US Visa for Indians: ਕੋਰੋਨਾ ਸੰਕਟ ਦੇ ਦੌਰ ਤੋਂ ਬਾਅਦ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਰਿਕਾਰਡ ਵਾਧਾ ਹੋਇਆ। ਇੱਥੋਂ ਇੰਨੇ ਵੀਜ਼ਾ ਬਿਨੈਕਾਰ ਹਨ ਕਿ ਅਮਰੀਕੀ ਕੌਂਸਲੇਟ ਨਾ ਸਿਰਫ਼ ਛੁੱਟੀਆਂ ਦੇ ਦਿਨ ਕੰਮ ਕਰ ਰਹੇ ਹਨ, ਸਗੋਂ ਵਿਦੇਸ਼ਾਂ ਤੋਂ ਆਪਣੇ ਅਧਿਕਾਰੀਆਂ ਨੂੰ ਭਾਰਤ ਬੁਲਾ ਕੇ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਜਾਣਕਾਰੀ ਮੁੰਬਈ ਸਥਿਤ ਅਮਰੀਕੀ ਕੌਂਸਲੇਟ ਜਨਰਲ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਦੱਸ ਦਈਏ ਕਿ ਅਮਰੀਕਾ ਨੇ ਵੀਜ਼ਾ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਸੀ ਤੇ ਵੀਜ਼ਾ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾ ਰਹੀਆਂ ਸੀ। ਕੋਰੋਨਾ ਸੰਕਟ ਦੌਰਾਨ ਉੱਥੇ ਵਿਦੇਸ਼ੀਆਂ ਦੀ ਆਮਦ ਸੀਮਤ ਸੀ। ਹਾਲਾਂਕਿ, ਹੁਣ ਅਮਰੀਕਾ ਜਾਣ ਦੇ ਚਾਹਵਾਨ ਭਾਰਤੀਆਂ ਵੱਲੋਂ ਵੀਜ਼ਾ ਅਰਜ਼ੀਆਂ ‘ਚ ਰਿਕਾਰਡ ਵਾਧਾ ਹੋਇਆ ਹੈ।
ਮੁੰਬਈ ਦੇ ਬੀਕੇਸੀ ਇਲਾਕੇ ‘ਚ ਅਮਰੀਕੀ ਵਣਜ ਦੂਤਘਰ ਦੇ ਬਾਹਰ ਹਜ਼ਾਰਾਂ ਲੋਕਾਂ ਦੀ ਭੀੜ ਭਾਰਤੀ ਨਾਗਰਿਕਾਂ ਦੀ ਹੈ, ਜਿਨ੍ਹਾਂ ਨੇ ਅਮਰੀਕਾ ਜਾਣ ਲਈ ਵੱਖ-ਵੱਖ ਸ਼੍ਰੇਣੀਆਂ ‘ਚ ਵੀਜ਼ਾ ਲਈ ਅਪਲਾਈ ਕੀਤਾ। ਕਈ ਬਿਨੈਕਾਰਾਂ ਨੂੰ ਮਹੀਨਿਆਂ ਦੀ ਉਡੀਕ ਕਰਨ ਦੇ ਨਾਲ ਯੂਐਸ ਕੌਂਸਲੇਟ ਨੇ ਹੁਣ ਵੀਜ਼ਾ ਇੰਟਰਵਿਊ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਅਮਰੀਕੀ ਵਣਜ ਦੂਤਘਰ ਦੇ ਕਾਉਂਸਲਰ ਚੀਫ਼ ਜੌਨ ਬੈਲਾਰਡ ਨੇ ਦੱਸਿਆ ਕਿ ਕੋਰੋਨਾ ਸੰਕਟ ਤੋਂ ਬਾਅਦ ਭਾਰਤ ਤੋਂ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਇਆ ਹੈ। ਵੀਜ਼ਾ ਬਿਨੈਕਾਰ ਪੜ੍ਹਾਈ, ਯਾਤਰਾ, ਆਪਣੇ ਪਰਿਵਾਰ ਨੂੰ ਮਿਲਣ, ਰਿਸ਼ਤੇਦਾਰਾਂ ਨੂੰ ਮਿਲਣ ਤੇ ਹੋਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਅਮਰੀਕਾ ਜਾਣਾ ਚਾਹੁੰਦੇ ਹਨ। ਕੋਰੋਨਾ ਪੀਰੀਅਡ ਖਤਮ ਹੋਣ ਤੋਂ ਬਾਅਦ ਵੀਜ਼ਾ ਬਿਨੈਕਾਰਾਂ ਦੀ ਗਿਣਤੀ ਇੰਨੀ ਵਧ ਗਈ ਹੈ ਕਿ ਇੰਤਜ਼ਾਰ ਦਾ ਸਮਾਂ ਕਈ ਮਹੀਨਿਆਂ ਦਾ ਹੈ, ਜਿਸ ਨੂੰ ਘਟਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜੌਹਨ ਬੈਲਾਰਡ ਮੁਤਾਬਕ ਕੁਝ ਲੋਕ ਅਜਿਹੇ ਵੀ ਹਨ ਜੋ ਅਮਰੀਕਾ ਵਿੱਚ ਪੱਕੇ ਤੌਰ ’ਤੇ ਸੈਟਲ ਹੋ ਗਏ ਹਨ। ਜੌਹਨ ਮੁਤਾਬਕ ਮੁੰਬਈ ਸਥਿਤ ਅਮਰੀਕੀ ਵਣਜ ਦੂਤਘਰ ਦੇ ਦਫਤਰ ਲਈ ਵੀਅਤਨਾਮ ਅਤੇ ਵਾਸ਼ਿੰਗਟਨ ਦੇ ਅਧਿਕਾਰੀਆਂ ਨੂੰ ਵੀ ਭਾਰਤ ਬੁਲਾਇਆ ਜਾ ਰਿਹਾ ਹੈ, ਤਾਂ ਜੋ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ।
ਵੀਅਤਨਾਮ ਤੋਂ ਕੌਂਸਲਰ ਅਧਿਕਾਰੀ ਚਾਰਲੀ ਨੇ ਦੱਸਿਆ ਕਿ ਭਾਰਤ ਵਿੱਚ ਵੀਜ਼ਾ ਅਰਜ਼ੀ ਦੇ ਮਾਮਲੇ ਵੀਅਤਨਾਮ ਤੋਂ ਵੱਖਰੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਵੀਜ਼ਾ ਬਿਨੈਕਾਰਾਂ ਨੂੰ ਲੰਬਾ ਇੰਤਜ਼ਾਰ ਨਾ ਕਰਨਾ ਪਵੇ।
ਇਸ ਸਾਲ ਵੀ ਭਾਰਤੀਆਂ ਬਣਾ ਸਕਦੇ ਰਿਕਾਰਡ
ਅਮਰੀਕੀ ਵਣਜ ਦੂਤਘਰ ਦੇ ਬੁਲਾਰੇ ਗ੍ਰੇਗ ਪਾਰਡੋ ਨੇ ਦੱਸਿਆ ਕਿ ਐੱਚ-1ਬੀ, ਐੱਲ1 ਵੀਜ਼ਾ ਵਰਗੇ ਵਰਕਿੰਗ ਵੀਜ਼ਿਆਂ ਲਈ ਇੰਟਰਵਿਊ ਪ੍ਰਕਿਰਿਆ ਦਾ ਸਮਾਂ ਘਟ ਕੇ ਕੁਝ ਮਹੀਨਿਆਂ ‘ਤੇ ਆ ਗਿਆ ਹੈ। ਪਿਛਲੇ ਸਾਲ ਭਾਰਤੀਆਂ ਨੂੰ ਸਭ ਤੋਂ ਵੱਧ ਅਮਰੀਕੀ ਵਿਦਿਆਰਥੀ ਵੀਜ਼ੇ ਜਾਰੀ ਕਰਨ ਦਾ ਰਿਕਾਰਡ ਕਾਇਮ ਕੀਤਾ ਗਿਆ ਸੀ ਅਤੇ ਇਸ ਸਾਲ ਵੀ ਅਜਿਹਾ ਹੋ ਸਕਦਾ ਹੈ।
ਅਮਰੀਕਾ ਜਾਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ‘ਚ ਭਾਰਤੀ ਦੂਜੇ ਨੰਬਰ ‘ਤੇ
ਵਿਦੇਸ਼ੀ ਵਿਦਿਆਰਥੀਆਂ ਦੇ ਅਮਰੀਕਾ ਜਾਣ ਦੇ ਮਾਮਲੇ ‘ਚ ਭਾਰਤ ਹੁਣ ਦੁਨੀਆ ‘ਚ ਦੂਜੇ ਨੰਬਰ ‘ਤੇ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਅਮਰੀਕੀ ਵਣਜ ਦੂਤਘਰ ਦੇ ਬੁਲਾਰੇ ਗ੍ਰੇਗ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਦੇ ਮੱਦੇਨਜ਼ਰ ਭਾਰਤ ਵਿਚ ਵੀਜ਼ਾ ਪ੍ਰਕਿਰਿਆ ਨੂੰ ਆਮ ਬਣਾਉਣਾ ਸਾਡੀ ਤਰਜੀਹ ਹੈ।
‘ਵੀਜ਼ਾ ਨਵਿਆਉਣ ਲਈ ਇੰਟਰਵਿਊ ਦੀ ਲੋੜ ਨਹੀਂ’
ਉਨ੍ਹਾਂ ਕਿਹਾ, “ਜਿਨ੍ਹਾਂ ਲੋਕਾਂ ਨੇ ਆਪਣਾ ਵੀਜ਼ਾ ਰੀਨਿਊ ਕਰਨਾ ਹੈ, ਉਨ੍ਹਾਂ ਨੂੰ ਇੰਟਰਵਿਊ ਦੀ ਲੋੜ ਨਹੀਂ ਪਵੇਗੀ, ਹਾਲਾਂਕਿ ਇਹ ਕੇਸ ਦਰ ਕੇਸ ‘ਤੇ ਵੀ ਨਿਰਭਰ ਕਰਦਾ ਹੈ।” ਇਸ ਬਾਰੇ ਵਧੇਰੇ ਜਾਣਕਾਰੀ ਅਮਰੀਕੀ ਕੌਂਸਲੇਟ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h