Parole Of Ram Rahim Singh: ਸਿਰਸਾ ਡੇਰਾ ਸੱਚਾ ਸੌਦਾ (Dera Sacha Sauda) ਦੇ ਸੰਤ ਸ਼ਾਹ ਸਤਨਾਮ ਮਹਾਰਾਜ ਦਾ ਜਨਮ ਦਿਹਾੜਾ 25 ਜਨਵਰੀ ਨੂੰ ਸਿਰਸਾ ਡੇਰੇ ਵਿੱਚ ਮਨਾਇਆ ਜਾ ਰਿਹਾ ਹੈ। ਜਿਸ ਕਾਰਨ ਡੇਰਾਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ 40 ਦਿਨਾਂ ਲਈ ਪੈਰੋਲ ਲਈ ਅਰਜ਼ੀ ਭੇਜ ਦਿੱਤੀ ਹੈ।
ਹੁਣ ਪ੍ਰਸ਼ਾਸਨ ਅਤੇ ਸਰਕਾਰ ਦਿਮਾਗੀ ਤੌਰ ‘ਤੇ ਵਿਚਾਰ ਕਰ ਰਹੀ ਹੈ ਤੇ ਇਸ ‘ਤੇ ਵਿਚਾਰ ਕਰਨ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿ ਕੀ ਕਰਨਾ ਹੈ? ਸੂਤਰਾਂ ਮੁਤਾਬਕ ਡੇਰਾਮੁਖੀ ਇਸ ਵਾਰ ਸਿਰਸਾ ਡੇਰੇ ਵਿੱਚ ਰਹਿਣਾ ਚਾਹੁੰਦੇ ਹੈ ਪਰ ਫੈਸਲਾ ਸਰਕਾਰ ਨੇ ਲੈਣਾ ਹੈ। ਸੂਤਰਾਂ ਦੀ ਮੰਨੀਏ ਤਾਂ ਡੇਰਾਮੁਖੀ ਨੂੰ 20 ਜਨਵਰੀ ਨੂੰ ਪੈਰੋਲ ਦੀ ਮਨਜ਼ੂਰੀ ਮਿਲ ਸਕਦੀ ਹੈ।
ਰਾਮ ਰਹੀਮ ਸਿੰਘ ਆਵੇਗਾ ਜੇਲ੍ਹ ਤੋਂ ਬਾਹਰ!
ਸੂਤਰਾਂ ਮੁਤਾਬਕ ਮਨਜ਼ੂਰੀ ਮਿਲਦੇ ਹੀ ਡੇਰਾਮੁਖੀ ਗੁਰਮੀਤ ਰਾਮ ਰਹੀਮ ਸਿੰਘ ਜੇਲ੍ਹ ਤੋਂ ਬਾਹਰ ਆ ਜਾਵੇਗਾ। ਦੂਜੇ ਪਾਸੇ ਸਿਰਸਾ ਡੇਰੇ ‘ਚ ਵੀ ਤਿਆਰੀਆਂ ਪੂਰੇ ਜ਼ੋਰਾਂ ‘ਤੇ ਸ਼ੁਰੂ ਹੋ ਗਈਆਂ ਹਨ। ਡੇਰੇ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਵੀ ਸਜਾਇਆ ਜਾ ਰਿਹਾ ਹੈ ਤੇ ਸਫਾਈ ਵੀ ਕੀਤੀ ਜਾ ਰਹੀ ਹੈ।
ਪੈਰੋਲ ‘ਤੇ ਫੈਸਲਾ ਰੋਹਤਕ ਡਿਵੀਜ਼ਨ ਕਮਿਸ਼ਨਰ ਲੈਣਗੇ
ਹਰਿਆਣਾ ਦੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਨੇ ਦੋ ਦਿਨ ਪਹਿਲਾਂ ਪੈਰੋਲ ਲਈ ਅਰਜ਼ੀ ਦਿੱਤੀ ਹੈ। ਇਸ ਦੀ ਪੈਰੋਲ ‘ਤੇ ਫੈਸਲਾ ਰੋਹਤਕ ਡਿਵੀਜ਼ਨ ਕਮਿਸ਼ਨਰ ਵੱਲੋਂ ਲਿਆ ਜਾਵੇਗਾ। ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਚੌਟਾਲਾ ਨੇ ਦੱਸਿਆ ਕਿ ਰਾਮ ਰਹੀਮ ਨੇ 40 ਦਿਨਾਂ ਲਈ ਪੈਰੋਲ ਦੀ ਮੰਗ ਕੀਤੀ ਹੈ। ਜੇਲ੍ਹ ਮੰਤਰੀ ਰਣਜੀਤ ਚੌਟਾਲਾ ਨੇ ਦੱਸਿਆ ਕਿ ਸਾਡੇ ਕੋਲ ਕੱਲ੍ਹ ਅਰਜ਼ੀ ਆਈ ਸੀ।
ਅਸੀਂ ਉਸ ਨੂੰ ਰੋਹਤਕ ਕਮਿਸ਼ਨਰ ਕੋਲ ਭੇਜਿਆ। ਉੱਥੇ ਅਸੀਂ ਤੈਅ ਕਰਾਂਗੇ ਕਿ ਕਿੰਨੀ ਪੈਰੋਲ ਦਿੱਤੀ ਜਾਣੀ ਹੈ। ਪਰਿਵਾਰ ਵਲੋਂ ਪੈਰੋਲ ਦੀ ਅਰਜ਼ੀ ਦਿੱਤੀ ਗਈ ਸੀ। ਦੱਸ ਦੇਈਏ ਕਿ ਸਿਰਸਾ ਡੇਰੇ ਵਿੱਚ 25 ਜਨਵਰੀ ਨੂੰ ਦੂਜੇ ਗੱਦੀਨਸ਼ੀਨ ਸੰਤ ਸਤਨਾਮ ਸਿੰਘ ਦਾ ਜਨਮ ਦਿਨ ਹੈ। ਰਾਮ ਰਹੀਮ ਨੇ ਸਿਰਸਾ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੈਰੋਲ ਦੀ ਮੰਗ ਕੀਤੀ ਹੈ।
ਨਵੇਂ ਸਾਲ ‘ਤੇ ਭੇਜੀ 13ਵਾਂ ਚਿੱਠੀ
ਰਾਮ ਰਹੀਮ ਨੇ ਨਵੇਂ ਸਾਲ 2023 ਦੇ ਪਹਿਲੇ ਹੀ ਦਿਨ ਹਿਸਾਰ ਵਿੱਚ ਨਾਮ ਚਰਚਾ ਕੀਤੀ। ਇਸ ਨਾਮ ਚਰਚਾ ‘ਚ ਰਾਮ ਰਹੀਮ ਨੇ 13ਵੀਂ ਚਿੱਠੀ ਲਿਖੀ ਸੀ। ਜਿਸ ਵਿੱਚ ਉਸ ਨੇ ਆਪਣੇ ਆਪ ਦੇ ਗੁਰੂ ਹੋਣ ਦਾ ਜ਼ਿਕਰ ਕੀਤਾ। ਰਾਮ ਰਹੀਮ ਨੇ ਪ੍ਰੇਮੀਆਂ ਨੂੰ ਕੋਰੋਨਾ ਨੂੰ ਲੈ ਕੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h