Bharat Jodo Yatra: ਅੱਜ ਭਾਵ ਬੁੱਧਵਾਰ ਨੂੰ ਜੇਕਰ ਤੁਸੀਂ ਦਿੱਲੀ ਤੋਂ ਲੁਧਿਆਣਾ ਆ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਅੱਜ ਖੰਨਾ ਪਹੁੰਚਣ ਤੋਂ ਪਹਿਲਾਂ ਰੂਟ ਪਲਾਨ ਬਦਲ ਦਿੱਤਾ ਗਿਆ ਹੈ। ਬੁੱਧਵਾਰ ਨੂੰ ਰਾਜਪੁਰਾ ਤੋਂ ਲੁਧਿਆਣਾ ਤੱਕ 86 ਕਿਲੋਮੀਟਰ ਲੰਬੇ ਕੌਮੀ ਮਾਰਗ ‘ਤੇ ਵਾਹਨਾਂ ਦੀ ਆਵਾਜਾਈ ਬੰਦ ਰਹੇਗੀ, ਜਦਕਿ ਜਲੰਧਰ ਤੋਂ ਦਿੱਲੀ ਤੱਕ ਆਵਾਜਾਈ ਆਮ ਵਾਂਗ ਜਾਰੀ ਰਹੇਗੀ।
ਦਿੱਲੀ ਤੋਂ ਆਉਣ ਵਾਲੇ ਵਾਹਨ ਰਾਜਪੁਰਾ ਤੋਂ ਚੰਡੀਗੜ੍ਹ ਰੋਡ ਰਾਹੀਂ ਬਨੂੜ, ਖਰੜ, ਸਮਰਾਲਾ ਹੁੰਦੇ ਹੋਏ ਲੁਧਿਆਣਾ ਦੇ ਸਮਰਾਲਾ ਚੌਕ ਤੋਂ ਨਿਕਲਣਗੇ। ਗੋਬਿੰਦਗੜ੍ਹ ਤੋਂ ਆਉਣ ਵਾਲੇ ਵਾਹਨ ਅਮਲੋਹ, ਭਾਦਸੋਂ ਤੋਂ ਹੁੰਦੇ ਹੋਏ ਨਾਭਾ, ਮਲੇਰਕੋਟਲਾ, ਲੁਧਿਆਣਾ ਨੂੰ ਜਾਣਗੇ।
ਦੱਖਣੀ ਬਾਈਪਾਸ ‘ਤੇ ਲੁਧਿਆਣਾ ਤੋਂ ਆਉਣ ਵਾਲੇ ਵਾਹਨਾਂ ਨੂੰ ਟਿੱਬਾ ਰੋਡ ਤੋਂ ਮੋੜ ਦਿੱਤਾ ਜਾਵੇਗਾ
ਲੁਧਿਆਣਾ ਤੋਂ ਦੋਰਾਹਾ-ਰੋਪੜ ਜਾਣ ਵਾਲੇ ਦੱਖਣੀ ਬਾਈਪਾਸ ‘ਤੇ ਟਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ। ਲੁਧਿਆਣਾ ਤੋਂ ਆਉਣ ਵਾਲੇ ਵਾਹਨਾਂ ਨੂੰ ਟਿੱਬਾ ਰੋਡ ਤੋਂ ਮੋੜ ਕੇ ਦੋਰਾਹਾ ਦੀ ਬਜਾਏ ਸਾਹਨੇਵਾਲ ਰਾਹੀਂ ਆਉਣਾ ਪਵੇਗਾ।
ਪਟਿਆਲਾ ਤੋਂ ਆਉਣ ਵਾਲੀ ਟਰੈਫਿਕ ਨੂੰ ਲੁਧਿਆਣਾ-ਮੋਗਾ ਰਾਹੀਂ ਸੰਗਰੂਰ-ਮਾਲੇਰਕੋਟਲਾ ਦੇ ਰਸਤੇ ਡਾਇਵਰਟ ਕੀਤਾ ਜਾਵੇਗਾ।
