Hockey World Cup 2023: ਹਾਕੀ ਵਿਸ਼ਵ ਕੱਪ 2023 ਦੀ ਸ਼ੁਰੂਆਤ ਬੁੱਧਵਾਰ ਨੂੰ ਕਟਕ ਦੇ ਖੂਬਸੂਰਤ ਬਾਰਾਬਤੀ ਸਟੇਡੀਅਮ ‘ਚ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਹੋਈ। ਹਾਕੀ ਵਿਸ਼ਵ ਕੱਪ ਦਾ ਪਹਿਲਾ ਮੈਚ 13 ਜਨਵਰੀ ਨੂੰ ਹੋਵੇਗਾ। ਟੂਰਨਾਮੈਂਟ ਦਾ ਫਾਈਨਲ 29 ਜਨਵਰੀ ਨੂੰ ਖੇਡਿਆ ਜਾਵੇਗਾ।
ਸਾਰੇ ਮੈਚ ਦੋ ਸਟੇਡੀਅਮ ‘ਚ ਆਯੋਜਿਤ ਕੀਤੇ ਜਾਣਗੇ – ਰਾਉਰਕੇਲਾ ਦੇ ਬਿਰਸਾ ਮੁੰਡਾ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਅਤੇ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ। ਹਾਕੀ ਵਿਸ਼ਵ ਕੱਪ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਕ੍ਰੇਜ਼ ਸਿਖਰਾਂ ‘ਤੇ ਹੈ। ਅਜਿਹੇ ‘ਚ ਅਸੀਂ ਤੁਹਾਨੂੰ ਵਿਸ਼ਵ ਕੱਪ ਦੀਆਂ ਟਿਕਟਾਂ ਖਰੀਦਣ ਦਾ ਤਰੀਕਾ ਦੱਸ ਰਹੇ ਹਾਂ।
ਆਨਲਾਈਨ ਬੁੱਕ ਕੀਤੀਆਂ ਜਾ ਸਕਦੀਆਂ ਟਿਕਟਾਂ
ਵਿਸ਼ਵ ਕੱਪ ਵਿੱਚ ਭਾਰੀ ਭੀੜ ਆਉਣ ਦੀ ਉਮੀਦ ਹੈ। 20 ਮੈਚ ਰਾਉਰਕੇਲਾ ਵਿਚ ਖੇਡੇ ਜਾਣਗੇ ਜਦਕਿ ਫਾਈਨਲ ਸਮੇਤ 24 ਮੈਚ ਭੁਵਨੇਸ਼ਵਰ ਵਿਚ ਖੇਡੇ ਜਾਣਗੇ। ਹਾਕੀ ਵਿਸ਼ਵ ਕੱਪ ਦੀਆਂ ਟਿਕਟਾਂ ਪੇਟੀਐਮ ਇਨਸਾਈਡਰ ‘ਤੇ ਆਨਲਾਈਨ ਉਪਲਬਧ ਹਨ।
𝘼 𝙉𝙞𝙜𝙝𝙩 𝙏𝙤 𝙍𝙚𝙢𝙚𝙢𝙗𝙚𝙧!#HWC2023 Celebrations at #BarabatiStadium was a star-studded affair.
Performances from top B-town celebs, mind-blowing singers & global stars exceeded everyone's expectations, setting the bar pretty high!#HockeyHaiDilMera #HockeyWorldCup pic.twitter.com/wxVbsrhtkK
— Odisha Sports (@sports_odisha) January 12, 2023
ਟਿਕਟਾਂ ਆਨਲਾਈਨ ਬੁੱਕ ਕੀਤੀਆਂ ਜਾ ਸਕਦੀਆਂ ਹਨ। ਜਦੋਂਕਿ ਸਟੇਡੀਅਮ ‘ਚ ਬਾਕਸ ਆਫਿਸ ‘ਤੇ ਵੀ ਟਿਕਟਾਂ ਖਰੀਦੀਆਂ ਜਾ ਸਕਦੀਆਂ ਹਨ। ਹਾਕੀ ਦੇ ਫੈਨਸ ਮੋਬਾਈਲ ਨੰਬਰ, ਈਮੇਲ ਪਤਾ ਤੇ ਫੋਟੋ ਆਈਡੀ ਨਾਲ ਰਜਿਸਟਰ ਕਰਕੇ ਆਨਲਾਈਨ ਟਿਕਟਾਂ ਬੁੱਕ ਕਰ ਸਕਦੇ ਹਨ।
ਜਾਣੋ ਕੀ ਹੋਵੇਗੀ ਕੀਮਤ?
