Died in a Road Accident: ਪੰਜਾਬ ਦੇ ਲੁਧਿਆਣਾ ‘ਚ ਕੈਨੇਡਾ ਦੇ ਇੱਕ ਨੌਜਵਾਨ ਅਤੇ ਉਸਦੇ ਮਾਮੇ ਦੇ ਲੜਕੇ ਦੀ ਮੌਤ ਹੋ ਗਈ। ਮਰਨ ਵਾਲੇ ਨੌਜਵਾਨਾਂ ਦੀ ਪਛਾਣ ਬਲਰਾਜ ਸਿੰਘ ਅਤੇ ਮਨਦੀਪ ਸਿੰਘ ਵਜੋਂ ਹੋਈ ਹੈ। ਬਲਰਾਜ ਕਰੀਬ 4 ਸਾਲ ਪਹਿਲਾਂ ਕੈਨੇਡਾ ਗਿਆ ਸੀ। 13 ਜਨਵਰੀ ਨੂੰ ਉਹ ਆਪਣੀਆਂ ਭੈਣਾਂ ਦੇ ਵਿਆਹ ਦੀਆਂ ਤਿਆਰੀਆਂ ਕਰਵਾਉਣ ਲਈ ਵਾਪਸ ਆਇਆ ਸੀ।
ਮ੍ਰਿਤਕ ਬਲਰਾਜ ਮਾਨਸਾ ਤੋਂ ਆਪਣੇ ਭਰਾ ਮਨਦੀਪ ਸਿੰਘ ਨਾਲ ਆਪਣੇ ਇੱਕ ਦੋਸਤ ਦੇ ਵਿਆਹ ਤੋਂ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਉਨ੍ਹਾਂ ਦੀ ਸਵਿਫਟ ਕਾਰ ਖੜੀ ਟਰਾਲੀ ਦੇ ਹੇਠਾਂ ਵੜ ਗਈ। ਗੱਡੀ ਦੀ ਰਫ਼ਤਾਰ ਜ਼ਿਆਦਾ ਸੀ, ਜਿਸ ਕਾਰਨ ਦੋਵਾਂ ਨੌਜਵਾਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਤੇ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਮ੍ਰਿਤਕ ਬਲਰਾਜ ਸਿੰਘ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਬੇਟਾ 4 ਸਾਲ ਬਾਅਦ ਕੈਨੇਡਾ ਤੋਂ ਆਇਆ ਸੀ ਤਾਂ ਉਸ ਨਾਲ ਅਜਿਹੀ ਖਾਸ ਗੱਲਬਾਤ ਕਰਨ ਦਾ ਸਮਾਂ ਨਹੀਂ ਮਿਲਿਆ। ਬਲਰਾਜ ਕਹਿੰਦਾ ਰਿਹਾ ਕਿ ਉਹ ਭੈਣਾਂ ਦੇ ਵਿਆਹ ਚੰਗੇ ਤਰੀਕੇ ਨਾਲ ਕਰਵਾਏਗਾ। ਹੁਣ ਜਦੋਂ ਮੈਂ ਆਇਆ ਹਾਂ, ਮੈਂ ਆਪਣੀਆਂ ਭੈਣਾਂ ਦੇ ਵਿਆਹ ਕਰਵਾ ਕੇ ਹੀ ਵਾਪਸ ਜਾਵਾਂਗਾ।
ਮਨਦੀਪ ਨੇ ਵੀ ਜਾਣਾ ਸੀ ਆਸਟ੍ਰੇਲੀਆ
ਬਲਰਾਜ ਦੇ ਮਾਮੇ ਦੇ ਲੜਕੇ ਮਨਦੀਪ ਸਿੰਘ ਨੇ ਵੀ ਆਸਟ੍ਰੇਲੀਆ ਜਾਣਾ ਸੀ। ਇਸ ਹਾਦਸੇ ਵਿਚ ਉਸ ਦੀ ਵੀ ਮੌਤ ਹੋ ਗਈ। ਮਨਦੀਪ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੀ ਮਾਂ ਇਸ ਦੁਨੀਆਂ ਤੋਂ ਚਲੀ ਗਈ ਤਾਂ ਮਨਦੀਪ ਬਹੁਤ ਛੋਟਾ ਸੀ। ਮਨਦੀਪ ਦੇ ਵੱਡੇ ਭਰਾ ਦੀ ਮੌਤ ਹੋ ਚੁੱਕੀ ਸੀ, ਜੋ ਵਿਆਹਿਆ ਹੋਇਆ ਸੀ। ਜਿਸ ਮਗਰੋਂ ਮਨਦੀਪ ਨੇ ਆਪਣੀ ਭਰਜਾਈ ਨਾਲ ਵਿਆਹ ਕਰਵਾ ਲਿਆ। ਮਨਦੀਪ ਨੇ ਸਖ਼ਤ ਮਿਹਨਤ ਕਰਕੇ ਆਪਣੀ ਪਤਨੀ ਨੂੰ ਆਸਟ੍ਰੇਲੀਆ ਭੇਜਿਆ। ਹੁਣ ਮਨਦੀਪ ਦਾ ਆਸਟ੍ਰੇਲੀਆ ਦਾ ਵੀਜ਼ਾ ਲੱਗ ਗਿਆ ਸੀ। ਤੇ ਉਸ ਨੇ ਵੀ ਆਸਟ੍ਰੇਲੀਆ ਜਾਣਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h