ਲੁਧਿਆਣਾ-ਖਰੜ ਕੌਮੀ ਮਾਰਗ ’ਤੇ ਰੋਪੜ ਤੋਂ ਆਉਣ ਵਾਲੀ ਟਰੈਫਿਕ ਸਿੱਧੀ ਲੁਧਿਆਣਾ ਵੱਲ ਜਾ ਸਕੇਗੀ। ਨੀਲੋ-ਦੋਰਾਹਾ ਦੇ ਰਸਤੇ ਵਿਚ ਕਿਸੇ ਨੂੰ ਵੀ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਖੰਨਾ ਵਿੱਚ ਲਿੰਕ ਸੜਕਾਂ ਰਾਹੀਂ ਵਾਹਨਾਂ ਦਾ ਦਾਖਲਾ ਬੰਦ ਰਹੇਗਾ। ਮਲੇਰਕੋਟਲਾ ਤੋਂ ਖੰਨਾ ਆਉਣ ਵਾਲੀ ਟਰੈਫਿਕ ਮਾਲੇਰਕੋਟਲਾ ਤੋਂ ਹੀ ਬੰਦ ਰਹੇਗੀ, ਟਰੈਫਿਕ ਪਟਿਆਲਾ ਤੋਂ ਹੋ ਕੇ ਲੰਘੇਗੀ। ਲਲਹੇੜੀ ਰੋਡ ਤੋਂ ਖੰਨਾ ਨੂੰ ਆਉਣ ਵਾਲੀ ਆਵਾਜਾਈ ਪਿੰਡ ਲਲਹੇੜੀ ਤੋਂ ਬੰਦ ਰਹੇਗੀ।
ਖੰਨਾ ‘ਚ ਸਮਰਾਲਾ ਤੋਂ ਆਉਣ ਵਾਲੀ ਟਰੈਫਿਕ ਦੀ ਕੋਈ ਐਂਟਰੀ ਨਹੀਂ ਹੋਵੇਗੀ। ਅਮਲੋਹ ਤੋਂ ਆਉਣ ਵਾਲੀ ਟਰੈਫਿਕ ਨੂੰ ਅਮਲੋਹ ਤੋਂ ਪਟਿਆਲਾ ਵਾਇਆ ਡਾਇਵਰਟ ਕੀਤਾ ਜਾਵੇਗਾ।
ਖੰਨਾ ਸ਼ਹਿਰ ਪੂਰਨ ਤੌਰ ‘ਤੇ ਲਾਕਡਾਊਨ ‘ਚ ਰਹੇਗਾ। ਖੰਨਾ ‘ਚ ਟਰਾਂਸਪੋਰਟ ਸਹੂਲਤ ਬੰਦ ਰਹੇਗੀ।
2000 ਸੈਨਿਕਾਂ ਦੀ ਤਾਇਨਾਤੀ
ਯਾਤਰਾ ਦੀ ਸੁਰੱਖਿਆ ਲਈ ਖੰਨਾ, ਪਟਿਆਲਾ, ਬਠਿੰਡਾ ਜ਼ਿਲ੍ਹਿਆਂ ਤੋਂ ਇਲਾਵਾ ਹੋਮਗਾਰਡ ਫੋਰਸ ਸਮੇਤ 2000 ਜਵਾਨਾਂ ਦੀ ਡਿਊਟੀ ਲਗਾਈ ਗਈ ਹੈ। ਇਸ ਤੋਂ ਇਲਾਵਾ ਰਾਹੁਲ ਗਾਂਧੀ ਦੀ ਜ਼ੈੱਡ ਪਲੱਸ ਸੁਰੱਖਿਆ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਸ਼ਹਿਰ ਦੇ ਕੋਨੇ-ਕੋਨੇ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ, ਸਿਵਲ ਵਰਦੀ ਵਿਚ ਇੰਟੈਲੀਜੈਂਸ ਲੋਕਾਂ ਵਿਚ ਘੁੰਮ ਰਹੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h