ਅੱਜ ਦੀ ਨੌਜਵਾਨ ਪੀੜ੍ਹੀ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਦਾ ਰੁਖ਼ ਕਰ ਰਹੀ ਹੈ। ਦੂਜੇ ਪਾਸੇ ਨਾਭਾ ਬਲਾਕ ਦੇ ਪਿੰਡ ਭੋਜੋਮਾਜਰੀ ਦਾ ਰਹਿਣ ਵਾਲਾ ਜਗਦੀਪ ਸਿੰਘ ਉੱਚ ਪੱਧਰੀ ਸਿੱਖਿਆ ਹਾਸਿਲ ਕਰਕੇ ਵਿਦੇਸ਼ੀ ਧਰਤੀ ਤੋਂ ਕਿਨਾਰਾ ਕਰ ਕੇ ਔਰਗੈਨਿਕ ਗੁੜ ਅਤੇ ਸ਼ੱਕਰ ਵੇਚ ਰਿਹਾ ਹੈ ਅਤੇ ਵਧੀਆ ਮੁਨਾਫ਼ਾ ਕਮਾ ਰਿਹਾ ਹੈ। ਗੁੜ ਸ਼ੱਕਰ ਲੈਣ ਲਈ ਦੂਰ-ਦੁਰਾਡੇ ਤੋਂ ਲੋਕ ਇਥੇ ਆ ਰਹੇ ਹਨ। ਜਗਦੀਪ ਸਿੰਘ ਹੋਰਨਾ ਨਾਲ ਨੋਜਵਾਨਾਂ ਲਈ ਵੀ ਪ੍ਰੇਰਨਾ ਸਰੋਤ ਬਣ ਰਿਹਾ ਹੈ।
ਇਹ ਹੈ ਨਾਭਾ ਬਲਾਕ ਦਾ ਪਿੰਡ ਭੋਜੋਮਾਜਰੀ ਦੇ ਪਿਉ-ਪੁੱਤਰ ਸਖਤ ਮਿਹਨਤ ਕਰ ਕੇ ਗੁੜ ਸ਼ੱਕਰ ਦੀ ਕੁਲਹਾੜੀ ਲਗਾ ਕੇ ਵੱਧ ਮੁਨਾਫ਼ਾ ਕਮਾ ਰਹੇ ਹਨ। ਪਿੰਡ ਵਿੱਚ ਇਨ੍ਹਾਂ ਵੱਲੋਂ 4 ਏਕੜ ਦੇ ਰਕਬੇ ਵਿਚ ਔਰਗੈਨਿਕ ਗੰਨਾ ਵੀ ਬੀਜਿਆ ਹੋਇਆ ਹੈ ਅਤੇ ਨਾਲ ਹੀ ਕੁਲਹਾੜੀ ਵੀ ਲਗਾਈ ਗਈ ਹੈ। ਨੌਜਵਾਨ ਜਗਦੀਪ ਸਿੰਘ 4 ਵਜੇ ਤਿਆਰ ਹੋ ਕੇ ਕੁਲਹਾੜੀ ਤੇ ਆ ਜਾਂਦਾ ਹੈ ਅਤੇ ਰਾਤ ਨੂੰ ਕਰੀਬ 9 ਵਜੇ ਘਰ ਪਰਤਦਾ ਹੈ। ਜਗਦੀਪ ਸਿੰਘ ਹੋਰਾਂ ਨੌਜਵਾਨਾਂ ਨਾਲੋਂ ਬਿਲਕੁਲ ਅਲੱਗ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਪੀੜ੍ਹੀ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਅਤੇ ਮਿਹਨਤ ਵੀ ਉਥੇ ਦੁਗਣੀ ਕਰਨੀ ਪੈਂਦੀ ਹੈ। ਪਰ ਉਨ੍ਹਾਂ ਨੇ ਕਿਹਾ ਕਿ ਮੈਂ ਮਿਹਨਤ ਆਮ ਵਾਂਗ ਹੀ ਕਰਦਾ ਹੈ ਅਤੇ ਮੁਨਾਫਾ ਵੀ ਵਧੀਆ ਕੰਮ ਆ ਰਿਹਾ ਹਾ। ਜਗਦੀਪ ਸਿੰਘ ਦਾ ਪਿਤਾ ਗੁਰਮੁੱਖ ਸਿੰਘ ਵੀ ਆਪਣੇ ਪੁੱਤਰ ਦੀ ਮਿਹਨਤ ਤੋਂ ਕਾਫੀ ਖੁਸ਼ ਦਿਖਾਈ ਦੇ ਰਿਹਾ ਹੈ।
