ਕੁਝ ਸਮਾਂ ਪਹਿਲਾਂ 10 ਲੱਖ ਰੁਪਏ ਦੇ ਇਨਾਮੀ ਗੈਂਗਸਟਰ-ਕਮ-ਖਾਲਿਸਤਾਨੀ ਸਮਰਥਕ ਹਰਵਿੰਦਰ ਸਿੰਘ ਉਰਫ ਰਿੰਦਾ ਦੀ ਪਾਕਿਸਤਾਨ ’ਚ ਹੋਈ ਮੌਤ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਪਰ ਬਾਅਦ ‘ਚ ਪਤਾ ਲੱਗਿਆ ਕਿ ਇਸ ਖ਼ਬਰ ‘ਚ ਕੋਈ ਸਚਾਈ ਨਹੀਂ ਹੈ। ਜਿਸ ਤੋਂ ਬਾਅਦ ਹੁਣ ਮੋਸਟ ਵੌਂਟੇਡ ਹਰਵਿੰਦਰ ਸਿੰਘ ਰਿੰਦਾ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਵੀ ਦਿੱਤਾ ਹੈ ਜਿਸ ‘ਚ ਉਸ ਨੇ ਆਪਣਾ ਚਿਹਰਾ ਲੁਕਾਇਆ ਹੋਇਆ ਸੀ। ਜਦੋਂ ਰਿਪੋਰਟਰ ਵੱਲੋਂ ਉਸਨੂੰ ਚਿਹਰਾ ਦਿਖਾਉਣ ਦੀ ਗੱਲ ਕਹੀ ਗਈ ਤਾਂ ਉਸਨੇ ਕਿਹਾ ਕਿ ਮੈਂ ਭਗੋੜਾ ਹਾਂ ਮੇਰੇ ਲਈ ਚਿਹਰਾ ਦਿਖਾਉਣਾ ਖੁੱਦ ਨੂੰ ਮੁਸ਼ਕਿਲ ‘ਚ ਪਾਉਣਾ ਹੋਵੇਗਾ। ਪਾਕਿਸਤਾਨ ‘ਚ ਹੋਣ ਦੇ ਦਾਅਵੇ ‘ਤੇ ਰਿੰਦਾ ਨੇ ਕਿਹਾ ਕਿ ਮੈਂ ਕਦੇ ਨਹੀਂ ਕਿਹਾ ਕਿ ਮੈਂ ਪਾਕਿਸਤਾਨ ‘ਚ ਹਾਂ, ਇਹ ਖੁੱਦ ਅੰਦਾਜ਼ੇ ਲਗਾਏ ਗਏ ਹਨ, ਮੈਂ ਇਸ ‘ਤੇ ਖੁੱਲ ਕੇ ਗੱਲ ਨਹੀਂ ਕਰ ਸਕਦਾ।
ਖੁੱਦ ਦੇ ਇਸ ਰਾਹ ਵੱਲ ਜਾਣ ਬਾਰੇ ਗੱਲ ਕਰਦਿਆਂ ਰਿੰਦਾ ਨੇ ਦੱਸਿਆ ਕਿ ਜਦੋਂ ਕਿਸੇ ਨਾਲ ਗਲਤ ਹੁੰਦਾ ਹੈ ਤਾਂ ਉਹ ਮਜ਼ਬੂਰਨ ਗਲਤ ਰਾਹ ਵੱਲ ਪੈ ਜਾਂਦਾ ਹੈ। ਉਸ ਨੂੰ ਜਦੋਂ ਕਾਨੂੰਨੀ ਢੰਗ ਨਾਲ ਇਨਸਾਫ ਨਹੀਂ ਮਿਲਦਾ ਤਾਂ ਉਹ ਮਜ਼ਬੂਰਨ ਗਲਤ ਕਦਮ ਚੁੱਕਦਾ ਹੈ। ਉਸਦਾ ਮੰਨ ਨਹੀਂ ਕਰਦਾ ਅਜਿਹਾ ਕਦਮ ਚੁੱਕਣ ਨੂੰ ਪਰ ਇਹ ਸਮਾਜ਼ ਉਸ ਨੂੰ ਮਜ਼ਬੂਰ ਕਰ ਦਿੰਦਾ ਹੈ। ਉਸਨੇ ਕਿਹਾ ਕਿ ਸਾਰੇ ਦਾ ਸਾਰਾ ਪਾਲਿਟਿਕਲ ਸਿਸਟਮ ਕਰਪਟ ਹੈ ਇਹ ਜੋ ਚਾਹੁੰਦੇ ਹਨ ਉਹ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਮੈਂ ਗੁਨ੍ਹੇਕਾਰ ਹਾਂ ਪਰ ਕਿ ਮੇਰੇ ਜੇਲ੍ਹ ‘ਚ ਜਾਣ ਨਾਲ ਮੈਨੂੰ ਸਜ਼ਾ ਮਿਲ ਜਾਵੇਗੀ। ਜੇਲ੍ਹ ਨੂੰ ਭਾਂਵੇ ਸੁਧਾਰ ਘਰ ਕਿਹਾ ਜਾਂਦਾ ਹੈ ਪਰ ਇਸ ਨੇ ਮੈਨੂੰ ਸੁਧਾਰਨ ਦੀ ਜਗ੍ਹਾ ਉਲਟਾ ਜ਼ਿਆਦਾ ਵਿਗਾੜਿਆ ਹੈ। ਮੈਂ ਜੋ ਕੁਝ ਵੀ ਸਿੱਖਿਆ ਉਹ ਜੇਲ੍ਹ ‘ਚੋਂ ਸਿੱਖਿਆ ਹੈ, ਮੈਂ ਡਰਗਸ ਬੇਚੇਨੇ ਜੇਲ੍ਹ ‘ਚੋਂ ਹੀ ਸ਼ੁਰੂ ਕੀਤਾ ਸੀ ਉਲਟਾ ਬਾਹਰ ਆ ਕੇ ਮੈਨੂੰ ਪਤਾ ਲੱਗਾ ਕਿ ਮੈਂ ਕਿੰਨਾ ਗਲਤ ਕਰ ਰਿਹਾ ਹਾਂ ਜਿਸ ਤੋਂ ਬਾਅਦ ਮੈਂ ਇਸਨੂੰ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਸਿਸਟਮ ਸੁਧਰਨਾ ਚਾਹੀਦਾ ਹੈ ਨਹੀਂ ਤਾਂ ਇਹ ਸਭ ਪਹਿਲਾਂ ਵਾਂਗ ਹੀ ਚਲਦਾ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h