Golden Temple Heritage Road: ਪੰਜਾਬ ‘ਚ ਪਿਛਲੇ ਦਿਨੀਂ ਕੁਝ ਅਜਿਹੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਕਰਕੇ ਪੰਜਾਬੀਆਂ ਦਾ ਮਜ਼ਾਕ ਉਡਾਇਆ ਗਿਆ। ਇਹ ਸਭ ਉਦੋਂ ਹੋਇਆ ਜਦੋਂ ਬੀਤੇ ਕੁਝ ਸਮਾਂ ਪਹਿਲਾਂ ਸੇਬਾਂ ਦਾ ਟਰੱਕ ਪਲਟਣ ਮਗਰੋਂ ਸੇਬਾਂ ਦੀਆਂ ਪੇਟੀਆਂ ਲੁੱਟਣ ਵਾਲਿਆਂ ਦੀ ਵੀਡੀਓ ਵਾਇਰਲ ਹੋਈ ਸੀ। ਇਸ ਤੋਂ ਬਾਅਦ ਬੇਸ਼ੱਕ ਸੇਬ ਦੇ ਵਪਾਰੀ ਨੂੰ ਉਸ ਦੇ ਨੁਕਸਾਨ ਦੇ ਪੈਸੇ ਦਿੱਤੇ ਗਏ ਸੀ ਪਰ ਇਸ ਘਟਨਾ ਦੀ ਕਾਫੀ ਨਿਖੇਦੀ ਕੀਤੀ ਗਈ ਸੀ।
ਇਸ ਤੋਂ ਬਾਅਦ ਹੁਣ ਇੱਕ ਹੋਰ ਘਟਨਾ ਵਾਪਰੀ ਜਿਸ ਨੇ ਸਾਬਤ ਕੀਤਾ ਕਿ ਪੰਜਾਬੀ ਇਮਾਨਦਾਰ ਹਨ। ਦੱਸ ਦਈਏ ਕਿ ਪੰਜਾਬ ਦੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨੂੰ ਜਾਂਦੀ ਹੈਰੀਟੇਜ ਰੋਡ ‘ਤੇ ਇੱਕ ਸ਼ਰਧਾਲੂ ਦਾ ਮੋਬਾਈਲ ਡਿੱਗ ਗਿਆ ਪਰ ਰੁਮਾਲ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੇ ਕੁਲਦੀਪ ਸਿੰਘ ਨੇ ਇਹ ਮੋਬਾਇਲ ਉਸ ਦੇ ਮਾਲਕ ਨੂੰ ਵਾਪਸ ਕਰ ਦਿੱਤਾ। ਜਿਸ ਤੋਂ ਬਾਅਦ ਸ਼ਰਧਾਲੂਆਂ ਨੇ ਕੁਲਦੀਪ ਦਾ ਧੰਨਵਾਦ ਕੀਤਾ, ਤੇ ਵਿਰਾਸਤੀ ਮਾਰਗ ‘ਤੇ ਪਿਛਲੀਆਂ ਘਟਨਾਵਾਂ ਨੂੰ ਭੁੱਲਣ ਲਈ ਵੀ ਕਿਹਾ।
ਕੁਲਦੀਪ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਹ ਹੈਰੀਟੇਜ ਰੋਡ ’ਤੇ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਰੁਮਾਲ ਵੇਚ ਰਿਹਾ ਸੀ। ਫਿਰ ਉਸਨੂੰ ਇੱਕ ਐਂਡਰੌਇਡ ਫੋਨ ਉਲਟਾ ਪਿਆ ਮਿਲਿਆ। ਉਸਨੇ ਫੋਨ ਨੂੰ ਚੁੱਕਿਆ। ਫੋਨ ਲੌਕ ਸੀ। ਜਿਸ ਕਾਰਨ ਉਹ ਇਸ ਨੂੰ ਖੋਲ੍ਹ ਨਹੀਂ ਸਕਿਆ। ਇਸ ਤੋਂ ਪਹਿਲਾਂ ਕਿ ਇਹ ਗਲਤ ਹੱਥਾਂ ਵਿੱਚ ਪੈਂਦਾ, ਉਸਨੇ ਇਸਨੂੰ ਆਪਣੇ ਕੋਲ ਰੱਖਿਆ ਤੇ ਕਿਸ ਦੀ ਕਾਲ ਆਉਣ ਦੀ ਉਡੀਕ ਕੀਤੀ।
ਕੁਝ ਮਿੰਟਾਂ ਬਾਅਦ ਹੀ ਕੁਲਦੀਪ ਨੂੰ ਉਸ ਦੇ ਮੋਬਾਈਲ ‘ਤੇ ਕਾਲ ਆਈ। ਇਹ ਫੋਨ ਉਸ ਨੌਜਵਾਨ ਦੀ ਪਤਨੀ ਦਾ ਸੀ ਜੋ ਮੱਥਾ ਟੇਕਣ ਆਏ ਸੀ। ਜੋ ਉਸ ਦੇ ਪਰਸ ਚੋਂ ਡਿੱਗਿਆ, ਪਰ ਉਸ ਨੂੰ ਪਤਾ ਨਹੀਂ ਲੱਗਿਆ। ਔਰਤ ਆਪਣਾ ਮੋਬਾਈਲ ਫੋਨ ਲੈ ਕੇ ਬਹੁਤ ਖੁਸ਼ ਹੋਈ।
ਪਿਛਲੀਆਂ ਘਟਨਾਵਾਂ ਨੂੰ ਭੁੱਲਣ ਦੀ ਅਪੀਲ
ਔਰਤ ਨੇ ਪੁਰਾਣੀਆਂ ਘਟਨਾਵਾਂ ਨੂੰ ਭੁੱਲਣ ਦੀ ਅਪੀਲ ਕੀਤੀ। ਔਰਤ ਨੇ ਕਿਹਾ ਕਿ ਹਰ ਕੋਈ ਬੁਰਾ ਨਹੀਂ ਹੁੰਦਾ, ਇੱਥੇ ਬੁਰੇ ਲੋਕ ਵੀ ਹਨ ਤੇ ਚੰਗੇ ਵੀ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਅਜਿਹੀਆਂ ਦੋ ਘਟਨਾਵਾਂ ਵਾਪਰੀਆਂ ਸੀ, ਜਿਸ ਕਾਰਨ ਅੰਮ੍ਰਿਤਸਰ ਦਾ ਅਕਸ ਖ਼ਰਾਬ ਹੋਇਆ ਸੀ। ਇੱਕ ਬਲਾਗਰ ਉਮਰ ਵੱਲੋਂ ਬਣਾਈ ਗਈ ਵੀਡੀਓ ਸੀ, ਜਿਸ ਵਿੱਚ ਇੱਕ ਨੌਜਵਾਨ ਲੜਕੀਆਂ ਦੀ ਸਪਲਾਈ ਕਰ ਰਿਹਾ ਸੀ ਅਤੇ ਦੂਜਾ ਇੱਕ ਸ਼ਰਧਾਲੂ ਨੇ ਵਿਰਾਸਤੀ ਸੜਕ ‘ਤੇ ਨਸ਼ੇੜੀ ਦੀ ਵੀਡੀਓ ਵਾਇਰਲ ਕੀਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h