Street Food Samosa: ਹਰ ਸੂਬੇ ਤੇ ਸ਼ਹਿਰ ਦਾ ਖਾਣਾ ਵੱਖੋ ਵੱਖਰਾ ਹੁੰਦਾ ਹੈ ਪਰ ਇੱਕ ਚੀਜ਼ ਜੋ ਸਟ੍ਰੀਟ ਫੂਡ ਵਜੋਂ ਤੁਹਾਨੂੰ ਕਿਤੇ ਵੀ ਮਿਲ ਜਾਵੇਗੀ ਇਹ ਹੈ ਸਮੋਸਾ। ਹਰ ਸ਼ਹਿਰ ਵਿੱਚ ਤੁਹਾਨੂੰ ਸਮੋਸਾ ਆਸਾਨੀ ਨਾਲ ਮਿਲ ਜਾਵੇਗਾ, ਪਰ ਅੱਜ ਜਿਸ ਖਾਸ ਸਮੋਸੇ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ, ਉਸ ਨੂੰ ਖਾਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਹਨ।
ਜੇ ਤੁਸੀਂ ਰਾਜਸਥਾਨ ਦੇ ਚੁਰੂ ਇਲਾਕੇ ਵਿੱਚ ਕਦੇ ਜਾਓ ਤਾਂ ਇਥੋਂ ਦੇ ਮਸ਼ਹੂਰ ਜੰਬੋ ਸਮੋਸੇ ਦਾ ਸੁਆਦ ਜ਼ਰੂਰ ਲਓ। ਇੱਥੋਂ ਦੇ ਲੋਕਾਂ ਦਾ ਇਹ ਤੱਕ ਕਹਿਣਾ ਹੈ ਕਿ ਜੇ ਤੁਸੀਂ ਕੋਰਟ ਰੋਡ ‘ਤੇ ਕਾਨ੍ਹਾ ਸਵੀਟਸ ਦੇ ਸਮੋਸੇ ਨਹੀਂ ਚੱਖੇ ਹਨ, ਤਾਂ ਤੁਸੀਂ ਸ਼ਹਿਰ ਦੇ ਸੁਆਦਾਂ ਨੂੰ ਪੂਰੀ ਤਰ੍ਹਾਂ ਚਖਿਆ ਹੀ ਨਹੀਂ। ਇੱਥੇ ਬਣਨ ਵਾਲੇ ਇਕ ਸਮੋਸੇ ਦਾ ਵਜ਼ਨ ਹੀ ਇੰਨਾ ਜ਼ਿਆਦਾ ਹੁੰਦਾ ਹੈ ਕਿ ਇਸ ਨੂੰ ਜੰਬੋ ਸਮੋਸਾ ਕਿਹਾ ਜਾਂਦਾ ਹੈ ਅਤੇ ਇਹ ਨਾ ਸਿਰਫ ਆਲੂਆਂ ਨਾਲ ਸਗੋਂ ਕਾਜੂ ਅਤੇ ਪਨੀਰ ਦੀ ਸਟਫਿੰਗ ਨਾਲ ਤਿਆਰ ਕੀਤਾ ਜਾਂਦਾ ਹੈ।
ਇਸ ਦੁਕਾਨ ਦੇ ਸੰਚਾਲਕ ਪਰਮੇਸ਼ਵਰਲਾਲ ਸੈਣੀ ਨੇ ਦੱਸਿਆ ਕਿ ਉਹ ਪਿਛਲੇ 9 ਸਾਲਾਂ ਤੋਂ ਇਹ ਸਮੋਸੇ ਵੇਚ ਰਹੇ ਹਨ। ਆਮ ਤੌਰ ‘ਤੇ ਬਾਜ਼ਾਰ ‘ਚ ਵਿਕਣ ਵਾਲੇ ਸਮੋਸੇ ਦਾ ਵਜ਼ਨ 90 ਤੋਂ 100 ਗ੍ਰਾਮ ਹੁੰਦਾ ਹੈ ਪਰ ਕਾਨ੍ਹਾ ਸਵੀਟਸ ਦੇ ਇਨ੍ਹਾਂ ਸਮੋਸੇ ਦੀ ਖਾਸ ਗੱਲ ਇਹ ਹੈ ਕਿ ਇੱਥੇ ਬਣੇ ਜੰਬੋ ਸਮੋਸੇ ਦਾ ਵਜ਼ਨ ਕਰੀਬ 200 ਗ੍ਰਾਮ ਹੁੰਦਾ ਹੈ। ਇੱਥੇ ਮਿਠਾਈ ਬਣਾਉਣ ਵਾਲੇ ਰਾਮਸਿੰਘ ਨੇ ਦੱਸਿਆ ਕਿ ਇਸ ਵੱਡੇ ਸਮੋਸੇ ਦੇ ਸਟਫਿੰਗ ਵਿੱਚ ਉਹ ਕਾਜੂ ਦੇ ਨਾਲ-ਨਾਲ ਪਨੀਰ ਵੀ ਮਿਲਾਉਂਦੇ ਹਨ।
ਰੋਜ਼ਾਨਾ ਵਿਕਦੇ ਹਨ 1000 ਤੋਂ ਵੱਧ ਸਮੋਸੇ
ਸੈਣੀ ਨੇ ਦੱਸਿਆ ਕਿ ਇਸ ਸਮੋਸੇ ਦਾ ਨਾਂ ਉਨ੍ਹਾਂ ਨੇ ਨਹੀਂ ਸਗੋਂ ਇੱਥੋਂ ਦੇ ਲੋਕਾਂ ਨੇ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਆਕਾਰ ਅਤੇ ਗੁਣਵੱਤਾ ਦੇ ਬਾਵਜੂਦ ਇਸ ਸਮੋਸੇ ਦੀ ਕੀਮਤ ਸਿਰਫ 15 ਰੁਪਏ ਪ੍ਰਤੀ ਸਮੋਸਾ ਹੈ। ਅਤੇ ਇਸ ਸਮੋਸੇ ਦੀ ਪ੍ਰਸਿੱਧੀ ਦਾ ਸਬੂਤ ਇਹ ਹੈ ਕਿ ਇੱਥੇ ਹਰ ਰੋਜ਼ ਇੱਕ ਹਜ਼ਾਰ ਤੋਂ ਵੱਧ ਸਮੋਸੇ ਵਿਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h