IND vs NZ Hockey World Cup: ਭਾਰਤ ਦੀ ਮੇਜ਼ਬਾਨੀ ਕਰ ਰਹੇ ਹਾਕੀ ਵਿਸ਼ਵ ਕੱਪ 2023 ਵਿੱਚ ਐਤਵਾਰ ਨੂੰ ਭਾਰਤ ਲਈ ਕਰੋ ਜਾਂ ਮਰੋ ਦਾ ਮੈਚ ਹੈ, ਜਿਸ ਵਿੱਚ ਉਸ ਨੂੰ ਆਪਣੇ ਖ਼ਿਤਾਬ ਦੇ ਸੋਕੇ ਨੂੰ ਮਿਟਾਉਣ ਦੇ ਸੁਪਨੇ ਨੂੰ ਜਿਉਂਦਾ ਰੱਖਣ ਲਈ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਕਰਾਸਓਵਰ ਮੈਚ ਜਿੱਤਣਾ ਹੋਵੇਗਾ।
ਦੱਸ ਦਈਏ ਕਿ ਕੁਆਰਟਰ ਫਾਈਨਲ ‘ਚ ਪਹੁੰਚਣ ਲਈ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਨਿਊਜ਼ੀਲੈਂਡ ਦੀ ਟੀਮ ਨਾਲ ਹੋਵੇਗਾ। ਭਾਰਤ ਨੂੰ ਐਫਆਈਐਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਸਿੱਧੀ ਥਾਂ ਬਣਾਉਣ ਲਈ ਵੇਲਜ਼ ਖ਼ਿਲਾਫ਼ 8 ਗੋਲਾਂ ਦੀ ਜਿੱਤ ਦੀ ਲੋੜ ਸੀ ਪਰ ਹੁਣ ਉਸ ਨੂੰ 4-2 ਦੀ ਜਿੱਤ ਨਾਲ ਕ੍ਰਾਸਓਵਰ ਮੈਚ ਖੇਡਣਾ ਹੋਵੇਗਾ।
ਭਾਰਤ ਲਈ ਕਰੋ ਜਾਂ ਮਰੋ ਦਾ ਮੈਚ
ਜੇਕਰ ਭਾਰਤ ਨੇ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਣਾ ਹੈ ਤਾਂ ਉਸ ਨੂੰ ਨਿਊਜ਼ੀਲੈਂਡ ਖ਼ਿਲਾਫ਼ ਕਰਾਸਓਵਰ ਮੈਚ ‘ਚ ਜਿੱਤ ਦਰਜ ਕਰਨੀ ਹੋਵੇਗੀ। ਵੇਲਜ਼ ਖਿਲਾਫ ਖੇਡੇ ਗਏ ਆਖਰੀ ਮੈਚ ‘ਚ ਭਾਰਤੀ ਫਾਰਵਰਡ ਚੰਗੀ ਖੇਡ ਨਹੀਂ ਦਿਖਾ ਸਕੇ ਅਤੇ ਭਾਰਤ ਨੇ ਆਖਰਕਾਰ ਇਹ ਮੈਚ 4-2 ਨਾਲ ਜਿੱਤਿਆ। ਭਾਰਤ ਨੂੰ ਹੁਣ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਪੂਲ ਸੀ ਵਿੱਚ ਤੀਜੇ ਸਥਾਨ ’ਤੇ ਰਹੀ ਨਿਊਜ਼ੀਲੈਂਡ ਨੂੰ ਹਰਾਉਣਾ ਹੋਵੇਗਾ। ਭਾਰਤ ਇਸ ਸਮੇਂ ਵਿਸ਼ਵ ਰੈਂਕਿੰਗ ‘ਚ ਛੇਵੇਂ ਸਥਾਨ ‘ਤੇ ਹੈ ਜਦਕਿ ਨਿਊਜ਼ੀਲੈਂਡ 12ਵੇਂ ਸਥਾਨ ‘ਤੇ ਹੈ।
ਉਧਰ ਨਿਊਜ਼ੀਲੈਂਡ ਦੀ ਟੀਮ ਕਦੇ ਵੀ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਨਹੀਂ ਪਹੁੰਚੀ। ਉਸ ਨੇ ਟੂਰਨਾਮੈਂਟ ‘ਚ ਹੁਣ ਤੱਕ ਕੋਈ ਖਾਸ ਪ੍ਰਦਰਸ਼ਨ ਨਹੀਂ ਕੀਤਾ ਹੈ ਤੇ ਅਜਿਹੇ ‘ਚ ਕਲਿੰਗਾ ਸਟੇਡੀਅਮ ‘ਚ ਹੋਣ ਵਾਲੇ ਮੈਚ ‘ਚ ਭਾਰਤੀ ਟੀਮ ਜਿੱਤ ਦੀ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗੀ।
