Chandigarh Mayor Election Result 2023 and new Mayor Anup Gupta: ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਵਿੱਚ ਭਾਜਪਾ ਵੱਲੋਂ ਜਿੱਤ ਦਰਜ ਕੀਤੀ ਕਿਉਂਕਿ ਭਾਜਪਾ ਨੂੰ ਕੁੱਲ 15 ਵੋਟਾਂ ਮਿਲੀਆਂ ਜਦਕਿ ‘AAP’ ਨੂੰ 14 ਵੋਟਾਂ ਮਿਲੀਆਂ। ਇਸ ਦੌਰਾਨ ਭਾਜਪਾ ਦੇ ਅਨੂਪ ਗੁਪਤਾ ਚੰਡੀਗੜ੍ਹ ਦੇ ਨਵੇਂ ਮੇਅਰ ਬਣੇ।
ਮਿਲੀ ਜਾਣਕਾਰੀ ਮੁਤਾਬਕ ਕੁੱਲ 29 ਵੋਟਾਂ ਪਾਈਆਂ ਜਿਨ੍ਹਾਂ ਚੋਂ ਅਨੂਪ ਗੁਪਤਾ ਨੂੰ 15 ਵੋਟ ਮਿਲੇ ਜਦਕਿ ਆਮ ਆਦਮੀ ਪਾਰਟੀ ਨੂੰ 14 ਵੋਟਾਂ ਮਿਲੀਆਂ। ਇਸ ਦੌਰਾਨ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੋਟਿੰਗ ਤੋਂ ਦੂਰ ਰਹੇ।
ਦੱਸ ਦਈਏ ਕਿ Chandigarh Mayor Election 2023 ਦੀ ਵੋਟਿੰਗ ਸਵੇਰੇ 11 ਵਜੇ ਸ਼ੁਰੂ ਹੋਈ ਅਤੇ result ‘ਚ ਸਾਹਮਣੇ ਆਇਆ ਕਿ ਅਨੂਪ ਗੁਪਤਾ (Chandigarh new Mayor Anup Gupta) ਨੇ ਇੱਕ ਵੋਟ ਨਾਲ ਜਿੱਤ ਹਾਸਿਲ ਕੀਤੀ। ਦੱਸ ਦਇਏ ਕਿ ਅਨੂਪ ਗੁਪਤਾ ਪਹਿਲਾਂ ਡਿਪਟੀ ਮੇਅਰ ਸੀ ਤੇ ਉਹ ਪਹਿਲੀ ਵਾਰ 2021 ਵਿੱਚ ਕੌਂਸਲਰ ਚੁਣੇ ਗਏ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h