IND vs SL : ਟੀਮ ਇੰਡੀਆ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਅੱਜ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਮੈਚ ‘ਚ ਟਾਸ ਜਿੱਤ ਕੇ ਭਾਰਤ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਵਿੱਚ ਕਪਤਾਨ ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਿਆ ਅਤੇ ਸ਼ਾਨਦਾਰ ਅਰਧ ਸੈਂਕੜਾ ਜੜਿਆ। ਵਿਰਾਟ ਨੇ ਜਿਵੇਂ ਹੀ ਇਸ ਪਾਰੀ ਵਿੱਚ 63 ਦੌੜਾਂ ਬਣਾਈਆਂ, ਉਹ ਵਨਡੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਪੰਜਵੇਂ ਖਿਡਾਰੀ ਬਣ ਗਏ।
ਵਿਰਾਟ ਵਨਡੇ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪੰਜਵੇਂ ਖਿਡਾਰੀ ਬਣੇ
ਮੈਚ ਤੋਂ ਪਹਿਲਾਂ ਵਨਡੇ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ‘ਚ ਵਿਰਾਟ ਕੋਹਲੀ 12588 ਦੌੜਾਂ ਦੇ ਨਾਲ ਛੇਵੇਂ ਨੰਬਰ ‘ਤੇ ਸਨ, ਜਦਕਿ ਮਹੇਲਾ ਜੈਵਰਧਨੇ 12650 ਦੌੜਾਂ ਨਾਲ ਪੰਜਵੇਂ ਨੰਬਰ ‘ਤੇ ਸਨ। ਕੋਹਲੀ ਨੇ ਇਸ ਮੈਚ ਵਿੱਚ 63 ਦੌੜਾਂ ਬਣਾਉਣ ਦੇ ਨਾਲ ਹੀ ਉਸ ਨੂੰ ਪਛਾੜ ਦਿੱਤਾ ਹੈ ਅਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਪੰਜਵੇਂ ਖਿਡਾਰੀ ਬਣ ਗਏ ਹਨ।
ਸਿਖਰ ‘ਤੇ ਸਚਿਨ ਤੇਂਦੁਲਕਰ
ਵਨਡੇ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ‘ਚ ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਨਾਂ ਸਭ ਤੋਂ ਉੱਪਰ ਹੈ। ਤੇਂਦੁਲਕਰ ਨੇ ਆਪਣੇ ਵਨਡੇ ਕਰੀਅਰ ਵਿੱਚ 463 ਮੈਚਾਂ ਦੀਆਂ 452 ਪਾਰੀਆਂ ਵਿੱਚ 18426 ਦੌੜਾਂ ਬਣਾਈਆਂ। ਇਸ ‘ਚ 49 ਸੈਂਕੜੇ ਅਤੇ 96 ਅਰਧ ਸੈਂਕੜੇ ਹਨ। ਦੂਜੇ ਸਥਾਨ ‘ਤੇ ਸ਼੍ਰੀਲੰਕਾ ਦੇ ਦਿੱਗਜ ਕੁਮਾਰ ਸੰਗਾਕਾਰਾ ਹਨ। ਜਿਸ ਨੇ 404 ਮੈਚਾਂ ਦੀਆਂ 380 ਪਾਰੀਆਂ ‘ਚ 14234 ਦੌੜਾਂ ਬਣਾਈਆਂ। ਆਸਟਰੇਲੀਆ ਦੇ ਦਿੱਗਜ ਖਿਡਾਰੀ ਰਿਕੀ ਪੋਂਟਿੰਗ ਨੇ 375 ਮੈਚਾਂ ਵਿੱਚ 13704 ਦੌੜਾਂ ਬਣਾਈਆਂ ਹਨ। ਇਸ ਤੋਂ ਬਾਅਦ ਸ਼੍ਰੀਲੰਕਾ ਦੇ ਦਿੱਗਜ ਖਿਡਾਰੀ ਸਨਥ ਜੈਸੂਰੀਆ ਦਾ ਨਾਂ ਆਉਂਦਾ ਹੈ। ਚੌਥੇ ਸਥਾਨ ‘ਤੇ ਰਹੇ ਜੈਸੂਰੀਆ ਨੇ 445 ਮੈਚਾਂ ‘ਚ 13430 ਦੌੜਾਂ ਬਣਾਈਆਂ।
ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੋਟੀ ਦੇ 5 ਖਿਡਾਰੀ
1. ਸਚਿਨ ਤੇਂਦੁਲਕਰ – 18426 ਦੌੜਾਂ
2. ਕੁਮਾਰ ਸੰਗਾਕਾਰਾ – 14234 ਦੌੜਾਂ
3. ਰਿਕੀ ਪੋਂਟਿੰਗ – 13704 ਦੌੜਾਂ
4. ਸਨਥ ਜੈਸੂਰੀਆ – 13430 ਦੌੜਾਂ
5. ਵਿਰਾਟ ਕੋਹਲੀ – 12651 ਦੌੜਾਂ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h