ਇਸ ਮੌਕੇ ਤੇ ਨੋਜਵਾਨ ਜਗਦੀਪ ਸਿੰਘ ਦੇ ਪਿਤਾ ਗੁਰਮੁੱਖ ਸਿੰਘ ਨੇ ਕਿਹਾ ਕਿ ਅਸੀਂ ਇਹ ਗੁੜ ਸ਼ੱਕਰ ਦੀ ਘੁਲਾੜੀ ਪਿਛਲੇ 3 ਸਾਲ ਪਹਿਲਾਂ ਹੀ ਲਗਾਈ ਸੀ ਅਤੇ ਹੁਣ ਅਸੀਂ ਵਧੀਆ ਮੁਨਾਫ਼ਾ ਕਮਾ ਰਹੇ ਹਾਂ। ਇਹ ਬਿਲਕੁਲ ਔਰਗੈਨਿਕ ਹੈ ਅਤੇ ਇੱਥੇ ਵਧੀਆ ਗੁੜ, ਵਧੀਆ ਸ਼ੱਕਰ ਅਤੇ ਡਰਾਈ ਫਰੂਟ ਦੀਆ ਟਿਕਿਆ ਬਣਾਉਣ ਲਈ ਲੋਕ ਦੂਰ-ਦੂਰ ਆ ਰਹੇ ਹਨ ਮੈਂ ਵੀ ਖੁਸ਼ ਹਾਂ ਕਿ ਜਿਥੇ ਨੌਜਵਾਨ ਪੀੜ੍ਹੀ ਵਿਦੇਸ਼ਾਂ ਦਾ ਰੁਖ ਕਰ ਗਏ ਸਾਡਾ ਲੜਕਾ ਕੁਲਹਾੜੀ ਤੇ ਹੀ ਕੰਮ ਕਰਕੇ ਵਧੀਆ ਪੈਸੇ ਕਮਾ ਰਿਹਾ ਹੈ।
ਨੋਜਵਾਨ ਜਗਦੀਪ ਸਿੰਘ ਦੇ ਪਿਤਾ ਗੁਰਮੁੱਖ ਸਿੰਘ
ਇਸ ਮੌਕੇ ਤੇ ਨੋਜਵਾਨ ਜਗਦੀਪ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਵਿਦੇਸ਼ਾਂ ਦਾ ਰੁੱਖ ਨਾ ਕਰੇ ਅਤੇ ਆਪਣਾ ਹੀ ਇੱਥੇ ਕੰਮ ਧੰਦਾ ਕਰੇ। ਮੈਂ ਪੜ੍ਹਾਈ ਵਿੱਚ ਅੱਵਲ ਰਿਹਾ ਕਿਉਂਕਿ ਮੈਂ ਵੀ ਪੜ੍ਹਿਆ ਲਿਖਿਆ ਮੈਂ ਵੀ ਵਿਦੇਸ਼ ਜਾ ਸਕਦਾ ਸੀ ਪਰ ਨਹੀਂ ਉਸਨੇ ਆਪਣਾ ਖੁਦ ਦਾ ਕੰਮ ਕਰਕੇ ਵੀ ਵੱਧ ਮੁਨਾਫ਼ਾ ਕਮਾ ਰਿਹਾ ਹੈ। ਵਿਦੇਸ਼ਾਂ ਵਿੱਚ ਨੋਜਵਾਨਾਂ ਨੂੰ ਬੜੀ ਸਖ਼ਤ ਮਿਹਨਤ ਕਰਕੇ ਪੈਸਾ ਕਮਾਉਂਦੇ ਹਨ ਅਤੇ ਆਪਣੇ ਘਰ ਤੋਂ ਦੂਰ ਰਹਿੰਦੇ ਹਨ।
ਨੋਜਵਾਨ ਜਗਦੀਪ ਸਿੰਘ
ਇਸ ਮੌਕੇ ਤੇ ਕੁਲਹਾੜੀ ਤੇ ਸਮਾਨ ਲੈਣ ਆਏ ਗਾਹਕ ਗੁਰਦੀਪ ਸਿੰਘ ਅਤੇ ਗਾਹਕ ਕੁਲਵੰਤ ਸਿੰਘ ਨੇ ਕਿਹਾ ਅਸੀਂ ਇੱਥੋਂ ਇੱਥੋਂ ਹੀ ਗੁੜ ਤੇ ਸ਼ੱਕਰ ਲੈਣ ਆਉਂਦੇ ਹਾਂ ਸ਼ੱਕਰ ਅਤੇ ਗੁੜ ਬਹੁਤ ਹੀ ਵਧੀਆ ਹੈ ਇਸ ਲਈ ਅਸੀਂ ਸਪੈਸ਼ਲ ਗੁੜ੍ਹ ਅਤੇ ਸ਼ੱਕਰ ਲੈਣ ਲਈ ਸਪੈਸ਼ਲ ਆਉਂਦੇ ਹਾਂ। ਕਿਉਂਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਹੀਂ ਅਤੇ ਆਰਗੈਨਿਕ ਢੰਗ ਨਾਲ ਇਹ ਗੁੜ ਅਤੇ ਸ਼ੱਕਰ ਤਿਆਰ ਕਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h