ਇਸ ਦੇ ਨਾਲ ਹੀ ਮਿਡਫੀਲਡਰ ਹਾਰਦਿਕ ਸਿੰਘ ਦੇ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਬਾਅਦ ਭਾਰਤ ਨੂੰ ਝਟਕਾ ਲੱਗਾ ਹੈ। ਹਾਰਦਿਕ 15 ਜਨਵਰੀ ਨੂੰ ਇੰਗਲੈਂਡ ਖਿਲਾਫ ਖੇਡੇ ਗਏ ਮੈਚ ਦੌਰਾਨ ਜ਼ਖਮੀ ਹੋ ਗਏ ਸੀ। ਭਾਰਤੀ ਫਰੰਟ ਲਾਈਨ ਪਹਿਲਾਂ ਹੀ ਸੰਘਰਸ਼ ਕਰ ਰਹੀ ਹੈ ਤੇ ਅਜਿਹੇ ‘ਚ ਹਾਰਦਿਕ ਦੀ ਸੱਟ ਵੱਡਾ ਝਟਕਾ ਹੈ।
ਜੇਕਰ ਭਾਰਤ ਜਿੱਤਦਾ ਹੈ ਤਾਂ ਕੁਆਰਟਰ ਫਾਈਨਲ ਬੈਲਜੀਅਮ ਨਾਲ
ਜੇਕਰ ਭਾਰਤ ਇਸ ਕਰਾਸਓਵਰ ਮੈਚ ‘ਚ ਨਿਊਜ਼ੀਲੈਂਡ ਨੂੰ ਹਰਾਉਂਦਾ ਹੈ ਤਾਂ ਕੁਆਰਟਰ ਫਾਈਨਲ ‘ਚ ਉਸ ਦਾ ਸਾਹਮਣਾ ਮੌਜੂਦਾ ਚੈਂਪੀਅਨ ਬੈਲਜੀਅਮ ਨਾਲ ਹੋਵੇਗਾ। ਸਪੇਨ ਖਿਲਾਫ ਇਕੱਲੇ ਗੋਲ ਦਾਗ ਭਾਰਤ ਨੂੰ ਜਿੱਤਾਉਣ ਵਾਲੇ ਹਾਰਦਿਕ ਦੀ ਥਾਂ ਰਾਜਕੁਮਾਰ ਪਾਲ ਨੂੰ ਲਿਆ ਗਿਆ ਹੈ। ਹਾਰਦਿਕ ਵੇਲਜ਼ ਖਿਲਾਫ ਮੈਚ ‘ਚ ਨਹੀਂ ਖੇਡ ਸਕੇ ਸੀ। ਇੰਗਲੈਂਡ ਅਤੇ ਸਪੇਨ ਨੇ ਵੇਲਜ਼ ਨੂੰ ਕਰਾਰੀ ਹਾਰ ਦਿੱਤੀ ਸੀ ਪਰ ਭਾਰਤੀ ਟੀਮ ਨੂੰ ਉਨ੍ਹਾਂ ਦੇ ਖਿਲਾਫ ਸੰਘਰਸ਼ ਕਰਨਾ ਪਿਆ ਕਿਉਂਕਿ ਫਰੰਟਲਾਈਨ ਖਿਡਾਰੀ ਆਪਣੇ ਵਧੀਆ ਪ੍ਰਦਰਸ਼ਨ ‘ਤੇ ਨਹੀਂ ਸੀ।
ਵੇਲਜ਼ ਖਿਲਾਫ ਮੈਚ ‘ਚ ਭਾਰਤ ਸ਼ੁਰੂ ਤੋਂ ਹੀ ਆਪਣੀ ਰਣਨੀਤੀ ‘ਤੇ ਨਹੀਂ ਚੱਲ ਸਕਿਆ। ਫਾਰਵਰਡ ਲਾਈਨ ਤੋਂ ਇਲਾਵਾ ਡਿਫੈਂਸ ਨੇ ਵੀ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਤੇ ਵਿਸ਼ਵ ਰੈਂਕਿੰਗ ‘ਚ 14ਵੇਂ ਸਥਾਨ ‘ਤੇ ਕਾਬਜ਼ ਟੀਮ ਖਿਲਾਫ ਸਿਰਫ ਦੋ ਗੋਲ ਕੀਤੇ। ਹਾਰਦਿਕ ਸਿੰਘ ਦੀ ਗੈਰ-ਮੌਜੂਦਗੀ ਵਿੱਚ ਮਨਦੀਪ ਸਿੰਘ ਅਤੇ ਆਕਾਸ਼ਦੀਪ ਵਰਗੇ ਖਿਡਾਰੀਆਂ ਦਾ ਪ੍ਰਦਰਸ਼ਨ ਭਾਰਤ ਲਈ ਅਹਿਮ ਹੋਵੇਗਾ। ਭਾਰਤ ਯਕੀਨੀ ਤੌਰ ‘ਤੇ ਇਸ ਮੈਚ ‘ਚ ਜਿੱਤ ਦੇ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗਾ ਪਰ ਨਿਊਜ਼ੀਲੈਂਡ ਦੀ ਟੀਮ ਨੂੰ ਕਿਸੇ ਵੀ ਤਰ੍ਹਾਂ ਘੱਟ ਨਹੀਂ ਸਮਝਿਆ ਜਾ ਸਕਦਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h