪਣੇ ਹੱਕਾਂ ਲਈ ਸੰਘਰਸ਼ ਕਰਦਾ ਅਕਸਰ ਹੀ ਸੜਕਾਂ ਤੇ ਦਿਖਾਈ ਦਿੰਦਾ ਹੈ ਪਰ ਜੈਪੁਰ ਰਾਜਸਥਾਨ ਦਾ ਰਹਿਣ ਵਾਲਾ ਸ਼ਿਵਰਾਜ ਸਿੰਘ ਸ਼ੇਖਾਵਤ ਜੋ ਕਿ ਪੇਸ਼ੇ ਵਜੋਂ ਸਾਫਟਵੇਅਰ ਇੰਜੀਨੀਅਰ ਸੀ ਨੇ ਗਊ ਮਾਤਾ ਨੂੰ ਵਿਰਾਸਤੀ ਦਰਜਾ ਦਿਵਾਉਣ ਲਈ ਪੂਰੇ ਦੇਸ਼ ਵਿੱਚ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ ਹੈ। ਰਮੇਸ਼ਵਰਮ ਤਾਮਿਲਨਾਡੂ ਤੋਂ ਦਸੰਬਰ 2021 ਵਿੱਚ ਸ਼ੁਰੂ ਕੀਤੀ ਗਈ ਇਹ ਪੈਦਲ ਯਾਤਰਾ ਪੰਜਾਬ ਵਿੱਚ ਦਾਖਲ ਹੋ ਚੁੱਕੀ ਹੈ।
ਹਰ ਰੋਜ਼ 25 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੇ ਸ਼ਿਵਰਾਜ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਠਾਕੁਰ ਜੀ ਦੀ ਕ੍ਰਿਪਾ ਨਾਲ ਹੁਣ ਉਹ ਗਊ ਮਾਤਾ ਨੂੰ ਰਾਸ਼ਟਰੀ ਦਰਜਾ ਦਿਵਾਉਣ ਲਈ ਇਹ ਪੈਦਲ ਯਾਤਰਾ ਪੂਰੇ ਦੇਸ਼ ਵਿਚ ਕਰ ਰਹੇ ਹਨ ਅਤੇ ਹੁਣ ਪੰਜਾਬ ਵਿਚ ਆਏ ਹੋਏ ਹਨ। ਉਹਨਾਂ ਨੂੰ ਕਰੀਬ ਇੱਕ ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਅਤੇ ਹਰ ਰੋਜ਼ 25 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹਨ। ਗੱਲਬਾਤ ਦੌਰਾਨ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਉਹ ਉਹ ਪੇਸੇ ਵਜੋਂ ਸਾਫਟਵੇਅਰ ਇੰਜੀਨੀਅਰ ਸੀ ਅਤੇ ਉਹ ਨਾਮੀ ਕੰਪਨੀਆਂ ਵਿਚ ਕੰਮ ਕਰ ਚੁੱਕਿਆ ਹੈ ਪਰ ਠਾਕੁਰ ਜੀ ਦੀ ਕ੍ਰਿਪਾ ਨਾਲ ਹੁਣ ਉਹ ਗਊ ਮਾਤਾ ਦੇ ਮਾਣ ਸਨਮਾਨ ਨੂੰ ਬਹਾਲ ਕਰਾਉਣ ਲਈ ਪੈਦਲ ਯਾਤਰਾ ਕਰ ਰਿਹਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਦੀ ਨੌਜਵਾਨ ਪੀੜ੍ਹੀ ਧਰਮ ਤੋਂ ਦੂਰ ਹੁੰਦੀ ਜਾ ਰਹੀ ਹੈ ਸਾਨੂੰ ਵੱਧ ਤੋਂ ਬਾਅਦ ਗਊ ਮਾਤਾ ਨਾਲ ਸਬੰਧਤ ਬਣਨ ਵਾਲੇ ਪ੍ਰੋਡਕਟ ਹੀ ਵਰਤਣ ਤਾਂ ਜੋ ਲੋਕਾਂ ਨੂੰ ਗਊ ਮਾਤਾ ਦੀ ਮਹੱਤਤਾ ਬਾਰੇ ਪਤਾ ਲੱਗ ਸਕੇ ਜੇਕਰ ਵੱਧ ਤੋਂ ਵੱਧ ਦੇਸੀ ਗਾਵਾਂ ਬਾਰੇ ਲੋਕਾਂ ਨੂੰ ਪਤਾ ਲਗੇਗਾ ਤਾਂ ਉਹ ਗਊ ਮਾਤਾ ਦਾ ਵੱਧ ਮਾਣ ਸਤਿਕਾਰ ਕਰਨਗੇ ਅਤੇ ਗਊ ਮਾਤਾ ਨੂੰ ਰਾਸ਼ਟਰੀ ਦਰਜਾ ਮਿਲੇਗਾ ਉਨ੍ਹਾਂ ਕਿਹਾ ਕਿ ਪੈਦਲ ਯਾਤਰਾ ਰਾਹੀਂ ਉਹ ਆਪਣਾ ਇੱਕ ਸੰਦੇਸ਼ ਆਮ ਲੋਕਾਂ ਤੱਕ ਲੈ ਕੇ ਜਾ ਰਹੇ ਹਨ ਪਰ ਇਸ ਯਾਤਰਾ ਦੌਰਾਨ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਬੱਸ ਮੀਡੀਆ ਰਾਹੀਂ ਹੀ ਉਹ ਆਪਣੀ ਗਲ-ਬਾਤ ਸੂਬਾ ਅਤੇ ਕੇਂਦਰ ਸਰਕਾਰ ਅੱਗੇ ਆਖ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਯਾਤਰਾ ਹੋਣਾ ਪੰਜਾਬ ਤੋਂ ਹਰਿਆਣਾ ਫਿਰ ਦਿੱਲੀ ਅਤੇ ਰਾਜਸਥਾਨ ਵਿਚ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਗਊ ਮਾਤਾ ਬਾਰੇ ਦੱਸਿਆ ਜਾ ਸਕੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h