ਜਾਣਕਾਰੀ ਮੁਤਾਬਕ ਭਾਰਤ ਦੇ ਮੈਚਾਂ ਲਈ ਟਿਕਟਾਂ ਦੀ ਕੀਮਤ 200, 400 ਅਤੇ 500 ਰੁਪਏ ਵਿੱਚ ਉਪਲਬਧ ਹੋਵੇਗੀ। ਜਦਕਿ ਗੈਰ-ਭਾਰਤੀ ਮੈਚਾਂ ਦੀ ਟਿਕਟ ਦੀ ਕੀਮਤ 100, 200 ਅਤੇ 500 ਰੁਪਏ ਰੱਖੀ ਗਈ ਹੈ। ਭਾਰਤ ਨੇ 1982, 2010 ਅਤੇ 2018 ਵਿੱਚ ਪਹਿਲੇ ਤਿੰਨ ਵਾਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਹੈ। ਓਡੀਸ਼ਾ ਲਗਾਤਾਰ ਦੂਜੀ ਵਾਰ ਅੰਤਰਰਾਸ਼ਟਰੀ ਸਮਾਗਮ ਦੀ ਮੇਜ਼ਬਾਨੀ ਕਰ ਰਿਹਾ ਹੈ, ਇਸ ਤੋਂ ਪਹਿਲਾਂ 2018 ਵਿੱਚ ਭੁਵਨੇਸ਼ਵਰ ਵਿੱਚ ਆਯੋਜਿਤ ਕੀਤਾ ਗਿਆ ਸੀ।
ਭਾਰਤ ਨੇ ਸਿਰਫ਼ ਇੱਕ ਵਾਰ ਜਿੱਤਿਆ ਖ਼ਿਤਾਬ
ਭਾਰਤ ਆਪਣੇ ਘਰੇਲੂ ਦਰਸ਼ਕਾਂ ਲਈ ਇੱਕ ਸ਼ਾਨਦਾਰ ਈਵੈਂਟ ਦੀ ਤਿਆਰੀ ਕਰ ਰਿਹਾ ਹੈ। 8 ਵਾਰ ਦੇ ਓਲੰਪਿਕ ਚੈਂਪੀਅਨ ਭਾਰਤ ਨੇ ਸਿਰਫ ਇਕ ਵਾਰ ਵਿਸ਼ਵ ਕੱਪ ਜਿੱਤਿਆ ਹੈ। ਭਾਰਤ ਦਾ ਇੱਕੋ ਇੱਕ ਖਿਤਾਬ 1975 ਵਿੱਚ ਆਇਆ ਸੀ ਜਦੋਂ ਉਸਨੇ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾਇਆ ਸੀ।
We can't contain our excitement any longer!
Few hours to go! ⏳#IndiaKaGame #HockeyIndia #HWC2023 #StarsBecomeLegends @CMO_Odisha @sports_odisha @IndiaSports @Media_SAI @16Sreejesh pic.twitter.com/XkcFh9yLAo
— Hockey India (@TheHockeyIndia) January 12, 2023
ਭਾਰਤੀ ਟੀਮ ਨੂੰ ਇੰਗਲੈਂਡ, ਸਪੇਨ ਅਤੇ ਵੇਲਜ਼ ਦੇ ਨਾਲ ਗਰੁੱਪ ਡੀ ਵਿੱਚ ਰੱਖਿਆ ਗਿਆ ਹੈ। ਪਾਕਿਸਤਾਨ ਨੇ ਚਾਰ ਵਾਰ ਪੁਰਸ਼ ਵਿਸ਼ਵ ਕੱਪ ਜਿੱਤਿਆ ਹੈ, ਜੋ ਕਿਸੇ ਵੀ ਟੀਮ ਵੱਲੋਂ ਸਭ ਤੋਂ ਵੱਧ। ਨੀਦਰਲੈਂਡ ਅਤੇ ਆਸਟਰੇਲੀਆ ਤਿੰਨ-ਤਿੰਨ ਖ਼ਿਤਾਬਾਂ ਨਾਲ ਸਾਂਝੇ ਦੂਜੇ ਸਥਾਨ ‘ਤੇ ਹਨ। ਪਾਕਿਸਤਾਨ ਇਸ ਵਾਰ ਕੁਆਲੀਫਾਈ ਨਹੀਂ ਕਰ ਸਕਿਆ ਇਸ ਲਈ ਉਹ ਇਸ ਦਾ ਹਿੱਸਾ ਨਹੀਂ ਲੈ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h